ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਆਗੂਆਂ ਨੇ ਮਨੋਹਰ ਲਾਲ ਖੱਟਰ ਨੂੰ ਮਿਲ ਕੇ ਦਿੱਤੀ ਮੁਬਾਰਕਬਾਦ

By  Shanker Badra May 30th 2019 05:37 PM

ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਆਗੂਆਂ ਨੇ ਮਨੋਹਰ ਲਾਲ ਖੱਟਰ ਨੂੰ ਮਿਲ ਕੇ ਦਿੱਤੀ ਮੁਬਾਰਕਬਾਦ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਆਗੂਆਂ ਨੇ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲ ਕੇ ਹਰਿਆਣਾ ਵਿਚ ਹੋਈਆਂ ਸੰਸਦੀ ਚੋਣਾਂ ਦੌਰਾਨ ਭਾਜਪਾ ਵੱਲੋਂ ਹਾਸਿਲ ਕੀਤੀ ਇਤਿਹਾਸਕ ਜਿੱਤ ਲਈ ਮੁਬਾਰਕਬਾਦ ਦਿੱਤੀ।ਹਰਿਆਣਾ ਵਿਚ ਅਕਾਲੀ-ਭਾਜਪਾ ਗਠਜੋੜ ਸਹਿਯੋਗੀ ਹਨ ਅਤੇ ਇਸ ਗਠਜੋੜ ਵੱਲੋਂ ਹਰਿਆਣਾ ਦੀ ਸਾਰੀਆਂ 10 ਸੀਟਾਂ ਉੱਤੇ ਭਾਰੀ ਵੋਟਾਂ ਨਾਲ ਜਿੱਤ ਹਾਸਿਲ ਕੀਤੀ ਗਈ ਹੈ।ਅਕਾਲੀ ਦਲ ਦੇ ਸੂਬਾ ਪ੍ਰਧਾਨ ਸ਼ਰਨਜੀਤ ਸਿੰਘ ਸੋਂਧ ਨੇ ਅੱਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਮੀਤ ਪ੍ਰਧਾਨਾਂ ਸਮੇਤ ਮੁੱਖ ਮੰਤਰੀ ਨੂੰ ਮਿਲਕੇ ਭਰੋਸਾ ਦਿਵਾਇਆ ਕਿ ਜਿਸ ਤਰ੍ਹਾਂ ਅਕਾਲੀ ਦਲ ਦੇ ਵਰਕਰਾਂ ਨੇ ਸੰਸਦੀ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਨੂੰ ਕਾਮਯਾਬ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਸੀ, ਸੂਬੇ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ ਇਸ ਤੋਂ ਵੀ ਦੁੱਗਣੀ ਮਿਹਨਤ ਕੀਤੀ ਜਾਵੇਗੀ।ਅਕਾਲੀ ਦਲ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਮਨੋਹਰ ਲਾਲ ਖੱਟਰ ਦੀ ਯੋਗ ਅਗਵਾਈ ਹੇਠ ਹਰਿਆਣਾ ਦਾ ਸਰਬਪੱਖੀ ਵਿਕਾਸ ਹੋਇਆ ਹੈ, ਜਿਸ ਕਰਕੇ ਗਠਜੋੜ ਨੂੰ ਸੰਸਦੀ ਚੋਣਾਂ ਵਿਚ ਇੰਨਾ ਭਾਰੀ ਬਹੁਮੱਤ ਹਾਸਿਲ ਹੋਇਆ ਹੈ। [caption id="attachment_301697" align="aligncenter" width="300"]SAD Haryana unit Leaders Manohar Lal Khattar Congratulations ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਆਗੂਆਂ ਨੇ ਮਨੋਹਰ ਲਾਲ ਖੱਟਰ ਨੂੰ ਮਿਲ ਕੇ ਦਿੱਤੀ ਮੁਬਾਰਕਬਾਦ[/caption] ਅਕਾਲੀ ਆਗੂਆਂ ਨੇ ਕਿਹਾ ਕਿ ਹਰਿਆਣਾ ਅੰਦਰ ਭਾਜਪਾ ਨੇ ਸਿਰਫ ਸਾਰੀਆਂ 10 ਸੀਟਾਂ ਉੱਤੇ ਜਿੱਤ ਹੀ ਹਾਸਿਲ ਨਹੀਂ ਕੀਤੀ, ਸਗੋਂ ਜਿੰਨੇ ਵੱਡੇ ਫਰਕ ਨਾਲ ਇਹ ਸੀਟਾਂ ਜਿੱਤੀਆਂ ਗਈਆਂ ਹਨ, ਇਹ ਵੀ ਆਪਣੇ ਵਿਚ ਇਕ ਇਤਿਹਾਸ ਬਣ ਗਿਆ ਹੈ।ਸੂਬੇ ਦੇ ਵੋਟਰਾਂ ਨੇ ਮਹਿਸੂਸ ਕੀਤਾ ਹੈ ਕਿ ਕਾਂਗਰਸੀ ਸਰਕਾਰਾਂ ਆਮ ਲੋਕਾਂ ਦੇ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਬੁਰੀ ਤਰਾਂ ਨਾਕਾਮ ਰਹੀਆਂ ਸਨ ਪਰੰਤੂ ਜਦੋਂ ਤੋਂ ਖੱਟਰ ਨੇ ਸੂਬੇ ਦੀ ਕਮਾਨ ਸੰਭਾਲੀ ਹੈ, ਆਮ ਆਦਮੀ ਦੀ ਉਹਨਾਂ ਨੇ ਇੱਕ ਪਿਤਾ ਵਾਂਗ ਦੇਖਭਾਲ ਕੀਤੀ ਹੈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਹੈ। [caption id="attachment_301696" align="aligncenter" width="300"]SAD Haryana unit Leaders Manohar Lal Khattar Congratulations ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਆਗੂਆਂ ਨੇ ਮਨੋਹਰ ਲਾਲ ਖੱਟਰ ਨੂੰ ਮਿਲ ਕੇ ਦਿੱਤੀ ਮੁਬਾਰਕਬਾਦ[/caption] ਮੁੱਖ ਮੰਤਰੀ ਨੂੰ ਮਿਲਣ ਗਏ ਅਕਾਲੀ ਆਗੂਆਂ ਵਿਚ ਵੀਰ ਭਾਨ ਮਹਿਤਾ, ਸੁਖਦੇਵ ਸਿੰਘ ਮਾਂਡੀ,ਕਰਤਾਰ ਕੌਰ, ਸੁਖਦੇਵ ਸਿੰਘ ਗੋਬਿੰਦਗੜ•, ਕੰਵਲਜੀਤ ਸਿੰਘ,ਤੇਜਿੰਦਰ ਸਿੰਘ ਢਿੱਲੋਂ, ਦੀਪ ਸੰਧੂ, ਅਜੈਬ ਸਿੰਘ, ਮਲਕ ਸਿੰਘ ਚੀਮਾ, ਗੁਰਮੀਤ ਸਿੰਘ ਪੂਨੀਆ, ਕੁਲਦੀਪ ਸਿੰਘ ਚੀਮਾ, ਪ੍ਰਿਥੀਪਾਲ ਸਿੰਘ ਝਾਹੜ, ਡਾਕਟਰ ਹਰਨੇਕ ਸਿੰਘ ਅਤੇ ਭੁਪਿੰਦਰ ਸਿੰਘ ਸ਼ਾਮਿਲ ਸਨ। -PTCNews

Related Post