ਅਵੈਧ ਸੰਬੰਧਾਂ ਨੂੰ ਲੁਕਾਉਣ ਖਾਤਿਰ ਦੋ ਸਾਲ ਦੇ ਮਾਸੂਮ ਪੁੱਤਰ ਦੇ ਸਾਹਮਣੇ ਕੀਤਾ ਅਜਿਹਾ ਰੂਹ ਕੰਬਾਉਣ ਵਾਲਾ ਕੰਮ!

By  Joshi October 31st 2017 12:34 PM -- Updated: October 31st 2017 12:35 PM

ਦਿੱਲੀ 'ਚ ਰੋਹਿਣੀ ਜੇਲ੍ਹ ਦੇ ਕੋਲ ਹੋਏ ਇੱਕ ਕਤਲ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਹੈਰਾਨ ਕਰ ਕੇ ਰੱਖ ਦਿੱਤਾ ਸੀ। ਇਸ ਘਟਨਾ 'ਚ ਇੱਕ ਮਹਿਲਾ ਦਾ ਤਕਲ ਹੋਇਆ ਸੀ, ਜਿਸਦਾ ਮਸਲਾ ਦਿਨ ਬ ਦਿਨ ਉਲਝਦਾ ਹੀ ਜਾ ਰਿਹਾ ਸੀ। ਕਿਸੇ ਅਨਜਾਣ ਵਿਅਕਤੀ ਵੱਲੋਂ ਮਹਿਲਾ ਦਾ ਕਤਲ ਕੀਤੇ ਜਾਣ ਦੀ ਗੱਲ ਪੁਲਿਸ ਨੂੰ ਹਜਮ ਨਹੀਂ ਹੋ ਰਹੀ ਸੀ। ਮਾਮਲੇ ਦੀ ਪੂਰਨ ਤੌਰ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਮਹਿਲਾ ਦੀ ਹੱਤਿਆ ਕਿਸੇ ਹੋਰ ਨੇ ਨਹੀਂ ਬਲਕਿ ਉਸਦੇ ਪਤੀ ਨੇ ਕੀਤੀ ਹੈ।

ਅਵੈਧ ਸੰਬੰਧਾਂ ਨੂੰ ਲੁਕਾਉਣ ਖਾਤਿਰ ਦੋ ਸਾਲ ਦੇ ਮਾਸੂਮ ਪੁੱਤਰ ਦੇ ਸਾਹਮਣੇ ਕੀਤਾ ਅਜਿਹਾ ਰੂਹ ਕੰਬਾਉਣ ਵਾਲਾ ਕੰਮ!ਦੱਸਣਯੋਗ ਹੈ ਕਿ ਦੋਸ਼ੀ ਵੱਲੋਂ ਜੁਰਮ ਕਬੂਲ ਕਰ ਲਿਆ ਗਿਆ ਹੈ ਅਤੇ ਉਸਨੂੰ ਹਿਰਾਸਤ 'ਚ ਵੀ ਲੈ ਲਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਪੰਕਜ ਦੇ ਛੇ ਔਰਤਾਂ ਨਾਲ ਅਫੇਅਰ ਸਨ, ਜਿਸ ਗੱਲ ਤੋਂ ਉਸਦੀ ਪਤਨੀ ਦੇ ਅਕਸਰ aਸ ਨਾਲ ਝਗੜੇ ਹੁੰਦੇ ਰਹਿੰਦੇ ਸਨ। ਪਤੀ ਆਪਣੀਆਂ ਇਹ ਆਦਤਾਂ ਛੱਡਣ ਲਈ ਤਿਆਰ ਨਹੀਂ ਸੀ ਜਿਸ ਕਾਰਨ ਉਸਨੇ ਆਪਣੀ ਪਤਨੀ ਤੋਂ ਛੁਟਕਾਰਾ ਪਾਉਣ ਲਈ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਵਾਂ ਦਾ ਵਿਆਹ ੨੦੦੭ 'ਚ ਹੋਇਆ ਸੀ ਅਤੇ ਇਹ ਪ੍ਰੇਮ ਵਿਆਹ ਸੀ।

ਅਵੈਧ ਸੰਬੰਧਾਂ ਨੂੰ ਲੁਕਾਉਣ ਖਾਤਿਰ ਦੋ ਸਾਲ ਦੇ ਮਾਸੂਮ ਪੁੱਤਰ ਦੇ ਸਾਹਮਣੇ ਕੀਤਾ ਅਜਿਹਾ ਰੂਹ ਕੰਬਾਉਣ ਵਾਲਾ ਕੰਮ!ਪੰਕਜ ਮਹਿਰਾ (੩੫), ਜੋ ਕਿ ਰੋਹਿਣੀ ਸੈਕਟਰ ੧੫ ਵਿਖੇ ਰਹਿੰਦਾ ਹੈ ਨੇ ਬਿਆਨ ਦਿੱਤਾ ਸੀ ਕਿ ਉਹ ਘਟਨਾ ਦੀ ਸਵੇਰ ਭਾਵ ਤੜਕੇ ਨੂੰ ਆਪਣੀ ਪਤਨੀ ਪ੍ਰਿਆ ਮਹਿਰਾ ਅਤੇ ਦੋ ਸਾਲ ਦੇ ਬੇਟੇ ਨੇਯਸ਼ ਦੇ ਨਾਲ ਜਦੋਂ ਬੰਗਲਾ ਸਾਹਿਬ ਗੁਰਦੁਵਾਰੇ ਤੋਂ ਆ ਰਿਹਾ ਸੀ ਤਾਂ ਰੋਹਿਣੀ ਜੇਲ੍ਹ ਤੋਂ ਥੋੜ੍ਹੀ ਦੂਰੀ 'ਤੇ ਇੱਕ ਤੇਜ ਰਫਤਾਰ ਸਵਿਫਟ ਕਾਰ ਉਸਦੀ ਰਿਟਜ ਕਾਰ ਦੇ ਸਾਹਮਣੇ ਆ ਕੇ ਰੁਕੀ ਅਤੇ ਉਸ 'ਚੋਂ ਕੁਝ ਬਦਮਾਸ਼ ਨਿਕਲੇ। ਉਹਨਾਂ ਨੇ ਪਿਸਟਲ ਨਾਲ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਫਾਇਰਿੰਗ ਕੀਤੀ, ਜਿਸ 'ਚ ਪ੍ਰਿਆ ਦੀ ਮੌਤ ਹੋ ਗਈ ਸੀ।

ਪੰਕਜ ਅਨੁਸਾਰ ਉਹ ਡਰਾਈਵਿੰਗ ਸੀਟ 'ਤੇ ਸੀ ਜਦਕਿ ਉਸਦੀ ਪਤਨੀ ਦੂਜੇ ਪਾਸੇ ਬੈਠੀ ਸੀ। ਉਸਨੇ ਕਿਹਾ ਸੀ ਕਿ ਉਸਦਾ ਮੋਨੂ ਨਾਮ ਦੇ ਵਿਅਕਤੀ ਨਾਲ ਪੈਸੇ ਦਾ ਲੈਣ ਦੇਣ ਚੱਲ ਰਿਹਾ ਸੀ ਜਿਸਨੂੰ ਲੈ ਕੇ ਇੱਕ ਵਿਵਾਦ ਚੱਲ ਰਿਹਾ ਸੀ ਸੋ ਮੋਨੂ ਨੇ ਉਸਦੀ ਪਤਨੀ ਦੀ ਹੱਤਿਆ ਕਰਵਾ ਦਿੱਤੀ।

ਅਵੈਧ ਸੰਬੰਧਾਂ ਨੂੰ ਲੁਕਾਉਣ ਖਾਤਿਰ ਦੋ ਸਾਲ ਦੇ ਮਾਸੂਮ ਪੁੱਤਰ ਦੇ ਸਾਹਮਣੇ ਕੀਤਾ ਅਜਿਹਾ ਰੂਹ ਕੰਬਾਉਣ ਵਾਲਾ ਕੰਮ!ਪ੍ਰਿਆ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੰਕਜ ਦੇ ਵੈਸੇ ਤਾਂ ੫ ੬ ਅਫੇਅਰ ਚੱੱਲ ਰਹੇ ਹਨ ਹੁਣ ਕੁਝ ਮਹੀਨੇ ਪਹਿਲਾਂ ਹੀ aੁਸਦਾ ਇੱਕ ਨਵਾਂ ਅਫੇਅਰ ਸ਼ੁਰੂ ਹੋਇਆ ਸੀ ਅਤੇ ਉਹ ਉਸ ਅਫੇਅਰ 'ਚ ਕਾਫੀ ਗੰਭੀਰ ਹੋ ਗਿਆ ਸੀ ਜਿਸ ਕਾਰਨ ਪ੍ਰਿਆ ਨਾਲ ਉਸਦੀ ਅਕਸਰ ਲੜਾਈ ਹੁੰਦੀ ਸੀ। ਘਰਦਿਆਂ ਨੇ ਪੰਕਜ 'ਤੇ ਉਹ ਪ੍ਰਿਆ ਨੂੰ ਟਾਰਚਰ ਕਰਨ ਦੇ ਦੋਸ਼ ਵੀ ਲਗਾਏ ਹਨ।

ਪੰਕਜ ਦਾ ਲੈਣ ਦੇਣ ਮੋਨੂੰ ਨਾਮ ਦੇ ਵਿਅਕਤੀ ਨਾਲ ਕਾਫੀ ਦੇਰ ਤੋਂ ਚੱਲ ਰਿਹਾ ਸੀ ਅਤੇ ਇੰਨ੍ਹੇ ਪੈਸਿਆਂ ਲਈ ਕਤਲ ਕਰਵਾਉਣ ਦੀ ਗੱਲ ਪੁਲਿਸ ਨੂੰ ਹਜਮ ਨਹੀਂ ਹੋਈ ਸੀ। ਇਸ ਤੋਂ ਇਲਾਵਾ ਪੰਕਜ ਇਸ ਹਮਲੇ 'ਚ ਜ਼ਖਮੀ ਨਹੀਨ ਹੋਇਆ ਤਾਂ ਪਿਸਤੌਲ ਖੋਹਣ ਦੀ ਕੋਸ਼ਿਸ਼ ਕਰਨ ਦੇ ਬਿਆਨ 'ਤੇ ਸਵਾਲ ਉਠੇ ਸਨ। ਫਿਰ ਪੰਕਜ ਦਾ ਕਹਿਣਾ ਸੀ ਕਿ ਉਹ ਆਪਣੀ ਵਿਆਹੁਤਾ ਜ਼ਿੰਦਗੀ 'ਚ ਖੁਸ਼ ਸੀ ਜੋ ਕਿ ਪਰਿਵਾਰ ਵਾਲਿਆਂ ਅਨੁਸਾਰ ਬਿਲਕੁਲ ਗਲਤ ਸਾਬਿਤ ਹੋ ਗਿਆ ਸੀ।

ਜਾਂਚ ਦੌਰਾਨ ਪੰਕਜ ਨੇ ਆਪਣਾ ਗੁਨਾਹ ਕਬੂਲਿਆ ਅਤੇ ਕਿਹਾ ਕਿ ਉਸਨੇ ਹੀ ਦੋ ਸਾਲ ਦੇ ਬੇਟੇ ਦੇ ਸਾਹਮਣੇ ਪਤਨੀ ਪ੍ਰਿਆ ਨੂੰ ਮਾਰ ਦਿੱਤਾ ਸੀ ਅਤੇ ਬਦਮਾਸ਼ਾਂ ਦੁਆਰਾ ਕਾਰ ਉੱਤੇ ਹਮਲੇ ਦੀ ਝੂਠੀ ਕਹਾਣੀ ਰਚੀ ਸੀ।  ਪਰ ਉਹ ਆਪਣੀ ਪਤਨੀ ਦੀ ਹੱਤਿਆ ਤਾਂ ਪਹਿਲਾਂ ਹੀ ਕਰ ਚੁੱਕਾ ਸੀ। ਉਸਨੇ ਪ੍ਰਿਆ ਨੂੰ ਇੱਕ ਗੋਲੀ ਗਲ੍ਹ ਤੇ ਦੂਜੀ ਗਰਦਨ 'ਚ ਮਾਰੀ ਸੀ।

—PTC News

Related Post