ਅਰਸ਼ਦੀਪ ਸਿੰਘ ਰੌਬਿੰਨ ਬਰਾੜ ਬਣੇ SOI ਵਿੰਗ ਦੇ ਨਵੇਂ ਪ੍ਰਧਾਨ

By  Shanker Badra April 26th 2021 07:35 PM

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਰਸ਼ਦੀਪ ਸਿੰਘ ਰੌਬਿੰਨ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਆਰਗੇਨਾਈਜੇਸਨ ਆਫ ਇੰਡਿਆ (ਐਸਓਆਈ ਵਿੰਗ) ਦਾ ਪ੍ਰਧਾਨ ਬਣਾਇਆ ਗਿਆ ਹੈ। [caption id="attachment_492636" align="aligncenter" width="300"]Robin Brar appointed new President of SOI ਅਰਸ਼ਦੀਪ ਸਿੰਘ ਰੌਬਿੰਨ ਬਰਾੜ ਬਣੇ SOI ਵਿੰਗ ਦੇ ਨਵੇਂ ਪ੍ਰਧਾਨ[/caption] ਰੌਬਿੰਨ ਬਰਾੜ ਪਹਿਲਾਂ ਵੀ ਦੋ ਵਾਰ ਐਸ.ਓ.ਆਈ ਮਾਲਵਾ ਜ਼ੋਨ ਇੱਕ ਦੇ ਪ੍ਰਧਾਨ ਰਹਿ ਚੁੱਕੇ ਹਨ। ਉਹਨਾਂ ਐਸ.ਓ.ਆਈ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਇਸੇ ਕਰਕੇ ਸ: ਬਾਦਲ ਵੱਲੋਂ ਵੱਡੀ ਜ਼ੁੰਮੇਵਾਰੀ ਦਿੱਤੀ ਗਈ ਹੈ। -PTCNews

Related Post