ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਦਿੱਤੀ ਚੁਣੌਤੀ , ਸਾਬਿਤ ਕਰੇ ਕਿ ਸਟੇਟ ਜੀਐਸਟੀ ਰੀਫੰਡ ਵਜੋਂ SGPC ਨੂੰ ਇੱਕ ਪੈਸਾ ਵੀ ਕੀਤਾ ਹੈ ਜਾਰੀ

By  Shanker Badra September 23rd 2019 10:59 AM

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਦਿੱਤੀ ਚੁਣੌਤੀ , ਸਾਬਿਤ ਕਰੇ ਕਿ ਸਟੇਟ ਜੀਐਸਟੀ ਰੀਫੰਡ ਵਜੋਂ SGPC ਨੂੰ ਇੱਕ ਪੈਸਾ ਵੀ ਕੀਤਾ ਹੈ ਜਾਰੀ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸਾਬਿਤ ਕਰੇ ਕਿ ਸ੍ਰੀ ਦਰਬਾਰ ਸਾਹਿਬ ਅਤੇ ਬਾਕੀ ਤਖ਼ਤਾਂ ਲਈ ਲੰਗਰ ਉੱਤੇ ਸਟੇਟ ਜੀਐਸਟੀ ਰੀਫੰਡ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੈਸਾ ਵੀ ਜਾਰੀ ਕੀਤਾ ਗਿਆ ਹੈ। ਬਿਨਾਂ ਇਹ ਜਾਣੇ ਕਿ ਉਸ ਦੀ ਸਰਕਾਰ ਅੰਦਰ ਕੀ ਕੁੱਝ ਹੋ ਰਿਹਾ ਹੈ, ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਤੋਂ ਵਰਜਦਿਆਂ ਸੀਨੀਅਰ ਅਕਾਲੀ ਆਗੂਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਸਟੇਟ ਜੀਐਸਟੀ ਰੀਫੰਡ ਵਜੋਂ ਐਸਜੀਪੀਸੀ ਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਹੈ।ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਬਿਨਾਂ ਇਹ ਚੈਕ ਕੀਤੇ ਕਿ ਤੁਹਾਡੀ ਸਰਕਾਰ ਕੀ ਕਰ ਰਹੀ ਹੈ, ਤੁਸੀਂ ਲਗਾਤਾਰ ਬਿਆਨ ਜਾਰੀ ਕਰ ਰਹੇ ਹੋ। ਇਹ ਸਿਰਫ ਇਹੀ ਸਾਬਿਤ ਕਰਦਾ ਹੈ ਕਿ ਤੁਸੀਂ ਕਿੰਨੇ ਨਿਕੰਮੇ ਅਤੇ ਪ੍ਰਭਾਵਹੀਣ ਮੁੱਖ ਮੰਤਰੀ ਹੋ।

SAD challenges CM to prove single penny released to SGPC on account of State GST refund ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਦਿੱਤੀ ਚੁਣੌਤੀ , ਸਾਬਿਤ ਕਰੇ ਕਿ ਸਟੇਟ ਜੀਐਸਟੀ ਰੀਫੰਡ ਵਜੋਂ SGPC ਨੂੰ ਇੱਕ ਪੈਸਾ ਵੀ ਕੀਤਾ ਹੈ ਜਾਰੀ

ਅਕਾਲੀ ਆਗੂਆਂ ਨੇ ਕਿਹਾ ਕਿ ਜਿਹੜਾ ਵਿਅਕਤੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੀ ਸਹੁੰ ਖਾ ਕੇ ਮੁੱਕਰ ਚੁੱਕਿਆ ਹੋਵੇ ਅਤੇ ਇਸ ਦਾ ਪਛਤਾਵਾ ਵੀ ਨਾ ਕੀਤਾ ਹੋਵੇ, ਉਸ ਤੋਂ ਕੋਈ ਉਮੀਦ ਵੀ ਨਹੀਂ ਰੱਖੀ ਜਾ ਸਕਦੀ। ਉਹਨਾਂ ਕਿਹਾ ਕਿ ਦੂਜਿਆਂ ਬਾਰੇ ਮੰਦੀ ਭਾਸ਼ਾ ਦਾ ਇਸਤੇਮਾਲ ਕਰਨ ਨਾਲ ਸੱਚਾਈ ਨਹੀਂ ਬਦਲੇਗੀ। ਸੱਚਾਈ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ ਝੂਠਾਂ ਅਤੇ ਫਰੇਬਾਂ ਨੂੰ ਚੰਗੀ ਤਰ੍ਹਾਂ ਵੇਖ ਚੁੱਕੇ ਹਨ ਅਤੇ ਉਹ ਤੁਹਾਡੇ ਉੱਤੇ ਦੁਬਾਰਾ ਭਰੋਸਾ ਨਹੀਂ ਕਰਨਗੇ।

SAD challenges CM to prove single penny released to SGPC on account of State GST refund ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਦਿੱਤੀ ਚੁਣੌਤੀ , ਸਾਬਿਤ ਕਰੇ ਕਿ ਸਟੇਟ ਜੀਐਸਟੀ ਰੀਫੰਡ ਵਜੋਂ SGPC ਨੂੰ ਇੱਕ ਪੈਸਾ ਵੀ ਕੀਤਾ ਹੈ ਜਾਰੀ

ਅਕਾਲੀ ਆਗੂਆਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਐਸਜੀਪੀਸੀ ਨੂੰ ਸਟੇਟ ਜੀਐਸਟੀ ਰੀਫੰਡ ਵਜੋਂ ਦਿੱਤੇ 327 ਕਰੋੜ ਰੁਪਏ ਦੀਆਂ ਰਸੀਦਾਂ ਜਨਤਾ ਦੇ ਸਾਹਮਣੇ ਰੱਖ ਕੇ ਸਾਬਿਤ ਕਰੇ ਕਿ ਉਹ ਝੂਠ ਬੋਲਣ ਦਾ ਆਦੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਝਾੜੀਆਂ ਪਿੱਛੇ ਨਾ ਲੁਕੋ। ਜਾਰੀ ਕੀਤੇ ਸਟੇਟ ਜੀਐਸਟੀ ਰੀਫੰਡ ਦੀਆਂ ਰਸੀਦਾਂ ਜਨਤਕ ਕਰੋਂ ਜਾਂ ਇਸ ਪਵਿੱਤਰ ਮੁੱਦੇ ਉੱਤੇ ਝੂਠ ਬੋਲਣ ਲਈ ਸਿੱਖ ਸੰਗਤ ਤੋਂ ਮੁਆਫੀ ਮੰਗੋ।

SAD challenges CM to prove single penny released to SGPC on account of State GST refund ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਦਿੱਤੀ ਚੁਣੌਤੀ , ਸਾਬਿਤ ਕਰੇ ਕਿ ਸਟੇਟ ਜੀਐਸਟੀ ਰੀਫੰਡ ਵਜੋਂ SGPC ਨੂੰ ਇੱਕ ਪੈਸਾ ਵੀ ਕੀਤਾ ਹੈ ਜਾਰੀ

ਅਕਾਲੀ ਆਗੂਆਂ ਨੇ ਮੁੱਖ ਮੰਤਰੀ ਨੂੰ ਆਪਣੀਆਂ ਨਾਕਾਮੀਆਂ ਲੁਕੋਣ ਲਈ ਇਸ ਮੁੱਦੇ ਉੱਤੇ ਊਲ ਜਲੂਲ ਗੱਲਾਂ ਕਰਨ ਤੋਂ ਵਰਜਦਿਆਂ ਕਿਹਾ ਕਿ ਉਹ ਸਿੱਖ ਸੰਗਤ ਇਹ ਦੱਸੇ ਕਿ ਜੀਐਸਟੀ ਰੀਫੰਡ ਬਾਰੇ ਝੂਠੀਆਂ ਕਹਾਣੀਆਂ ਘੜ ਕੇ ਉਹ ਸਿੱਖਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ ? ਉਹਨਾਂ ਕਿਹਾ ਕਿ ਇਹ ਗੱਲ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਪ੍ਰਵਾਨਗੀ ਦੇਣ ਦਾ ਅਰਥ ਜਾਰੀ ਕਰਨਾ ਨਹੀਂ ਹੁੰਦਾ ਹੈ।

SAD challenges CM to prove single penny released to SGPC on account of State GST refund ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਦਿੱਤੀ ਚੁਣੌਤੀ , ਸਾਬਿਤ ਕਰੇ ਕਿ ਸਟੇਟ ਜੀਐਸਟੀ ਰੀਫੰਡ ਵਜੋਂ SGPC ਨੂੰ ਇੱਕ ਪੈਸਾ ਵੀ ਕੀਤਾ ਹੈ ਜਾਰੀ

ਪ੍ਰੋਫੈਸਰ ਚੰਦੂਮਾਜਰਾ ਅਤੇ ਡਾਕਟਰ ਚੀਮਾ ਨੇ ਕੈਪਟਨ ਅਮਰਿੰਦਰ ਨੂੰ ਇਹ ਵੀ ਚੇਤੇ ਕਰਵਾਇਆ ਕਿ ਸ੍ਰੀ ਦਰਬਾਰ ਸਾਹਿਬ ਅਤੇ ਬਾਕੀ ਤਖ਼ਤਾਂ ਨੂੰ ਵੈਟ ਵਿਚੋਂ ਸੂਬੇ ਦਾ ਹਿੱਸਾ ਰੀਫੰਡ ਕਰਨ ਦੀ ਪਿਰਤ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੁਆਰਾ ਸੱਤਾ ਵਿਚ ਆਉਂਦੇ ਹੀ ਇਸ ਰਵਾਇਤ ਨੂੰ ਬੰਦ ਕਰ ਦਿੱਤਾ ਗਿਆ। ਹੁਣ ਲੰਗਰ ਉੱਤੇ ਸਟੇਟ ਜੀਐਸਟੀ ਵਜੋਂ ਐਸਜੀਪੀਸੀ ਨੂੰ ਇਕ ਪੈਸਾ ਵੀ ਰੀਫੰਡ ਨਹੀਂ ਕੀਤਾ ਗਿਆ ਹੈ।

-PTCNews

Related Post