ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਸਦਨ 'ਚੋਂ ਕੀਤਾ ਵਾਕ -ਆਊਟ

By  Shanker Badra February 21st 2019 12:09 PM

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਸਦਨ 'ਚੋਂ ਕੀਤਾ ਵਾਕ -ਆਊਟ:ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੇ 7 ਵੇਂ ਦਿਨ ਦੀ ਕਾਰਵਾਈ ਅੱਜ ਸਵੇਰੇ 10 ਵਜੇ ਸ਼ੁਰੂ ਹੋ ਗਈ ਹੈ।ਇਸ ਦੌਰਾਨ ਅਕਾਲੀ ਵਿਧਾਇਕ ਸਦਨ 'ਚ ਕਾਲੇ ਕੱਪੜੇ ਪਾ ਕੇ ਅਤੇ ਆਪਣੀਆਂ ਪੋਸ਼ਾਕਾਂ 'ਤੇ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਦੇ ਪੋਸਟਰ ਚਿਪਕਾ ਕੇ ਸਦਨ ਪਹੁੰਚੇ।ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਐੱਸ.ਸੀ./ਬੀ.ਸੀ. ਵਰਗ ਦੇ ਮੁੱਦਿਆਂ ਨੂੰ ਕਾਲੇ ਕੱਪੜੇ ਪਾ ਕੇ ਰੋਹ ਜਤਾਇਆ ਹੈ।ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਸਦਨ 'ਚੋਂ ਵਾਕ -ਆਊਟ ਕੀਤਾ ਹੈ। [caption id="attachment_259695" align="aligncenter" width="300"]SAD Punjab Vidhan Sabha House walk-out ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਸਦਨ 'ਚੋਂ ਕੀਤਾ ਵਾਕ -ਆਊਟ[/caption] ਇਸ ਦੌਰਾਨ ਅਕਾਲੀ ਦਲ ਵੱਲੋਂ ਐੱਸ.ਸੀ/ਐੱਸ.ਟੀ. ਭਾਈਚਾਰੇ ਦੇ ਬਿਜਲੀ ਦੇ ਬਿੱਲਾਂ ਦੇ ਮਸਲੇ 'ਤੇ ਸਦਨ 'ਚ ਨਾਅਰੇਬਾਜ਼ੀ ਕੀਤੀ ਹੈ।ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲੋਕਾਂ ਦੇ ਮੁੱਦਿਆਂ 'ਤੇ ਬੋਲਣ ਲਈ ਸਮਾਂ ਨਹੀਂ ਦਿੱਤਾ ਜਾਂਦਾ ,ਜਿਸ ਕਰਕੇ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਸਦਨ 'ਚੋਂ ਵਾਕ -ਆਊਟ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਗਰੀਬਾਂ ਨੂੰ ਮੁਫ਼ਤ ਬਿਜਲੀ ਦਿੱਤੀ ਪਰ ਕਾਂਗਰਸ ਨੇ ਉਹ ਸਹੂਲਤ ਵਾਪਸ ਲੈ ਲਈ ਹੈ।ਮਜੀਠੀਆ ਨੇ ਦੱਸਿਆ ਕਿ ਮੁਫ਼ਤ ਬਿਜਲੀ ਦੀ ਸਹੂਲਤ ਪ੍ਰਾਪਤ ਲੋਕਾਂ ਨੂੰ ਲੱਖਾਂ ਦੇ ਬਿੱਲ ਆ ਰਹੇ ਹਨ। [caption id="attachment_259694" align="aligncenter" width="300"]SAD Punjab Vidhan Sabha House walk-out ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਸਦਨ 'ਚੋਂ ਕੀਤਾ ਵਾਕ -ਆਊਟ[/caption] ਬਿਕਰਮ ਸਿੰਘ ਮਜੀਠੀਆ ਨੇ ਸਦਨ 'ਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮੁੱਦਾ ਚੁੱਕਿਆ ਹੈ।ਉਨ੍ਹਾਂ ਨੇ ਕਿਹਾ ਕਿ ਵੱਡੇ -ਵੱਡੇ ਵਾਅਦੇ ਕਰਕੇ ਸੱਤਾ 'ਚ ਆਈ ਕਾਂਗਰਸ ਨੇ ਲੋਕਾਂ ਨਾਲ ਧੋਖਾ ਕੀਤਾ ਹੈ। [caption id="attachment_259696" align="aligncenter" width="300"]SAD Punjab Vidhan Sabha House walk-out ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਸਦਨ 'ਚੋਂ ਕੀਤਾ ਵਾਕ -ਆਊਟ[/caption] ਇਸ ਦੇ ਨਾਲ ਹੀ ਲਹਿਰਾਗਾਗਾ ਤੋਂ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸਦਨ 'ਚ ਸਟੈਂਪ ਡਿਊਟੀ/ਰਜਿਸਟ੍ਰੇਸ਼ਨ ਚਾਰਜਿਜ਼ ਤੋਂ ਇਕੱਠੀ ਹੋਈ ਰਕਮ ਦਾ ਸਵਾਲ ਚੁੱਕਿਆ ਹੈ।ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਮਾਲ ਮੰਤਰੀ ਕੋਲੋਂ ਇਹ ਸਵਾਲ ਪੁਛਿਆ ਕਿ ਵਿੱਤੀ ਸਾਲ 2016-17, 2017-18 ਅਤੇ 2018-19 ਦੌਰਾਨ ਰਾਜ ਸਰਕਾਰ ਨੂੰ ਸਟੈਂਪ ਡਿਊਟੀ/ਰਜਿਸਟ੍ਰੇਸ਼ਨ ਚਾਰਜਿਜ਼ ਤੋਂ ਕੁਲ ਕਿੰਨੀ ਰਕਮ ਇਕੱਠੀ ਹੋਈ ਹੈ।ਇਸ ਸਵਾਲ ਦੇ ਜਵਾਬ 'ਚ ਮਾਲ ਮੰਤਕੀ ਸੁਖ ਸਰਕਾਰੀਆ ਨੇ ਕਿਹਾ ਕਿ ਸਰਕਾਰ ਨੂੰ ਮਿਥੇ ਟੀਚੇ ਤੋਂ ਘੱਟ ਮਾਲੀਆ ਪ੍ਰਾਪਤ ਹੋ ਰਿਹਾ ਹੈ। -PTCNews

Related Post