ਹੰਗਾਮੇ ਤੋਂ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸਦਨ 'ਚੋਂ ਕੀਤਾ ਵਾਕਆਊਟ

By  Jagroop Kaur March 4th 2021 01:37 PM -- Updated: March 4th 2021 01:38 PM

ਬਜਟ ਇਜਲਾਸ ਦੇ ਚੌਥੇ ਦਿਨ ਵੀ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਘੇਰਿਆ ਗਿਆ। ਇਸ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਅਕਾਲੀ ਪਾਰਟੀ ਵੱਲੋਂ ਵਿਧਾਨ ਸਭਾ ਅੰਦਰ ਨਾਅਰੇਬਾਜ਼ੀ ਕਰਨ ਤੋਂ ਬਾਅਦ ਵਾਕਆਊਟ ਕੀਤਾ ਗਿਆ। ਅਕਾਲੀ ਦਲ ਨੇ ਪੰਜਾਬ 'ਚ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕਰਨ ਦੀ ਮੰਗ ਕੀਤੀ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ।

Read More :ਪੈਂਟ-ਸ਼ਰਟ ਪਾ ਕੇ ਸੜਕ ‘ਤੇ ਜਾ ਰਿਹਾ ਸੀ ਹਾਥੀ , ਆਨੰਦ ਮਹਿੰਦਰਾ ਬੋਲੇ, ‘ਅਤੁੱਲ ਭਾਰਤ’

ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਲੋਂ ਸਿਹਤ ਮੰਤਰੀ ਨੂੰ ਪੁੱਛੇ ਸਵਾਲ ਕਿ ਤੁਹਾਡੇ ਸਮੇਤ ਹੋਰ ਵਜ਼ੀਰਾਂ ਨੇ ਫੋਰਟਿਸ ਵਰਗੇ ਨਿੱਜੀ ਹਸਪਤਾਲਾਂ 'ਚ ਕੋਰੋਨਾ ਦਾ ਇਲਾਜ ਕਰਾਇਆ, ਕੀ ਤੁਹਾਨੂੰ ਸਰਕਾਰੀ ਹਸਪਤਾਲਾਂ ਦੇ ਇਲਾਜ 'ਤੇ ਭਰੋਸਾ ਨਹੀਂ? ਇਸ ਦੇ ਜਵਾਬ ਸਿਹਤ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰਨਾਂ ਵਲੋਂ ਸਰਕਾਰੀ ਖਰਚੇ 'ਤੇ ਵਿਦੇਸ਼ਾਂ ਚ ਇਲਾਜ ਕਰਵਾਇਆ ਗਿਆ, ਜਿਸ ਮਗਰੋਂ ਸਦਨ 'ਚ ਇਸ ਮੁੱਦੇ 'ਤੇ ਰੌਲਾ ਰੱਪਾ ਸ਼ੁਰੂ ਹੋ ਗਿਆ।

Read more :ਮੁਖ਼ਤਾਰ ਅੰਸਾਰੀ ਨੂੰ 2 ਸਾਲਾਂ ਤੋਂ ਪੰਜਾਬ ‘ਚ ਸਰਕਾਰੀ ਮਹਿਮਾਨ ਕਿਉਂ ਬਣਾ ਕੇ ਰੱਖਿਆ, ਜਵਾਬ ਦੇਵੇ ਕਾਂਗਰਸ: ਬਿਕਰਮ ਸਿੰਘ ਮਜੀਠੀਆ

ਇਸ ਤੋਂ ਬਾਅਦ ਅਕਾਲੀ ਦਲ ਨੇ ਸਦਨ 'ਚੋਂ ਵਾਕਆਊਟ ਕਰ ਦਿੱਤਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਵੀ ਨਾਅਰੇਬਾਜ਼ੀ ਕਰਦਿਆਂ ਸਦਨ 'ਚੋਂ ਵਾਕਆਊਟ ਕੀਤਾ ਗਿਆ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਿਧਾਇਕਾਂ ਨੇ ਗੱਡਿਆਂ 'ਤੇ ਸਵਾਰ ਹੋ ਕੇ ਵਿਧਾਨ ਸਭਾ ਵੱਲ ਕੂਚ ਕੀਤਾ ਅਤੇ ਕਾਂਗਰਸ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।

ਅਕਾਲੀ ਦਲ ਦੇ ਵਿਧਾਇਕਾਂ ਨੇ ਕਿਹਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੀ ਇੰਨੀਆਂ ਜ਼ਿਆਦਾ ਵੱਧ ਗਈਆਂ ਹਨ ਕਿ ਉਨ੍ਹਾਂ ਨੂੰ ਗੱਡਿਆਂ 'ਤੇ ਵਿਧਾਨ ਸਭਾ ਆਉਣਾ ਪਿਆ ਹੈ। ਅਕਾਲੀ ਦਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਜ਼ਿਆਦਾ ਵੈਟ ਨਾ ਲਾਵੇ ਤਾਂ ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਮਹਿੰਗਾ ਨਹੀਂ ਹੋ ਸਕਦਾ।

Related Post