ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਸੂਚੀ ਕੀਤੀ ਜਾਰੀ , ਭਾਈ ਮਨਜੀਤ ਸਿੰਘ ਅਤੇ ਜਗਜੀਤ ਸਿੰਘ ਲੋਪੋ ਸੀਨੀਅਰ ਮੀਤ ਪ੍ਰਧਾਨ ਤੇ ਗੁਰਬਚਨ ਸਿੰਘ ਬਚੀ ਨੂੰ ਬਣਾਇਆ ਜਨਰਲ ਸਕੱਤਰ

By  Shanker Badra February 6th 2019 07:02 PM -- Updated: February 6th 2019 07:06 PM

ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਸੂਚੀ ਕੀਤੀ ਜਾਰੀ , ਭਾਈ ਮਨਜੀਤ ਸਿੰਘ ਅਤੇ ਜਗਜੀਤ ਸਿੰਘ ਲੋਪੋ ਸੀਨੀਅਰ ਮੀਤ ਪ੍ਰਧਾਨ ਤੇ ਗੁਰਬਚਨ ਸਿੰਘ ਬਚੀ ਨੂੰ ਬਣਾਇਆ ਜਨਰਲ ਸਕੱਤਰ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਕ 40 ਮੈਂਬਰੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦਾ ਐਲਾਨ ਕਰ ਦਿੱਤਾ ਹੈ। [caption id="attachment_252295" align="aligncenter" width="300"]SAD Bhai Manjeet Singh and Jagjit Singh Lopo Senior Vice President ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਸੂਚੀ ਕੀਤੀ ਜਾਰੀ , ਭਾਈ ਮਨਜੀਤ ਸਿੰਘ ਅਤੇ ਜਗਜੀਤ ਸਿੰਘ ਲੋਪੋ ਸੀਨੀਅਰ ਮੀਤ ਪ੍ਰਧਾਨ ਤੇ ਗੁਰਬਚਨ ਸਿੰਘ ਬਚੀ ਨੂੰ ਬਣਾਇਆ ਜਨਰਲ ਸਕੱਤਰ[/caption] ਇਸ ਦੇ ਨਾਲ ਹੀ ਪਾਰਟੀ ਨੇ ਭਾਈ ਮਨਜੀਤ ਸਿੰਘ ਅਤੇ ਜਗਜੀਤ ਸਿੰਘ ਲੋਪੋ ਨੂੰ ਕ੍ਰਮਵਾਰ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਬਚਨ ਸਿੰਘ ਬਚੀ ਨੂੰ ਪਾਰਟੀ ਦੇ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਹੈ।ਇਸ ਸੂਚੀ ਦਾ ਐਲਾਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਪੀਏਸੀ ਮੈਂਬਰ ਅਤੇ ਨਵੇ ਥਾਪੇ ਅਹੁਦੇਦਾਰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਤੇ ਇਸ ਨੂੰ ਨਵੀਆਂ ਬੁਲੰਦੀਆਂ ਉੱਤੇ ਲੈ ਕੇ ਜਾਣਗੇ। [caption id="attachment_252294" align="aligncenter" width="300"]SAD Bhai Manjeet Singh and Jagjit Singh Lopo Senior Vice President ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਸੂਚੀ ਕੀਤੀ ਜਾਰੀ , ਭਾਈ ਮਨਜੀਤ ਸਿੰਘ ਅਤੇ ਜਗਜੀਤ ਸਿੰਘ ਲੋਪੋ ਸੀਨੀਅਰ ਮੀਤ ਪ੍ਰਧਾਨ ਤੇ ਗੁਰਬਚਨ ਸਿੰਘ ਬਚੀ ਨੂੰ ਬਣਾਇਆ ਜਨਰਲ ਸਕੱਤਰ[/caption] ਪੀਏਸੀ ਦੇ ਮੈਬਰਾਂ ਵਿਚ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਬੀਬੀ ਸਤਵੰਤ ਕੌਰ ਸੰਧੂ, ਬੀਬੀ ਮਹਿੰਦਰ ਕੌਰ ਜੋਸ਼, ਜਸਟਿਸ (ਸੇਵਾ ਮੁਕਤ) ਨਿਰਮਲ ਸਿੰਘ, ਜਗਦੀਸ਼ ਸਿੰਘ ਗਰਚਾ, ਰਣਧੀਰ ਸਿੰਘ ਚੀਮਾ, ਅਮਰਜੀਤ ਕੌਰ ਪਟਿਆਲਾ, ਦੇਸ ਰਾਜ ਧੁੱਗਾ, ਸੰਤ ਬਲਬੀਰ ਸਿੰਘ ਘੁੰਨਸ, ਫਾਤਿਮਾ ਨਿਸਾਰ ਖਾਤੂਨ, ਲਖਬੀਰ ਸਿੰਘ ਲੋਧੀਨੰਗਲ, ਅਜਾਇਬ ਸਿੰਘ ਮੁਖਮੈਲਪੁਰ, ਭਾਗ ਸਿੰਘ ਮੱਲ•ਾ, ਸੁਰਜੀਤ ਸਿੰਘ ਕੋਹਲੀ, ਦੀਦਾਰ ਸਿੰਘ ਭੱਟੀ, ਅਜੀਤ ਸਿੰਘ ਸ਼ਾਂਤ, ਈਸ਼ਰ ਸਿੰਘ ਮਿਹਰਬਾਨ, ਰਵਿੰਦਰ ਸਿੰਘ ਬੱਬਲ, ਰਾਜਮੋਹਿੰਦਰ ਸਿੰਘ ਮਜੀਠੀਆ,ਮੋਹਿੰਦਰ ਸਿੰਘ ਰੋਮਾਣਾ, ਸੰਤਾ ਸਿੰਘ ਉਮੈਦਪੁਰ, ਬ੍ਰਿਗੇਡੀਅਰ ਭੁਪਿੰਦਰ ਸਿੰਘ ਲਾਲੀ ਕੰਗ,ਸੁਰਜੀਤ ਸਿੰਘ ਕੰਗ ਰਾਜਸਥਾਨ, ਕਿਰਨਬੀਰ ਸਿੰਘ ਕੰਗ, ਬੀਬੀ ਗੁਰਦੇਵ ਕੌਰ ਸੰਘਾ, ਕਰਨਲ ਸੀਡੀ ਸਿੰਘ ਕੰਬੋਜ਼, ਸਰੂਪ ਸਿੰਘ ਸਹਿਗਲ, ਅਲਵਿੰਦਰਪਾਲ ਸਿੰਘ ਪੱਖੋਕੇ, ਵਰਦੇਵ ਸਿੰਘ ਮਾਨ, ਬਰਜਿੰਦਰ ਸਿੰਘ ਬਰਾੜ, ਹਰਦੇਵ ਸਿੰਘ ਡਿੰਪੀ ਢਿੱਲੋਂ, ਬਾਬਾ ਅਜੀਤ ਸਿੰਘ ਲੁਧਿਆਣਾ, ਹਰਜਿੰਦਰ ਸਿੰਘ ਧਾਮੀ, ਜੀਵਨ ਧਵਨ, ਹਰਜਿੰਦਰ ਸਿੰਘ ਜੱਖੂ, ਨਾਇਬ ਸਿੰਘ ਕੋਹਾੜ ਅਤੇ ਬਲਬੀਰ ਸਿੰਘ ਬਾਠ ਸ਼ਾਮਿਲ ਹਨ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪਾਰਟੀ ਵੱਲੋਂ ਜਲਦੀ ਹੀ ਮੀਤ ਪ੍ਰਧਾਨਾਂ, ਪ੍ਰਬੰਧਕੀ ਸਕੱਤਰਾਂ ਅਤੇ ਹੋਰ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। -PTCNews

Related Post