ਅੰਮ੍ਰਿਤਧਾਰੀ ਨੌਜਵਾਨ ਨੂੰ ਪੋਲਿੰਗ ਬੂਥ 'ਤੇ ਜ਼ਲੀਲ ਕਰਨ ਦਾ ਮਾਮਲਾ :ਅਕਾਲੀ ਵਰਕਰਾਂ ਨੇ ਸੇਖਵਾਂ ਪੁਲਿਸ ਥਾਣਾ ਦਾ ਕੀਤਾ ਘਿਰਾਓ

By  Shanker Badra September 20th 2018 01:30 PM

ਅੰਮ੍ਰਿਤਧਾਰੀ ਨੌਜਵਾਨ ਨੂੰ ਪੋਲਿੰਗ ਬੂਥ 'ਤੇ ਜ਼ਲੀਲ ਕਰਨ ਦਾ ਮਾਮਲਾ :ਅਕਾਲੀ ਵਰਕਰਾਂ ਨੇ ਸੇਖਵਾਂ ਪੁਲਿਸ ਥਾਣਾ ਦਾ ਕੀਤਾ ਘਿਰਾਓ:ਬਟਾਲਾ : ਸ਼੍ਰੋਮਣੀ ਅਕਾਲੀ ਦੇ ਵਰਕਰਾਂ ਨੇ ਵੱਡੀ ਗਿਣਤੀ 'ਚ ਸੇਖਵਾਂ ਦੇ ਪੁਲਿਸ ਥਾਣੇ ਦਾ ਘਿਰਾਓ ਕੀਤਾ ਹੈ।ਸ਼੍ਰੋਮਣੀ ਅਕਾਲੀ ਦੇ ਵਰਕਰਾਂ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸੀ ਵਰਕਰਾਂ ਨੇ ਅਕਾਲੀ ਦਲ ਦੇ ਅੰਮ੍ਰਿਤਧਾਰੀ ਨੌਜਵਾਨ ਵਰਕਰ ਦੇ ਕੇਸਾਂ ਦੀ ਬੇਅਦਬੀ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ।

ਸ਼੍ਰੋਮਣੀ ਅਕਾਲੀ ਦੇ ਵਰਕਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਪੋਲਿੰਗ ੲੇਜੰਟ ਬਣੇ ਅੰਮ੍ਰਿਤਧਾਰੀ ਨੌਜਵਾਨ ਨੂੰ ਕਾਂਗਰਸੀਆਂ ਨੇ ਬੀਤੇ ਦਿਨ ਬਹੁਤ ਜ਼ਲੀਲ ਕੀਤਾ ਸੀ।ਜਿਸ ਦੇ ਵਿਰੋਧ 'ਚ ਪਿੰਡ ਤਤਲੇ ਦੇ ਪੀੜਤ ਨੌਜਵਾਨ ਨੂੰ ਨਾਲ ਲੈ ਪਿੰਡ ਵਾਸੀਆਂ ਨੇ ਪੁਲਿਸ ਥਾਣੇ ਦੇ ਬਾਹਰ ਪਿੱਟ ਸਿਅਾਪਾ ਕੀਤਾ ਹੈ।

ਦੱਸਿਆ ਜਾਂਦਾ ਹੈ ਕਿ ਪੀੜਤ ਦਲਿਤ ਨੌਜਵਾਨ ਰਣਦੀਪ ਸਿੰਘ ਅਕਾਲੀ ਦਲ ਦੇ ਜ਼ਿਲ੍ਹਾ ਅੈਸ.ਸੀ.ਵਿੰਗ ਨਾਲ ਸਬੰਧਿਤ ਹੈ।ਜਿਸ ਤੋਂ ਬਾਅਦ ਪੁਲਿਸ ਨੇ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਕਾਂਗਰਸੀਆਂ ਖਿਲਾਫ ਕਾਰਵਾੲੀ ਦਾ ਭਰੋਸਾ ਦਿੱਤਾ ਹੈ।

-PTCNews

Related Post