ਜੇਲ੍ਹ ਮੰਤਰੀ ਨੂੰ ਬਰਖਾਸਤ ਕਰੋ , ਜੇਲ੍ਹ 'ਚ ਹੋਈ ਹਿੰਸਾ ਅਤੇ ਕੈਦੀ ਭੱਜਣ ਦੀ ਘਟਨਾ ਦੀ ਹੋਵੇ ਨਿਆਂਇਕ ਜਾਂਚ : ਸੁਖਬੀਰ ਬਾਦਲ

By  Shanker Badra June 27th 2019 07:14 PM

ਜੇਲ੍ਹ ਮੰਤਰੀ ਨੂੰ ਬਰਖਾਸਤ ਕਰੋ , ਜੇਲ੍ਹ 'ਚ ਹੋਈ ਹਿੰਸਾ ਅਤੇ ਕੈਦੀ ਭੱਜਣ ਦੀ ਘਟਨਾ ਦੀ ਹੋਵੇ ਨਿਆਂਇਕ ਜਾਂਚ : ਸੁਖਬੀਰ ਬਾਦਲ:ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਫੈਲੀ ਅਰਾਜਕਤਾ ਅਤੇ ਬਦਅਮਨੀ ਲਈ ਜ਼ਿੰੰਮੇਵਾਰ ਠਹਿਰਾਉਂਦਿਆਂ ਉਸ ਨੂੰ ਤੁਰੰਤ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ।ਇਸ ਦੇ ਨਾਲ ਹੀ ਉਹਨਾਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਹੋਈ ਹਿੰਸਾ ਅਤੇ ਕੈਦੀਆਂ ਦੇ ਭੱਜਣ ਦੀ ਘਟਨਾ ਦੀ ਨਿਆਂਇਕ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਲੁਧਿਆਣਾ ਕੇਂਦਰੀ ਜੇਲ੍ਹ ਵਿਚ ਵਾਪਰੀਆਂ ਘਟਨਾਵਾਂ ਉੱਤੇ ਹੈਰਾਨੀ ਅਤੇ ਚਿੰਤਾ ਪ੍ਰਗਟ ਕਰਦਿਆਂ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸੁਰੱਖਿਆ 'ਚ ਇੰਨੀ ਵੱਡੀ ਕੋਤਾਹੀ ਪੰਜਾਬ ਦੇ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਹੋਈ।ਉਹਨਾਂ ਕਿਹਾ ਕਿ ਕੈਦੀਆਂ ਨੇ ਬਗਾਵਤ ਕਰਦੇ ਹੋਏ ਨਾ ਸਿਰਫ ਗੈਸ ਸਿਲੰਡਰਾਂ ਨਾਲ ਜੇਲ੍ਹ ਅੰਦਰ ਜਗ੍ਹਾ ਜਗ੍ਹਾ ਧਮਾਕੇ ਕੀਤੇ, ਸਗੋਂ ਇੱਕ ਡੀਐਸਪੀ ਸਮੇਤ ਜੇਲ੍ਹ ਗਾਰਡਾਂ ਨੂੰ ਕੁੱਟ ਕੁੱਟ ਕੇ ਜ਼ਖ਼ਮੀ ਕਰ ਦਿੱਤਾ ਅਤੇ ਜੇਲ੍ਹ ਤੋੜ ਕੇ ਫਰਾਰ ਹੋ ਗਏ।

Sack Jails minister, order judicial probe into jail violence and break out : Sukhbir Badal
ਜੇਲ੍ਹ ਮੰਤਰੀ ਨੂੰ ਬਰਖਾਸਤ ਕਰੋ , ਜੇਲ੍ਹ 'ਚ ਹੋਈ ਹਿੰਸਾ ਅਤੇ ਕੈਦੀ ਭੱਜਣ ਦੀ ਘਟਨਾ ਦੀ ਹੋਵੇ ਨਿਆਂਇਕ ਜਾਂਚ : ਸੁਖਬੀਰ ਬਾਦਲ

ਉਹਨਾਂ ਕਿਹਾ ਕਿ ਇਹ ਪੰਜਾਬ ਦੀਆਂ ਜੇਲ੍ਹਾਂ ਅੰਦਰ ਪ੍ਰਸਾਸ਼ਨਿਕ ਪ੍ਰਬੰਧਾਂ ਦੇ ਮੁਕੰਮਲ ਰੂਪ ਵਿਚ ਤਹਿਸ ਨਹਿਸ ਹੋਣ ਦੀ ਨਿਸ਼ਾਨੀ ਹੈ। ਜੇਲ੍ਹ ਪ੍ਰਬੰਧਾਂ ਵਿਚ ਤੁਰੰਤ ਸੁਧਾਰ ਕਰਨ ਦੀ ਲੋੜ ਹੈ ਅਤੇ ਇਹ ਸੁਧਾਰ ਸੁਖਜਿੰਦਰ ਰੰਧਾਵਾ ਨੂੰ ਤੁਰੰਤ ਬਰਖਾਸਤ ਕਰਕੇ ਹੀ ਕੀਤੇ ਜਾ ਸਕਦੇ ਹਨ।ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਘਟਨਾ ਕਿਵੇਂ ਵਾਪਰੀ ਅਤੇ ਜੇਲ੍ਹ ਪ੍ਰਸਾਸ਼ਨ ਇਸ ਨੂੰ ਕਾਬੂ ਕਿਉਂ ਨਹੀਂ ਕਰ ਪਾਇਆ? ਇਹ ਜਾਂਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਕਰਵਾਈ ਕਾਰਵਾਈ ਜਾਣੀ ਚਾਹੀਦੀ ਹੈ।

Sack Jails minister, order judicial probe into jail violence and break out : Sukhbir Badal
ਜੇਲ੍ਹ ਮੰਤਰੀ ਨੂੰ ਬਰਖਾਸਤ ਕਰੋ , ਜੇਲ੍ਹ 'ਚ ਹੋਈ ਹਿੰਸਾ ਅਤੇ ਕੈਦੀ ਭੱਜਣ ਦੀ ਘਟਨਾ ਦੀ ਹੋਵੇ ਨਿਆਂਇਕ ਜਾਂਚ : ਸੁਖਬੀਰ ਬਾਦਲ

ਇਹ ਟਿੱਪਣੀ ਕਰਦਿਆਂ ਕਿ ਬਤੌਰ ਜੇਲ੍ਹ ਮੰਤਰੀ ਰੰਧਾਵਾ ਦਾ ਰਿਕਾਰਡ ਬੇਹੱਦ ਮਾੜਾ ਹੈ। ਬਾਦਲ ਨੇ ਕਿਹਾ ਕਿ ਅਜੇ ਪਿਛਲੇ ਹਫ਼ਤੇ ਹੀ ਨਾਭਾ ਦੀ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਵਿਚ ਬੇਅਦਬੀ ਕਾਂਡ ਦੇ ਦੋਸ਼ੀ ਮਹਿੰਦਰਪਾਲ ਬਿੱਟੂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਲਗਾਤਾਰ ਜੇਲ੍ਹਾਂ ਵਿਚੋਂ ਨਸ਼ੇ ਅਤੇ ਮੋਬਾਇਲ ਫੋਨ ਫੜੇ ਜਾਣ ਦੀ ਘਟਨਾਵਾਂ ਹੁੰਦੀਆਂ ਵੇਖਦੇ ਆ ਰਹੇ ਹਾਂ। ਇੱਥੋਂ ਤੱਕ ਕਿ ਪਟਿਆਲਾ ਜੇਲ੍ਹ ਵਿਚ ਕੁੱਝ ਕੈਦੀਆਂ ਵੱਲੋਂ ਫਿਰੌਤੀ ਲੈਣ ਲਈ ਜੇਲ੍ਹ ਅਧਿਕਾਰੀਆਂ ਨਾਲ ਮਿਲ ਕੇ ਬਾਕੀ ਕੈਦੀਆਂ ਨਾਲ ਕੀਤੀਆਂ ਬਦਫੈਲੀ ਵਰਗੀਆਂ ਘਿਨੌਣੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਜੇਲ੍ਹਾਂ ਅੰਦਰ ਭ੍ਰਿਸ਼ਟਾਚਾਰ ਅਤੇ ਮਾੜੇ ਪ੍ਰਬੰਧਾਂ ਦੀਆਂ ਰਿਪੋਰਟਾਂ ਆਮ ਆ ਰਹੀਆਂ ਹਨ।ਉਹਨਾਂ ਕਿਹਾ ਕਿ ਹੁਣ ਵੀ ਜੇਲ੍ਹ ਮੰਤਰੀ ਆਪਣੀ ਗਲਤੀ ਮੰਨਣ ਅਤੇ ਤੁਰੰਤ ਅਸਤੀਫਾ ਦੇਣ ਦੀ ਥਾਂ ਸੂਬੇ ਦੀਆਂ ਜੇਲ੍ਹਾਂ ਅੰਦਰ ਕੇਂਦਰੀ ਦਸਤੇ ਤਾਇਨਾਤ ਕਰਨ ਬਾਰੇ ਬਿਆਨ ਦੇ ਰਿਹਾ ਹੈ।ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਮੰਤਰੀ ਆਪਣੀ ਡਿਊਟੀ ਨਿਭਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ ਅਤੇ ਚਮੜੀ ਬਚਾਉਣ ਲਈ ਬਹਾਨੇ ਲੱਭ ਰਿਹਾ ਹੈ।ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੇਲ੍ਹ ਮੰਤਰੀ ਨੂੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ।

Sack Jails minister, order judicial probe into jail violence and break out : Sukhbir Badal
ਜੇਲ੍ਹ ਮੰਤਰੀ ਨੂੰ ਬਰਖਾਸਤ ਕਰੋ , ਜੇਲ੍ਹ 'ਚ ਹੋਈ ਹਿੰਸਾ ਅਤੇ ਕੈਦੀ ਭੱਜਣ ਦੀ ਘਟਨਾ ਦੀ ਹੋਵੇ ਨਿਆਂਇਕ ਜਾਂਚ : ਸੁਖਬੀਰ ਬਾਦਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਸਿੱਕਾ ਹੋਇਆ ਜਾਰੀ

ਇਹ ਟਿੱਪਣੀ ਕਰਦਿਆਂ ਕਿ ਲੁਧਿਆਣਾ ਵਿਖੇ ਵਾਪਰੀ ਘਟਨਾ ਪੰਜਾਬ ਅੰਦਰ ਅਮਨ-ਕਾਨੂੰਨ ਦੀ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਹਾਲਤ ਵੱਲ ਇਸ਼ਾਰਾ ਕਰਦੀ ਹੈ। ਬਾਦਲ ਨੇ ਕਿਹਾ ਕਿ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ।ਇਹ ਸਭ ਕਾਂਗਰਸੀ ਆਗੂਆ ਨੂੰ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਝੂਠੇ ਪਰਚੇ ਦਰਜ ਕਰਵਾ ਕੇ ਸਿਆਸੀ ਕਿੜਾਂ ਕੱਢਣ ਲਈ ਦਿੱਤੀ ਖੁੱਲ੍ਹ ਦਾ ਨਤੀਜਾ ਹੈ। ਅਪਰਾਧੀ ਇਸ ਦਾ ਫਾਇਦਾ ਉਠਾਉਂਦੇ ਹਨ, ਜਿਸ ਕਰਕੇ ਗੈਂਗਵਾਰ, ਡਕੈਤੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਿਚ ਕਈ ਗੁਣਾ ਵਾਧਾ ਹੋ ਗਿਆ ਹੈ। ਉਹਨਾਂ ਕਿਹਾ ਕਿ ਨਸ਼ੇ ਬਹੁਤ ਜ਼ਿਆਦਾ ਵਧ ਗਏ ਹਨ।ਕੁੜੀਆਂ ਸਮੇਤ ਨੌਜਵਾਨ ਬੱਚੇ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਰਹੇ ਹਨ। ਮੁੱਖ ਮੰਤਰੀ ਇਸ ਭਿਆਨਕ ਸਥਿਤੀ ਤੋਂ ਬਿਲਕੁੱਲ ਬੇਖ਼ਬਰ ਹੈ, ਕਿਉਂਕਿ ਉਸ ਦਾ ਲੋਕਾਂ ਨਾਲ ਕੋਈ ਸਿੱਧਾ ਰਾਬਤਾ ਨਹੀਂ ਹੈ।ਉਹਨਾਂ ਕਿਹਾ ਕਿ ਕੈਪਟਨ ਦੇ ਮੰਤਰੀਆਂ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੇ ਪੂਰੇ ਸਿਸਟਮ ਨੂੰ ਭ੍ਰਿਸ਼ਟ ਕਰ ਦਿੱਤਾ ਹੈ ਅਤੇ ਉਹ ਆਮ ਆਦਮੀ ਉੱਤੇ ਅੱਤਿਆਚਾਰ ਢਾਹ ਰਹੇ ਹਨ।ਉਹਨਾਂ ਕਿਹਾ ਕਿ ਅਕਾਲੀ ਦਲ ਆਪਣੇ ਫਰਜ਼ਾਂ ਤੋ ਮੂੰਹ ਨਹੀਂ ਮੋੜੇਗਾ ਅਤੇ ਇਸ ਕੰਨਾਂ ਤੋਂ ਬੋਲੀ ਸਰਕਾਰ ਨੂੰ ਸੂਬੇ ਅੰਦਰ ਅਮਨ-ਕਾਨੂੰਨ ਦੀ ਹਾਲਤ ਸੁਧਾਰਨ ਵਾਸਤੇ ਮਜ਼ਬੂਰ ਕਰਨ ਲਈ ਇੱਕ ਅੰਦੋਲਨ ਸ਼ੁਰੂ ਕਰੇਗਾ।

-PTCNews

Related Post