ਬਜਟ ਇਜਲਾਸ ਨੂੰ ਲੈ ਕੇ ਸਪੀਕਰ ਨੂੰ ਮਿਲੇ ਅਕਾਲੀ-ਭਾਜਪਾ ਵਿਧਾਇਕ, ਸੈਸ਼ਨ ਦਾ ਸਮਾਂ ਵਧਾਉਣ ਦੀ ਕੀਤੀ ਮੰਗ

By  Jashan A February 19th 2020 02:37 PM -- Updated: February 19th 2020 02:39 PM

ਚੰਡੀਗੜ੍ਹ: ਬਜਟ ਇਜਲਾਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਿਧਾਇਕਾਂ ਨੇ ਸਪੀਕਰ ਨੂੰ ਮੰਗ ਪੱਤਰ ਸੌਂਪਿਆ। ਉਹਨਾਂ ਨੇ ਸਪੀਕਰ ਕੋਲ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ, ਜੋ ਸਾਰੇ ਮੁੱਦਿਆਂ 'ਤੇ ਚਰਚਾ ਹੋ ਸਕੇ।

SADਇਸ ਦੌਰਾਨ ਉਹਨਾਂ ਨੇ ਸੂਬੇ ਦੀ ਵਿਗੜਦੀ ਕਾਨੂੰਨ ਵਿਵਸਥਾ ਤੇ ਬਹਿਬਲ ਕਲਾਂ ਦੇ ਗਵਾਹ ਦੀ ਮੌਤ ਸੰਬੰਧੀ ਮੁੱਦਿਆਂ 'ਤੇ ਵੀ ਚਰਚਾ ਦੀ ਮੰਗ ਕੀਤੀ ਹੈ।

ਇਸ ਮੌਕੇ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਦੇ ਭਖਦੇ ਮੁੱਦਿਆਂ 'ਚੋਂ ਇੱਕ ਹੈ ਮਹਿੰਗੀ ਬਿਜਲੀ। ਕਾਂਗਰਸ ਸਰਕਾਰ 10 ਰੁਪਏ ਪ੍ਰਤੀ ਯੂਨਿਟ ਤੱਕ ਲੋਕਾਂ ਨੂੰ ਬਿਜਲੀ ਦੇ ਰਹੀ ਹੈ।

ਹੋਰ ਪੜ੍ਹੋ: ਜੱਜ ਦੀ ਪਤਨੀ ਤੇ ਬੇਟੇ ਦੀ ਹੱਤਿਆ ਦਾ ਮਾਮਲਾ, ਦੋਸ਼ੀ ਨੂੰ ਹਾਈਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ

ਅੱਗੇ ਉਹਨਾਂ ਕਿਹਾ ਕਿ ਅੱਜ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ। ਕਾਂਗਰਸ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਕਿ ਕਰਜ਼ਾ ਮੁਆਫ਼ ਹੋਵੇਗਾ ਪਰ ਅਜਿਹਾ ਨਹੀਂ ਹੋਇਆ।

SADਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਹਿਲਾਂ ਵੀ ਸੈਸ਼ਨ ਸੱਦੇ ਗਏ ਹਨ,ਪਰ ਉਨ੍ਹਾਂ 'ਚ ਕੋਈ ਕੰਮ ਨਹੀਂ ਹੋਇਆ, ਕਿਉਂਕਿ ਵਿਰੋਧੀ ਧਿਰ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ, ਜਦੋਂਕਿ ਸਰਕਾਰ ਦੇ ਕੰਮ-ਕਾਰ 'ਤੇ ਵਿਰੋਧੀ ਧਿਰ ਹੀ ਨਜ਼ਰ ਰੱਖਦਾ ਹੈ।

-PTC News

Related Post