ਕੋਲਾ ਉਤਪਾਦਨ ਲਈ ਖਰਚ ਕੀਤੇ ਜਾਣਗੇ 50 ਹਜ਼ਾਰ ਕਰੋੜ ਰੁਪਏ , ਸਰਕਾਰੀ ਏਕਾਅਧਿਕਾਰ ਹਟਾਇਆ ਜਾਵੇਗਾ : ਨਿਰਮਲਾ ਸੀਤਾਰਾਮਨ

By  Shanker Badra May 16th 2020 05:29 PM

ਕੋਲਾ ਉਤਪਾਦਨ ਲਈ ਖਰਚ ਕੀਤੇ ਜਾਣਗੇ 50 ਹਜ਼ਾਰ ਕਰੋੜ ਰੁਪਏ , ਸਰਕਾਰੀ ਏਕਾਅਧਿਕਾਰ ਹਟਾਇਆ ਜਾਵੇਗਾ : ਨਿਰਮਲਾ ਸੀਤਾਰਾਮਨ:ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਲਾਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ 'ਤੇ ਸ਼ਨੀਵਾਰ ਨੂੰ ਲਗਾਤਾਰ ਚੌਥੇ ਦਿਨ ਕਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ।ਨਿਰਮਲਾ ਸੀਤਾਰਾਮਨ ਵੱਲੋਂ ਬੁੱਧਵਾਰ ਤੋਂ ਲਗਾਤਾਰ ਰੋਜ਼ਾਨਾ ਸ਼ਾਮ 4 ਵਜੇ ਲਾਕਡਾਊਨ ਤੋਂ ਪ੍ਰਭਾਵਿਤ ਲੋਕਾਂ ,ਸੈਕਟਰਾਂ ਅਤੇ ਉਦਯੋਗਾਂ ਲਈ ਕੀਤੇ ਜਾ ਰਹੇ ਉਪਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਕੋਲਾ ਖੇਤਰ ਵਿੱਚ ਵਪਾਰਕ ਮਾਈਨਿੰਗ ਸ਼ੁਰੂ ਕੀਤੀ ਜਾਵੇਗੀ ਅਤੇ ਸਰਕਾਰ ਦਾ ਏਕਾਅਧਿਕਾਰ ਖ਼ਤਮ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਲਾ ਖੇਤਰ ਵਿੱਚ ਬੁਨਿਆਦੀ ਢਾਂਚੇ ਲਈ 50 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਸਰਕਾਰ ਖੁੱਲ੍ਹੀ ਨਿਲਾਮੀ ਕਰੇਗੀ। ਉਨ੍ਹਾਂ ਕਿਹਾ ਕਿ ਕੋਲਾ ਖੇਤਰ ਦੇ ਕਾਰੋਬਾਰੀਆਂ ਲਈ ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾਕੋਲਾ ਖੇਤਰ ਵਿੱਚ 500 ਨਵੇਂ ਬਲਾਕਾਂ ਦੀ ਨਿਲਾਮੀ ਦੀ ਯੋਜਨਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਈਜੀਐੱਸ ਜ਼ਰੀਏ ਨਿਵੇਸ਼ ਨੂੰ ਜਲਦੀ ਮਨਜ਼ੂਰੀ ਦੇਣਗੇ। ਉਨ੍ਹਾਂ ਕਿਹਾ ਕਿ ਇੰਡਸਟਰੀ ਇਨਫਰਾਸਟਰੱਕਚਰ ਨੂੰ ਵਿਕਸਿਤ ਕਰਨਾ ਹੈ ਉਨ੍ਹਾਂ ਦਾ ਟੀਚਾ। ਖਣਿਜ ਖੇਤਰ ਵਿੱਚ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ 500 ਮਾਈਨਿੰਗ ਬਲਾਕਾਂ ਦੀ ਨਿਲਾਮੀ ਕੀਤੀ ਜਾਵੇਗੀ। ਖਣਿਜ ਖੇਤਰ ਵਿੱਚ ਵਿਕਾਸ ਲਈ ਵੱਡੀਆਂ ਯੋਜਨਾਵਾਂ ਹਨ। ਮਾਈਨਿੰਗ ਲੀਜ਼ ਦਾ ਤਬਾਦਲਾ ਵੀ ਸੰਭਵ ਹੋ ਸਕੇਗਾ। ਮਾਈਨਿੰਗ ਸੈਕਟਰ ਵਿੱਚ ਨਿੱਜੀ ਨਿਵੇਸ਼ ਨੂੰ ਉਤਸ਼ਾਹਤ ਕੀਤਾ ਜਾਵੇਗਾ। -PTCNews

Related Post