ਆਟਾ ਦਾਲ ਕਾਰਡ ਦੇ ਬਿਨੈਕਾਰਾਂ ਨੂੰ ਕਾਂਗਰਸੀਆਂ ਕੋਲ ਪਹੁੰਚ ਕਰਨ ਲਈ ਕੀਤਾ ਜਾ ਰਿਹੈ ਮਜਬੂਰ : ਡਾ. ਚੀਮਾ

By  Shanker Badra December 18th 2021 09:10 AM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਉਹ ਦਖਲ ਦੇ ਕੇ ਕਾਂਗਰਸ ਸਰਕਾਰ ਵੱਲੋਂ ਸਿਰਫ ਕਾਂਗਰਸੀ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਦੀ ਪ੍ਰਵਾਨਗੀ ਨਾਲ ਆਟਾ ਦਾਲ ਕਾਰਡ ਜਾਰੀ ਕਰਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਤੋਂ ਰੋਕੇ। ਚੋਣ ਕਮਿਸ਼ਨ ਕੋਲ ਦਾਇਰ ਸ਼ਿਕਾਇਤ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਬੇ ਵਿਚ ਇਹ ਪ੍ਰਕਿਰਿਆ ਅਪਣਾਈ ਜਾ ਰਹੀ ਹੈ ਤੇ ਖਾਸ ਤੌਰ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਹਿ ਜ਼ਿਲ੍ਹੇ ਰੋਪੜ ਵਿਚ ਅਜਿਹਾ ਹੋ ਰਿਹਾ ਹੈ। ਪਾਰਟੀ ਨੇ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ। [caption id="attachment_559415" align="aligncenter" width="300"] ਆਟਾ ਦਾਲ ਕਾਰਡ ਦੇ ਬਿਨੈਕਾਰਾਂ ਨੂੰ ਕਾਂਗਰਸੀਆਂ ਕੋਲ ਪਹੁੰਚ ਕਰਨ ਲਈ ਕੀਤਾ ਜਾ ਰਿਹੈ ਮਜਬੂਰ : ਡਾ. ਚੀਮਾ[/caption] ਵੇਰਵੇ ਸਾਂਝੇ ਕਰਦਿਆਂ ਡਾ. ਚੀਮਾ ਨੇ ਦੱਸਿਆ ਕਿ ਆਟਾ ਦਾਲਾ ਕਾਰਡ ਦੇ ਵਾਜਬ ਬਿਨੈਕਾਰਾਂ ਨੂੰ ਸਬੰਧਤ ਫੂਡ ਤੇ ਸਿਵਲ ਸਪਲਾਈ ਅਫਸਰ ਮਜਬੂਰ ਕਰ ਰਹੇ ਹਨ ਕਿ ਉਹ ਕਾਂਗਰਸੀ ਵਿਧਾਇਕ ਜਾਂ ਹਲਕਾ ਇੰਚਾਰਜ ਕੋਲ ਜਾਣ ਅਤੇ ਉਹਨਾਂ ਕੋਲੋਂ ਸਿਫਾਰਸ਼ ਕਰਵਾ ਕੇ ਲੈ ਕੇ ਆਉਣ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਬਦਲੇ ਵਿਚ ਬਿਨੈਕਾਰਾਂ ਦੀਆਂ ਅਰਜ਼ੀਆਂ ’ਤੇ ਹੋਲੋਗ੍ਰਾਮ ਲਗਾ ਰਹੇ ਹਨ ,ਜੋ ਉਹਨਾਂ ਦੀ ਸਿਫਾਰਸ਼ ਤਸਦੀਕ ਕਰਦਾ ਹੈ ਤੇ ਇਸ ਮਗਰੋਂ ਹੀ ਸਬੰਧਤ ਕਾਰਡ ਪ੍ਰਵਾਨ ਕੀਤਾ ਜਾਂਦਾ ਹੈ। [caption id="attachment_559414" align="aligncenter" width="300"] ਆਟਾ ਦਾਲ ਕਾਰਡ ਦੇ ਬਿਨੈਕਾਰਾਂ ਨੂੰ ਕਾਂਗਰਸੀਆਂ ਕੋਲ ਪਹੁੰਚ ਕਰਨ ਲਈ ਕੀਤਾ ਜਾ ਰਿਹੈ ਮਜਬੂਰ : ਡਾ. ਚੀਮਾ[/caption] ਆਪਣੇ ਪੱਤਰ ਵਿਚ ਡਾ. ਚੀਮਾ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਉਹਨਾਂ ਨੇ ਜਦੋਂ ਡੀ.ਐਫ.ਐਸ.ਸੀ ਰੋਪੜ ਨਾਲ ਗੱਲਬਾਤ ਕੀਤੀ ਅਤੇ ਜਾਨਣਾ ਚਾਹਿਆ ਕਿ ਉਹਨਾਂ ਦੇ ਵਿਭਾਗ ਵੱਲੋਂ ਵਾਜਬ ਬਿਨੈਕਾਰਾਂ ਨੁੰ ਕਾਂਗਰਸੀ ਆਗੂਆਂ ਦੇ ਘਰ ਜਾਣ ਲਈ ਮਜਬੂਰ ਕਿਉਂ ਕੀਤਾ ਜਾ ਰਿਹਾ ਹੈ ਤਾਂ ਫਿਰ ਅਫਸਰ ਨੇ ਅੱਗੋਂ ਕਿਹਾ ਕਿ ਉਹ ਬੇਵੱਸ ਹੈ ਕਿਉਂਕਿ ਹੋਲੋਗ੍ਰਾਮ ਸਾਰੇ ਕਾਂਗਰਸੀ ਆਗੂਆਂ ਦੇ ਕੋਲ ਹੀ ਹੁੰਦੇ ਹਨ ਅਤੇ ਜਦੋਂ ਤੱਕ ਬਿਨੈ ਪੱਤਰ ’ਤੇ ਹੋਲੋਗ੍ਰਾਮ ਨਹੀਂ ਹੁੰਦਾ, ਕੰਪਿਊਟਰ ਸਿਸਟਮ ਇਸਨੂੰ ਪ੍ਰਵਾਨ ਨਹੀਂ ਕਰਦਾ। [caption id="attachment_559416" align="aligncenter" width="300"] ਆਟਾ ਦਾਲ ਕਾਰਡ ਦੇ ਬਿਨੈਕਾਰਾਂ ਨੂੰ ਕਾਂਗਰਸੀਆਂ ਕੋਲ ਪਹੁੰਚ ਕਰਨ ਲਈ ਕੀਤਾ ਜਾ ਰਿਹੈ ਮਜਬੂਰ : ਡਾ. ਚੀਮਾ[/caption] ਡਾ. ਚੀਮਾ ਨੇ ਕਿਹਾ ਕਿ ਇਹ ਰਿਸ਼ਵਤਖੋਰੀ ਹੈ ਤੇ ਇਹ ਸਰਕਾਰੀ ਮਸ਼ੀਨਰੀ ਦੀ ਘੋਰ ਦੁਰਵਰਤੋਂ ਹੈ। ਉਹਨਾਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਅਫਸਰ ਆਪਣੇ ਫਰਜ਼ ਨਿਭਾਉਣ ਅਤੇ ਸਰਕਾਰੀ ਹੋਲੋਗ੍ਰਾਮ ਕਾਂਗਰਸੀ ਆਗੂਆਂ ਨੁੰ ਦੇਣ ਦੇ ਜ਼ਿੰਮੇਵਾਰ ਹਨ, ਉਹਨਾਂ ਦੇ ਖਿਲਾਫ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਸਰਕਾਰ ਨੂੰ ਹਦਾਇਤ ਦੇਵੇ ਕਿ ਇਸ ਗੈਰ ਕਾਨੁੰਨੀ ਤਰੀਕੇ ਨੁੰ ਤੁਰੰਤ ਰੋਕਿਆ ਜਾਵੇ ਅਤੇ ਸਿਆਸੀ ਤੌਰ ’ਤੇ ਜੁੜੇ ਹੋਣ ਦੇ ਪੱਖ ਨੁੰ ਦਰਕਿਨਾਰ ਕਰ ਕੇ ਸਾਰੇ ਲੋੜਵੰਦਾਂ ਨੁੰ ਆਟਾ ਦਾਲ ਕਾਰਡ ਜਾਰੀ ਕੀਤੇ ਜਾਣ। -PTCNews

Related Post