ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਰੂਸ ਨੇ ਦਿੱਤੀ ਖੁਸ਼ਖਬਰੀ ,ਪੜ੍ਹੋ ਸਾਰੀ ਖ਼ਬਰ

By  Shanker Badra September 7th 2020 02:15 PM

ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਰੂਸ ਨੇ ਦਿੱਤੀ ਖੁਸ਼ਖਬਰੀ ,ਪੜ੍ਹੋ ਸਾਰੀ ਖ਼ਬਰ:ਮਾਸਕੋ : ਕੋਰੋਨਾ ਵਾਇਰਸ ਦੀ ਲਾਗ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਦੁਨੀਆਂ ਭਰ ਵਿਚ ਕੋਵਿਡ -19 ਵੈਕਸੀਨ ਬਣਾਉਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਦੇਸ਼ਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵੈਕਸੀਨ ਅਜ਼ਮਾਇਸ਼ ਦੇ ਆਖਰੀ ਪੜਾਅ ਵਿੱਚ ਹੈ। ਹਾਲਾਂਕਿ ਇਨ੍ਹਾਂ ਸਾਰੀਆਂ ਰਿਪੋਰਟਾਂ ਦੇ ਵਿਚਕਾਰ ਰੂਸ ਨੇ ਖੁਸ਼ਖਬਰੀ ਦਿੱਤੀ ਹੈ।

ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਰੂਸ ਨੇ ਦਿੱਤੀ ਖੁਸ਼ਖਬਰੀ ,ਪੜ੍ਹੋ ਸਾਰੀ ਖ਼ਬਰ

ਰੂਸ ਦੇ ਇਕ ਸੀਨੀਅਰ ਅਧਿਕਾਰੀ ਨੇ ਫਿਰ ਖੁਸ਼ਖਬਰੀ ਦਿੰਦੇ ਹੋਏ ਦੱਸਿਆ ਕਿ ਇਸੇ ਹਫਤੇ ਇਹ ਵੈਕਸੀਨ ਆਮ ਲੋਕਾਂ ਦੇ ਲਈ ਉਪਲਬਧ ਹੋਵੇਗੀ। ਅਸਲ ਵਿਚ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਇਸ ਹਫਤੇ ਤੋਂ ਕੋਰੋਨਾ ਵਾਇਰਸ ਵੈਕਸੀਨ 'ਸਪੂਤਨਿਕ ਵੀ' ਨੂੰ ਆਮ ਨਾਗਰਿਕਾਂ ਦੇ ਲਈ ਜਾਰੀ ਕਰ ਦਿੱਤਾ ਜਾਵੇਗਾ। ਇਸ ਵੈਕਸੀਨ ਨੂੰ ਰੂਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 11 ਅਗਸਤ ਨੂੰ ਲਾਂਚ ਕੀਤਾ ਸੀ।

ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਰੂਸ ਨੇ ਦਿੱਤੀ ਖੁਸ਼ਖਬਰੀ ,ਪੜ੍ਹੋ ਸਾਰੀ ਖ਼ਬਰ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਕਹਿਰ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਚਾਨਕ 11 ਅਗਸਤ ਨੂੰ ਐਲਾਨ ਕੀਤਾ ਸੀ ਕਿ ਰੂਸ ਨੇ ਕੋਰੋਨਾ ਵੈਕਸੀਨ ਬਣਾ ਲਈ ਹੈ। ਇਸ ਦੇ ਬਾਅਦ ਪੂਰੀ ਦੁਨੀਆ ਦੇ ਮਾਹਰ ਹੈਰਾਨ ਰਹਿ ਗਏ ਸਨ ਤੇ ਸਭਨਾਂ ਦੀਆਂ ਨਜ਼ਰਾਂ ਰੂਸ ਦੀ ਕੋਰੋਨਾ ਵੈਕਸੀਨ 'ਤੇ ਟਿਕੀਆਂ ਹੋਈਆਂ ਸਨ।

ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਰੂਸ ਨੇ ਦਿੱਤੀ ਖੁਸ਼ਖਬਰੀ ,ਪੜ੍ਹੋ ਸਾਰੀ ਖ਼ਬਰ

ਖ਼ਬਰਾਂ ਮੁਤਾਬਕ ਸਿਹਤ ਮੰਤਰਾਲੇ ਇਸ ਵੈਕਸੀਨ ਦਾ ਟੈਸਟ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਇਸ ਦੀ ਇਜਾਜ਼ਤ ਹਾਸਲ ਕਰ ਲਵਾਂਗੇ। ਰਿਪੋਰਟ ਮੁਤਾਬਕ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਵੈਕਸੀਨ ਉਪਲਬਧ ਕਰਾਉਣ ਲਈ ਨਿਸ਼ਚਿਤ ਪ੍ਰਕਿਰਿਆ ਹੈ। 10 ਤੋਂ 13 ਸਤੰਬਰ ਦੇ ਵਿਚ ਨਾਗਰਿਕ ਵਰਤੋਂ ਦੇ ਲਈ ਵੈਕਸੀਨ ਦੇ ਬੈਚ ਦੀ ਇਜਾਜ਼ਤ ਹਾਸਲ ਕਰਨੀ ਹੈ।

ਦੱਸ ਦਈਏ ਕਿ ਇਸ ਵੈਕਸੀਨ ਨੂੰ ਮਾਸਕੋ ਦੀ ਗਾਮਲੇਵਾ ਰਿਸਰਚ ਇੰਸਟੀਚਿਊਟ ਨੇ ਰੂਸੀ ਰੱਖਿਆ ਮੰਤਰਾਲੇ ਦੇ ਨਾਲ ਮਿਲ ਕੇ ਏਡੋਨੋਵਾਇਰਸ ਨੂੰ ਬੇਸ ਬਣਾ ਕੇ ਤਿਆਰ ਕੀਤਾ ਹੈ। ਇਸ ਵੈਕਸੀਨ ਦੇ ਦੋ ਟ੍ਰਾਇਲ ਇਸ ਸਾਲ ਜੂਨ-ਜੁਲਾਈ ਵਿਚ ਕੀਤੇ ਗਏ ਸਨ। ਇਸ ਵਿਚ 76 ਭਾਗੀਦਾਰ ਸ਼ਾਮਲ ਸਨ। ਨਤੀਜਿਆਂ ਵਿਚ 100 ਫੀਸਦੀ ਐਂਟੀਬੌਡੀ ਵਿਕਸਿਤ ਹੋਈ ਸੀ।ਇਸ ਵੈਕਸੀਨ ਨੂੰ ਨਾਮ ਰੂਸ ਦੀ ਪਹਿਲੀ ਸੈਟੇਲਾਈਟ ਸਪੂਤਨਿਕ ਤੋਂ ਮਿਲਿਆ ਹੈ।

-PTCNews

Related Post