ਸ਼੍ਰੋਮਣੀ ਅਕਾਲੀ ਦਲ ਵੱਲੋਂ 15 ਰੋਸ ਧਰਨਿਆਂ ਦੀਆਂ ਤਾਰੀਕਾਂ ਦਾ ਐਲਾਨ, ਜਥੇਬੰਦਕ ਢਾਂਚਾ ਇਸ ਮਹੀਨੇ ਮੁਕੰਮਲ ਕਰਨ ਦਾ ਫੈਸਲਾ

By  Jashan A February 4th 2020 08:49 PM

ਸ਼੍ਰੋਮਣੀ ਅਕਾਲੀ ਦਲ ਵੱਲੋਂ 15 ਰੋਸ ਧਰਨਿਆਂ ਦੀਆਂ ਤਾਰੀਕਾਂ ਦਾ ਐਲਾਨ, ਜਥੇਬੰਦਕ ਢਾਂਚਾ ਇਸ ਮਹੀਨੇ ਮੁਕੰਮਲ ਕਰਨ ਦਾ ਫੈਸਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਵਿਧਾਇਕਾਂ ਤੇ ਹਲਕਾ ਸੇਵਾਦਾਰਾਂ ਨਾਲ ਮੀਟਿੰਗ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪਾਰਟੀ ਜਥੇਬੰਦਕ ਢਾਂਚਾ ਇਸ ਮਹੀਨੇ ਵਿਚ ਮੁਕੰਮਲ ਕਰਨ ਦਾ ਫੈਸਲਾ ਕੀਤਾ ਹੈ ਜਦਕਿ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਪ੍ਰੋਗਰਾਮਾਂ ਦੇ ਖਿਲਾਫ ਬਾਕੀ ਰਹਿੰਦੇ 15 ਜ਼ਿਲਿਆਂ ਵਿਚ ਰੋਸ ਧਰਨਿਆਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ।

ਇਸ ਬਾਬਤ ਫੈਸਲਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਵਿਧਾਇਕਾਂ, ਹਲਕਾ ਸੇਵਾਦਾਰਾਂ, ਜ਼ਿਲ੍ਹਾ ਪ੍ਰਧਾਨਾਂ ਤੇ ਹੋਰ ਸੀਨੀਅਰ ਅਹੁਦੇਦਾਰਾਂ ਨਾਲ ਮੀਟਿੰਗ ਵਿਚ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਤਰੀਕੇ ਸਰਕਾਰੀ ਕੰਮਕਾਜ ਠੱਪ ਹੋ ਗਿਆ ਹੈ, ਵਿਕਾਸ ਕਾਰਜ ਰੁਕੇ ਹੋਏ ਹਨ, ਘਰੇਲੂ ਤੇ ਉਦਯੋਗਿਕ ਬਿਜਲੀ ਸਪਲਾਈ ਦਰਾਂ 'ਚ ਚੋਖਾ ਵਾਧਾ ਹੋਇਆ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋਈ ਹੈ ਤੇ ਅਜਿਹਾ ਜਾਪਦਾ ਹੈ ਕਿ ਪੰਜਾਬ ਵਿਚ ਸਰਕਾਰ ਹੈ ਹੀ ਨਹੀਂ।

ਉਹਨਾਂ ਕਿਹਾ ਕਿ ਅਕਾਲੀ ਦਲ ਆਪਣੇ ਲੜੀਵਾਰ ਧਰਨਿਆਂ ਰਾਹੀਂ ਲੋਕਾਂ ਨੂੰ ਲਾਮਬੱਧ ਕਰ ਕੇ ਸਰਕਾਰ ਨੂੰ ਕਿਸਾਨਾਂ, ਨੌਜਵਾਨਾ ਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜਬੂਰ ਕਰ ਦੇਵੇਗਾ।

ਮੀਟਿੰਗ ਦੇ ਵੇਰਵੇ ਦੱਸਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਹਿਕਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਪਾਰਟੀ ਦੇ ਡੈਲੀਗੇਟ ਸਰਕਲ ਤੇ ਜ਼ਿਲ੍ਹਾ ਜਥੇਬੰਦੀ ਦੀ ਚੋਣਪ ਪ੍ਰਕਿਰਿਆ ਪੂਰੀ ਕਰਨਗੇ ਤੇ ਇਹ ਸਾਰੀ ਪ੍ਰਕਿਰਿਆ ਇਕ ਮਹੀਨੇ ਦੇ ਅੰਦਰ ਅੰਦਰ ਪੂਰੀ ਕੀਤੀ ਜਾਵੇਗੀ।

ਹੋਰ ਪੜ੍ਹੋ: ਸੁਖਬੀਰ ਸਿੰਘ ਬਾਦਲ ਵੱਲੋਂ ਸਿਆਸਤਦਾਨ ਅਤੇ ਸੀਨੀਅਰ ਪੱਤਰਕਾਰ ਅਸ਼ਵਨੀ ਕੁਮਾਰ ਚੋਪੜਾ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ

ਉਹਨਾਂ ਕਿਹਾ ਕਿ ਇਹ ਵੀ ਫੈਸਲਾ ਕੀਤਾ ਗਿਆ ਕਿ ਕਾਂਗਰਸ ਸਰਕਾਰ ਦੇ ਖਿਲਾਫ 'ਰੋਸ ਧਰਨਿਆਂ ਦੀ ਲਹਿਰ' ਹੋਰ ਤੇਜ਼ ਕੀਤੀ ਜਾਵੇ ਅਤੇ ਪਾਰਟੀ ਨੇ 15 ਜ਼ਿਲਿਆਂ ਵਿਚ 13 ਫਰਵਰੀ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ 11 ਅਪ੍ਰੈਲ ਨੂੰ ਮੁਹਾਲੀ ਵਿਖੇ ਸੰਪੰਨ ਹੋਣ ਵਾਲੇ ਧਰਨਿਆਂ ਦੀਆਂ ਤਾਰੀਕਾਂ ਦਾ ਫੈਸਲਾ ਕਰ ਲਿਆ ਹੈ।

ਉਹਨਾਂ ਦੱਸਿਆ ਕਿ ਪਾਰਟੀ ਨੇ ਪਹਿਲਾਂ ਸੱਤ ਜ਼ਿਲ੍ਹਿਆਂ 'ਚ ਧਰਨਿਆਂ ਦਾ ਪ੍ਰੋਗਰਾਮ ਮੁਕੰਮਲ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹਨਾਂ ਧਰਨਿਆਂ ਦੀ ਅਗਵਾਈ ਕਰਨਗੇ ਅਤੇ ਇਹਨਾਂ ਵਿਚ ਸੀਨੀਅਰ ਲੀਡਰਸ਼ਿਪ ਸ਼ਮੂਲੀਅਤ ਕਰੇਗੀ।

ਤਾਰੀਕਾਂ ਦੇ ਵੇਰਵੇ ਦੱਸਦਿਆਂ ਡਾ. ਚੀਮਾ ਨੇ ਕਿਹਾ ਕਿ ਅੰਮ੍ਰਿਤਸਰ ਵਿਚ 13 ਫਰਵਰੀ, ਫਿਰੋਜ਼ਪੁਰ ਵਿਚ 25 ਫਰਵਰੀ, ਬਠਿੰਡਾ ਵਿਚ 29 ਫਰਵਰੀ, ਤਰਨਤਾਰਨ ਵਿਚ 4 ਮਾਰਚ, ਮਾਨਸਾ ਵਿਚ 7 ਮਾਰਚ, ਆਨੰਦਪੁਰ ਸਾਹਿਬ ਹੋਲਾ ਮਹੱਲਾ ਕਾਨਫਰੰਸ 9 ਮਾਰਚ ਨੂੰ, ਫਾਜ਼ਿਲਕਾ ਵਿਚ ਧਰਨਾ 10 ਮਾਰਚ, ਹੁਸ਼ਿਆਰਪੁਰ ਵਿਚ 14 ਮਾਰਚ, ਲੁਧਿਆਣਾ ਵਿਚ 15, ਕਪੂਰਥਲਾ ਵਿਚ 18, ਫਤਿਹਗੜ• ਸਾਹਿਬ ਵਿਚ 21, ਨਵਾਂਸ਼ਹਿਰ ਵਿਚ 23, ਪਠਾਨਕੋਟ ਵਿਚ 28, ਜਲੰਧਰ ਵਿਖੇ 29 ਮਾਰਚ, ਗੁਰਦਾਸਪੁਰ ਵਿਚ 4 ਅਪ੍ਰੈਲ ਅਤੇ ਮੁਹਾਲੀ ਵਿਚ 11 ਅਪ੍ਰੈਲ ਨੂੰ ਜ਼ਿਲ੍ਹਾ ਪੱਧਰੀ ਰੋਸ ਧਰਨੇ ਦਿੱਤੇ ਜਾਣਗੇ।

-PTC News

Related Post