ਸਰਹਿੰਦ 'ਚ ਤੜਕੇ -ਤੜਕੇ ਲੁੱਟ ਦੀ ਵੱਡੀ ਵਾਰਦਾਤ , ਲੁਟੇਰਿਆਂ ਨੇ ਟੋਚਨ ਨਾਲ ਉਖਾੜ ਸੁੱਟਿਆ ATM

By  Shanker Badra March 5th 2021 02:14 PM

ਫ਼ਤਹਿਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ ਸਰਹਿੰਦ ਵਿਖੇ ਅੱਜ ਸਵੇਰੇ ਕਰੀਬ 3 ਵਜੇ ਲੁਟੇਰੇ ਸਟੇਟ ਬੈਂਕ ਆਫ਼ ਇੰਡੀਆ ਦਾ ਏ.ਟੀ.ਐਮ. ਪੁੱਟ ਕੇ ਲੈ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਏਟੀਐੱਮ 'ਚ ਕਰੀਬ 18 ਲੱਖ 88 ਹਜ਼ਾਰ ਰੁਪਏ ਸੀ। ਇਸ ਤੋਂ ਬਾਅਦ ਲੁੱਟ ਦੀ ਵੱਡੀ ਵਾਰਦਾਤ ਦੀ ਜਾਣਕਾਰੀ ਕਈ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ 3 ਦਿਨ ਲਈ ਸਦਨ 'ਚੋਂ ਕੀਤਾ ਗਿਆ ਮੁਅੱਤਲ, ਸਦਨ 'ਚੋਂ ਵਾਕਆਊਟ

Robbers Put cash ATM in Fatehgarh Sahib , Footage captured on CCTV cameras ਸਰਹਿੰਦ 'ਚ ਤੜਕੇ -ਤੜਕੇ ਲੁੱਟ ਦੀ ਵੱਡੀ ਵਾਰਦਾਤ , ਲੁਟੇਰਿਆਂ ਨੇ ਟੋਚਨ ਨਾਲ ਉਖਾੜ ਸੁੱਟਿਆ ATM

ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀ.ਐਸ.ਪੀ. (ਜਾਂਚ) ਰਘਵੀਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਫਿੰਗਰ ਪ੍ਰਿੰਟ ਮਾਹਿਰ ਵੀ ਸੱਦੇ ਗਏ। ਡੀ.ਐਸ.ਪੀ. ਨੇ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਅਨੁਸਾਰ ਰੱਸਾ ਪਾ ਕੇ ਕਿਸੇ ਗੱਡੀ ਨਾਲ ਏ.ਟੀ.ਐਮ. ਪੁੱਟਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

Robbers Put cash ATM in Fatehgarh Sahib , Footage captured on CCTV cameras ਸਰਹਿੰਦ 'ਚ ਤੜਕੇ -ਤੜਕੇ ਲੁੱਟ ਦੀ ਵੱਡੀ ਵਾਰਦਾਤ , ਲੁਟੇਰਿਆਂ ਨੇ ਟੋਚਨ ਨਾਲ ਉਖਾੜ ਸੁੱਟਿਆ ATM

ਇਸ ਵੱਡੀ ਲੁੱਟ ਨੇ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਤੇ ਵੀ ਸਵਾਲ ਚੁੱਕੇ ਹਨ ਕਿਉਂਕਿ ਸਰਹਿੰਦ ਪੁਲਿਸ ਚੌਂਕੀ ਕਰੀਬ 300 ਮੀਟਰ ਦੂਰੀ ਤੇ ਹੀ ਸੀ। ਮਿਲੀ ਜਾਣਕਾਰੀ ਅਨੁਸਾਰ ਚੂੰਗੀ ਨੰਬਰ -4 ਨੇੜੇ ਸਟੇਟ ਬੈਂਕ ਆਫ਼ ਇੰਡੀਆ ਦਾ ਏ.ਟੀ.ਐਮ. ਹੈ।ਕਾਰ ਸਵਾਰ ਲੁਟੇਰੇ ਏਟੀਐੱਮ ਨੂੰ ਗੱਡੀ 'ਚ ਰੱਖ ਕੇ ਫਰਾਰ ਹੋ ਗਏ।

ਪੜ੍ਹੋ ਹੋਰ ਖ਼ਬਰਾਂ : ਸ਼੍ਰੋਮਣੀ ਅਕਾਲੀ ਦਲ ਨੇ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

Robbers Put cash ATM in Fatehgarh Sahib , Footage captured on CCTV cameras ਸਰਹਿੰਦ 'ਚ ਤੜਕੇ -ਤੜਕੇ ਲੁੱਟ ਦੀ ਵੱਡੀ ਵਾਰਦਾਤ , ਲੁਟੇਰਿਆਂ ਨੇ ਟੋਚਨ ਨਾਲ ਉਖਾੜ ਸੁੱਟਿਆ ATM

ਇਸ ਸਬੰਧੀ ਜਾਣਕਾਰੀ ਦਿੰਦੇ ਡੀਐੱਸਪੀ ਰਘਵੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ਼ ਜਰੀਏ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੀਆਂ ਕਈ ਟੀਮਾਂ ਦੂਜੇ ਇਲਾਕਿਆਂ 'ਚ ਭੇਜੀ ਗਈ ਹੈ, ਜਿਹੜੀਆਂ ਲੁਟੇਰਿਆਂ ਦਾ ਪਤਾ ਲਗਾ ਰਹੀਆਂ ਹਨ। ਇਸ ਤੋਂ ਇਲਾਵਾ ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਏਟੀਐੱਮ 'ਚ ਪਹਿਲਾਂ ਕਰੀਬ 4 ਲੱਖ ਕੈਸ਼ ਸੀ ਅਤੇ ਬੀਤੇ ਦਿਨ ਯਾਨੀ ਵੀਰਵਾਰ ਨੂੰ ਏਟੀਐੱਮ ਭਰਦੇ ਹੋਏ 18 ਲੱਖ 88 ਹਜ਼ਾਰ ਰੁਪਏ ਪਾਏ ਗਏ ਸੀ।

-PTCNews

Related Post