ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਬਣਨ ’ਤੇ ਟਰਾਂਸਪੋਰਟਰਾਂ ਲਈ ਸਿੰਡੀਕੇਟ ਸਿਸਟਮ ਖ਼ਤਮ ਕਰਨ ਦਾ ਕੀਤਾ ਵਾਅਦਾ  

By  Shanker Badra April 26th 2021 10:18 PM -- Updated: April 26th 2021 10:19 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੇ ਟਰਾਂਸਪੋਰਟ ਵਿੰਗ ਦਾ ਐਲਾਨ ਕੀਤਾ ਅਤੇ ਵਾਅਦਾ ਕੀਤਾ ਕਿ ਸੂਬੇ ਵਿਚ ਅਕਾਲੀ ਸਰਕਾਰ ਬਣਨ ਮਗਰੋ ਕਾਂਗਰਸ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰ ਕੇ ਸ਼ੁਰੂ ਕੀਤਾ ਸਿੰਡੀਕੇਟ ਸਿਸਟਮ ਖਤਮ ਕੀਤਾ ਜਾਵੇਗਾ ਤੇ ਪਾਰਟੀ ਨੇ ਭਰੋਸਾ ਦੁਆਇਆ ਕਿ ਵੱਖ ਵੱਖ ਵਿਭਾਗਾਂ ਹੱਥੋਂ ਲੁੱਟ ਤੋਂ ਬਚਾਉਣ ਲਈ ਟਰੱਕਾਂ ਵਾਲਿਆਂ ਲਈ ਇਕ ਹੀ ਟੈਕਸ ਲਾਗੂ ਕੀਤਾ ਜਾਵੇਗਾ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਟਰੱਕ ਯੂਨੀਅਨਾਂ ਭੰਗ ਕਰ ਕੇ ਤੇ ਸਿੰਡੀਕੇਟਾਂ ਬਣਾ ਕੇ ਟਰਾਂਸਪੋਰਟ ਦਾ ਸਾਰਾ ਕਾਰੋਬਾਰੇ ਆਪਣੇ ਚਹੇਤਿਆਂ ਨੁੰ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਨਵੀਂਆਂ ਸਾਈਟਸ ਦੀ ਨਿਲਾਮੀ ਵਿਚ ਬਹੁਤ ਭ੍ਰਿਸ਼ਟਾਚਾਰ ਹੋਇਆ ਤੇ ਵਿਚੋਲੇ ਹੀ ਅਸਲ ਟਰਾਂਸਪੋਰਟਰਾਂ ਦੀ ਕੀਮਤ ’ਤੇ ਮੌਜਾਂ ਕਰਦੇ ਰਹੇ।

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਕਰਫਿਊ ਤੇ ਲਾਕਡਾਊਨ ਨੂੰ ਲੈ ਕੇ ਵੱਡਾ ਐਲਾਨ

ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਬਣਨ ’ਤੇ ਟਰਾਂਸਪੋਰਟਰਾਂ ਲਈ ਸਿੰਡੀਕੇਟ ਸਿਸਟਮ ਖ਼ਤਮ ਕਰਨ ਦਾ ਕੀਤਾ ਵਾਅਦਾ

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਮਗਰੋਂ ਸਿੰਡੀਕੇਟ ਦਾ ਇਕਾਧਿਕਾਰ ਖਤਮ ਕੀਤਾ ਜਾਵੇਗਾ ਤੇ ਹਰ ਡਵੀਜ਼ਨ ਵਿਚ ਟਰੱਕ ਯੂਨੀਅਨ ਤੇ ਇੰਡਸਟਰੀ ਪ੍ਰਤੀਨਿਧਾਂ ਦੀਆਂ ਸਾਂਝੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਜਿਸ ਵਿਚ ਐਸ ਡੀ ਵੀ ਸ਼ਾਮਲ ਹੋਣਗੇ। ਇਹ ਕਮੇਟੀ ਪਾਰਦਰਸ਼ੀ ਕੰਮਕਾਜ ਯਕੀਨੀ ਬਣਾਉਣਗੀਆਂ ਅਤੇ ਬਾਹਰੀ ਟਰੱਕਾਂ ਨੂੰ ਇਕ ਕਮੇਟੀ ਦੇ ਇਲਾਕੇ ਵਿਚ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਪ੍ਰੋ. ਚੰਦੂਮਾਜਰਾ ਨੇ ਇਹ ਵੀ ਐਲਾਨ ਕੀਤਾ ਕਿ ਇਸ ਵੇਲੇ ਟਰੱਕਾਂ ਵਾਲਿਆਂ ਲਈ ਵੱਖ ਵੱਖ ਵੰਨਗੀਆਂ ਦੇ ਟੈਕਸਾਂ ਕਾਰਨ ਟਰੱਕਾਂ ਵਾਲਿਆਂ ਨੁੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਕ ਸਟਿੱਕਰ ਜਾਰੀ ਕੀਤਾ ਜਾਵੇਗਾ ਤਾਂ ਜੋ ਸੜਕਾਂ ’ਤੇ ਟਰੱਕਾਂ ਨੂੰ ਰੋਕਿਆ ਨਾ ਜਾਵੇ ਇਹ ਯਕੀਨੀ ਬਣਾਇਆ ਜਾਵੇਗਾ। ਉਹਨਾਂ ਕਹਾ ਕਿ ਕਿਸੇ ਨੂੰ ਵੀ ਟਰੱਕਾਂ ਨੂੰ ਸੜਕਾਂ ’ਤੇ ਰੋਕਣ ਦਾ ਅਧਿਕਾਰ ਨਹੀਂ ਹੋਵੇਗਾ।

SAD promises to end Syndicate system once it forms govt to end exploitation of Transporters ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਬਣਨ ’ਤੇ ਟਰਾਂਸਪੋਰਟਰਾਂ ਲਈ ਸਿੰਡੀਕੇਟ ਸਿਸਟਮ ਖ਼ਤਮ ਕਰਨ ਦਾ ਕੀਤਾ ਵਾਅਦਾ

ਸਾਬਕਾ ਐਮ ਪੀ ਨੇ ਇਹ ਵੀ ਐਲਾਨ ਕੀਤਾ ਕਿ ਜੂਨ ਵਿਚ ਇਕ ਟਰਾਂਸਪੋਰਟਰ ਕਨਵੈਨਸ਼ਨ ਅਕਾਲੀ ਦਲ ਵੱਲੋਂ ਕਰਵਾਈ ਜਾਵੇਗੀ ਜਿਸ ਲਈ ਪਾਰਟੀ ਤਿਆਰੀ ਕਰੇਗੀ ਤੇ ਸੂਬੇ ਲਈ ਭਵਿੱਖ ਦੀ ਟਰਾਂਸਪੋਰਟ ਨੀਤੀ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਟਰਾਂਸਪੋਰਟ ਸੈਕਟਰ ਨੂੰ ਇਕ ਵਪਾਰ ਮੰਨਿਆ ਜਾ ਰਿਹਾ ਹੈ ਜੋ ਕਿ ਖੇਤੀਬਾੜੀ ਨਾਲ ਜੁੜਿਆ ਹੈ। ਉਹਨਾਂ ਕਿਹਾ ਕਿ ਜਦੋਂ ਖੇਤੀਬਾੜੀ ਮਾੜੇ ਸਮੇਂ ਵਿਚੋਂ ਲੰਘਰ ਰਹੀ ਹੈ ਤਾਂ ਸਾਨੂੰ ਇਸ ਵਪਾਰ ਨੁੰ ਮੁਨਾਫੇਯੋਗ ਬਣਾਉਣ ਲਈ ਕਦਮ ਚੁੱਕਣੇ ਪੈਣਗੇ। ਉਹਨਾਂ ਨੇ ਉਦਾਹਰਣ ਵੀ ਦਿੱਤੀ ਕਿ ਕਿਵੇਂ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਪੰਜਾਬ ਵਿਚ 95000 ਟਰੱਕਾਂ ਵਿਚੋਂ 45000 ਸਕਰੈਪ ਵਿਚ ਵਿਕ ਗਿਆ ਹੈ।

SAD promises to end Syndicate system once it forms govt to end exploitation of Transporters ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਬਣਨ ’ਤੇ ਟਰਾਂਸਪੋਰਟਰਾਂ ਲਈ ਸਿੰਡੀਕੇਟ ਸਿਸਟਮ ਖ਼ਤਮ ਕਰਨ ਦਾ ਕੀਤਾ ਵਾਅਦਾ

ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਮਿੰਨੀ ਬੱਸਾਂ ਦੇ ਰੂਟ ਜੋ ਬੰਦ ਕੀਤੇ ਗਏ ਹਨ, ਉਹ ਤੁਰੰਤ ਬਹਾਲ ਕੀਤੇ ਜਾਣ। ਵੁਹਨਾਂÇ ਕਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਫਿਰ ਅਕਾਲੀ ਦਲ ਸਰਕਾਰ ਬਣਨ ਤੋਂ ਤੁਰੰਤ ਬਾਅਦ ਅਜਿਹਾ ਕਰੇਗਾ। ਉਹਨਾਂ ਇਹ ਵੀ ਮੰਗ ਕੀਤੀ ਕਿ ਸਕੂਲ ਬੱਸਾਂ, ਮਿੰਨੀ ਬੱਸਾਂ ਤੇ ਟੈਕਸੀਆਂ ਵਾਲੇ ਜਿਹਨਾਂ ਦੇ ਕੰਮਕਾਜ ’ਤੇ ਪਿਛਲੇ ਇਕ ਸਾਲ ਤੋਂ ਕੋਰੋਨਾਂ ਦੀ ਵੱਡੀ ਮਾਰ ਪਈ ਹੈ, ਨੂੰ ਰਾਹਤ ਪੈਕੇਜ ਦਿੱਤਾ ਜਾਵੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਸਰਕਾਰ ਬਣਨ ਮਗਰੋ. ਮਿੰਨੀ ਬੱਸਾਂ ਲਈ ਵੱਖਰੀ ਨੀਤੀ ਬਣਾਈ ਜਾਵੇਗੀ।

ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਦਾ ਲੰਗਰ ਲਗਾ ਕੇ ਜ਼ਰੂਰਤਮੰਦਾਂ ਦੀ ਮਦਦ ਕਰ ਰਿਹੈ ਇਹ ਗੁਰਦੁਆਰਾ

ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਬਣਨ ’ਤੇ ਟਰਾਂਸਪੋਰਟਰਾਂ ਲਈ ਸਿੰਡੀਕੇਟ ਸਿਸਟਮ ਖ਼ਤਮ ਕਰਨ ਦਾ ਕੀਤਾ ਵਾਅਦਾ

ਅੱਜ ਟਰਾਂਸਪੋਰਟ ਵਿੰਗ ਦੀ ਜੋ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀਗ ਈ ਉਸ ਵਿਚ ਪਰਮਜੀਤ ਸਿੰਘ ਫਾਜ਼ਿਲਕਾ ਪ੍ਰਘਾਨ, ਗੁਰਵਿੰਦਰ ਸਿੰਘ ਬਿੰਦਰ ਮਨੀਲਾ ਸਕੱਤਰ ਜਨਰਲ, ਬਲਜਿੰਦਰ ਸਿੰਘ ਬੱਬੂ ਸੀਨੀਅਰ ਮੀਤ ਪ੍ਰਧਾਨ, ਰਮਨਦੀਪ ਸਿੰਘ ਜਿੰਨੀ ਜਨਰਲ ਸਕੱਤਰ, ਸਾਧੂ ਸਿੰਘ ਖਲੌਰ ਜਨਰਲ ਸਕੱਤਰ, ਹਰਪਾਲ ਸਿੰਘ ਬਟਾਲਾ ਮੀਤ ਪ੍ਰਘਾਨ, ਨਰਿੰਦਰ ਸਿੰਘ ਮਾਨ ਮੀਤ ਪ੍ਰਧਾਨ ਬਲਕਾਰ ਸਿੰਘ ਨਕੋਦਰ ਮੀਤ ਪ੍ਰਧਾਨ, ਰਣਜੀਤ ਸਿੰਘ ਜੀਤਾ ਮੀਤ ਪ੍ਰਧਾਨ, ਰਾਜਿੰਦਰ ਸਿੰਘ ਈਸਾਪੁਰ ਮੀਤ ਪ੍ਰਧਾਨ, ਅਮਰਜੀਤ ਸਿੰਘ ਰਾਣਾ ਕੈਸ਼ੀਅਰ, ਅਜੀਤ ਸਿੰਘ ਗੁਰਦਾਸਪੁਰ ਜੁਆਇੰਟ ਸਕੱਤਰ ਹਰਪ੍ਰੀਤ ਸਿੰਘ ਮੁਕੇਰੀਆਂ ਜੁਆਇੰਟ ਸਕੱਤਰ, ਸੁਖਵਿੰਦਰ ਸਿੰਘ ਬਿੱਟੂ ਨੰਗਲ ਜੁਆਇੰਟ ਸਕੱਤਰ, ਜਗਮੇਲ ਸਿੰਘ ਭੋਗਪੁਰ ਜਥੇਬੰਦਕ ਸਕੱਤਰ, ਸੰਦੀਪ ਸਿੰਘ ਪਠਾਨਕੋਟ ਜਥੇਬੰਦਕ ਸਕੰਤਰ ਅਤੇ ਗੁਰਿੰਦਰ ਸਿੰਘ ਲੋਹਾਰਾ ਜਥੇਬੰਦਕ ਸਕੱਤਰ ਬਣਾਏ ਗਏ ਹਨ।

-PTCNews

Related Post