ਮੱਧ ਪ੍ਰਦੇਸ਼ 'ਚ ਸਿੱਖਾਂ ਦੇ ਘਰ ਤੋੜੇ ਜਾਣ ਦਾ ਮਾਮਲਾ, ਅਕਾਲੀ ਦਲ ਦੀ 2 ਮੈਂਬਰੀ ਟੀਮ ਵਲੋਂ ਡੀ.ਐੱਮ ਤੇ ਐੱਸ.ਪੀ ਨਾਲ ਮੁਲਾਕਾਤ

By  Jashan A January 21st 2020 05:49 PM

ਮੱਧ ਪ੍ਰਦੇਸ਼ 'ਚ ਸਿੱਖਾਂ ਦੇ ਘਰ ਤੋੜੇ ਜਾਣ ਦਾ ਮਾਮਲਾ, ਅਕਾਲੀ ਦਲ ਦੀ 2 ਮੈਂਬਰੀ ਟੀਮ ਵਲੋਂ ਡੀ.ਐੱਮ ਤੇ ਐੱਸ.ਪੀ ਨਾਲ ਮੁਲਾਕਾਤ,ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੀ ਦੋ ਮੈਂਬਰੀ ਕਮੇਟੀ ਨੇ ਜਿਸ 'ਚ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸ਼ਾਮਿਲ ਹਨ, ਅੱਜ ਮੱਧ ਪ੍ਰਦੇਸ਼ ਜਾ ਕੇ ਉਹਨਾਂ ਸਿੱਖਾਂ ਦੀ ਮੱਦਦ ਕੀਤੀ, ਜਿਹਨਾਂ ਨੂੰ ਘਰਾਂ ਅਤੇ ਜ਼ਮੀਨਾਂ ਤੋਂ ਬੇਦਖ਼ਲ ਕਰ ਦਿੱਤਾ ਗਿਆ ਹੈ। SADਇਸ ਦੌਰਾਨ ਅਕਾਲੀ ਦਲ ਦੀ 2 ਮੈਂਬਰੀ ਟੀਮ ਨੇ ਡੀ.ਐੱਮ ਤੇ ਐੱਸ.ਪੀ ਨਾਲ ਮੁਲਾਕਾਤ ਕੀਤੀ ਤੇ ਉਜਾੜੇ ਗਏ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ। ਹੋਰ ਪੜ੍ਹੋ: ਟਮਾਟਰ ਦੇ ਵਧੇ ਭਾਅ ਨਾਲ ਦੇਸ਼ 'ਚ ਮੱਚੀ ਹਾਹਾਕਾਰ ,ਜਾਣੋਂ ਵਧੀਆਂ ਕੀਮਤਾਂ ਇਸ ਮੌਕੇ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਹਾਲਾਤ ਦਾ ਵੀ ਜਾਇਜ਼ਾ ਲਿਆ ਤੇ ਸਿੱਖਾਂ ਦੇ ਉਜਾੜੇ ਦੀ '84 ਦੀ ਘਟਨਾ ਨਾਲ ਤੁਲਨਾ ਕੀਤੀ। SADਤੁਹਾਨੂੰ ਦੱਸ ਦੇਈਏ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਕਮੇਟੀ ਨੂੰ ਮੱਧ ਪ੍ਰਦੇਸ਼ 'ਚ ਸ਼ਿਓਪੁਰ ਦੇ ਉਹਨਾਂ ਸਿੱਖਾਂ ਪਰਿਵਾਰਾਂ ਦੀ ਤੁਰੰਤ ਮੱਦਦ ਕਰਨ ਦਾ ਜ਼ਿੰਮੇਵਾਰੀ ਲਾਈ ਗਈ ਸੀ, ਜਿਹਨਾਂ ਨੂੰ ਉਹਨਾਂ ਦੀਆਂ ਕਰੀਬ 200 ਏਕੜ ਜ਼ਮੀਨਾਂ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਜਿਹਨਾਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ ਹੈ। -PTC News

Related Post