ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਵੱਲੋਂ ਹਰਿਆਣਾਲੋਕ ਗਾਇਕਾ ਦਾ ਐਵਾਰਡ ਵਾਪਸ ਮੋੜਨ ਦਾ ਐਲਾਨ

By  Shanker Badra February 9th 2021 06:40 PM

ਕਰੁਕਸ਼ੇਤਰ :ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਅੱਜ 76 ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਦੀ ਕਰੁਕਸ਼ੇਤਰ ਵਿੱਚ ਅੱਜ ਮਹਾਂਪੰਚਾਇਤਸੀ। ਇਸ ਦੌਰਾਨ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਕਿਸਾਨਾਂ ਦੀ ਹਮਾਇਤ ਵਿੱਚ ਐਵਾਰਡ ਵਾਪਸ ਮੋੜਿਆ ਹੈ। [caption id="attachment_473569" align="aligncenter" width="750"]Rupinder Handa announces return Lok Gayika Award of Haryana Lok Gayika Award ਪੰਜਾਬੀ ਗਾਇਕਾਰੁਪਿੰਦਰ ਹਾਂਡਾ ਵੱਲੋਂ ਹਰਿਆਣਾਲੋਕ ਗਾਇਕਾ ਦਾ ਐਵਾਰਡ ਵਾਪਸ ਮੋੜਨ ਦਾ ਐਲਾਨ[/caption] ਪੜ੍ਹੋ ਹੋਰ ਖ਼ਬਰਾਂ :ਲਾਲ ਕਿਲ੍ਹੇ 'ਤੇ ਹੋਈ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕਰੁਕਸ਼ੇਤਰ 'ਚ ਕਿਸਾਨਾਂ ਦੀਮਹਾਂਪੰਚਾਇਤ ਸੀ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਪਹੁੰਚੇ ਸੀ। ਰੁਪਿੰਦਰ ਹਾਂਡਾ ਦੇ ਨਾਲ ਨਾਲ ਪੰਜਾਬੀ ਗਾਇਕਾ ਜੈਨੀ ਜੌਹਲ ਵੀ ਮੌਜੂਦ ਸੀ। ਰੁਪਿੰਦਰ ਨੇ ਮੰਚ ਦੇ ਉੱਤੇ ਇਹ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ। [caption id="attachment_473568" align="aligncenter" width="750"]Rupinder Handa announces return Lok Gayika Award of Haryana Lok Gayika Award ਪੰਜਾਬੀ ਗਾਇਕਾਰੁਪਿੰਦਰ ਹਾਂਡਾ ਵੱਲੋਂ ਹਰਿਆਣਾਲੋਕ ਗਾਇਕਾ ਦਾ ਐਵਾਰਡ ਵਾਪਸ ਮੋੜਨ ਦਾ ਐਲਾਨ[/caption] ਸਾਲ 2013 ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਹਰਿਆਣਾ ਲੋਕ ਗਾਇਕਾ ਦਾ ਐਵਾਰਡ ਰੁਪਿੰਦਰ ਹਾਂਡਾ ਨੂੰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਰੁਪਿੰਦਰ ਹਾਂਡਾ ਪਿਛਲੇ ਸਮੇਂ ਤੋਂ ਕਿਸਾਨਾਂ ਦੇ ਹੱਕ 'ਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੁੰਦੀ ਰਹੀ ਹੈ। ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੇ ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ, 58 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ [caption id="attachment_473567" align="aligncenter" width="648"]Rupinder Handa announces return Lok Gayika Award of Haryana Lok Gayika Award ਪੰਜਾਬੀ ਗਾਇਕਾਰੁਪਿੰਦਰ ਹਾਂਡਾ ਵੱਲੋਂ ਹਰਿਆਣਾਲੋਕ ਗਾਇਕਾ ਦਾ ਐਵਾਰਡ ਵਾਪਸ ਮੋੜਨ ਦਾ ਐਲਾਨ[/caption] ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਪਿੰਡ ਗੁਮਥਲਾ ਗਾਡੂ ਵਿੱਚ ਅੱਜ ਕਿਸਾਨ ਮਹਾਂਪੰਚਾਇਤ ਕੀਤੀ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਵੇ ਅਤੇ ਘੱਟੋ -ਘੱਟ ਸਮਰਥਨ ਮੁੱਲ (ਐਮਐਸਪੀ) ‘ਤੇ ਕਾਨੂੰਨ ਲਾਗੂ ਕਰੇ ਨਹੀਂ ਤਾਂ ਅੰਦੋਲਨ ਜਾਰੀ ਰਹੇਗਾ। -PTCNews

Related Post