ਕਦੋਂ ਜਾਗੋਗੇ ਕੈਪਟਨ ਸਾਬ੍ਹ ! ਕਰਜ਼ੇ ਨੇ ਲਈ ਇੱਕ ਹੋਰ ਅੰਨਦਾਤਾ ਦੀ ਜਾਨ

By  Jashan A July 9th 2019 01:04 PM -- Updated: July 9th 2019 01:09 PM

ਕਦੋਂ ਜਾਗੋਗੇ ਕੈਪਟਨ ਸਾਬ੍ਹ ! ਕਰਜ਼ੇ ਨੇ ਲਈ ਇੱਕ ਹੋਰ ਅੰਨਦਾਤਾ ਦੀ ਜਾਨ,ਸਾਦਿਕ: ਪੰਜਾਬ 'ਚ ਆਏ ਦਿਨ ਕਰਜ਼ੇ ਕਾਰਨ ਕਿਸਾਨ ਮੌਤ ਦੇ ਘਾਟ ਉੱਤਰ ਰਹੇ ਹਨ। ਹੁਣ ਤੱਕ ਪੰਜਾਬ ਦੇ ਕਈ ਅੰਨਦਾਤਾ ਕਰਜ਼ੇ ਦੀ ਭੇਟ ਚੜ੍ਹ ਚੁੱਕੇ ਹਨ। ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਸੰਗਤਪੁਰਾ ਤੋਂ ਸਾਹਮਣੇ ਆਇਆ ਹੈ, ਜਿਥੇ ਕਿਸਾਨ ਜੋਗਿੰਦਰ ਸਿੰਘ (45) ਪੁੱਤਰ ਬਲਬੀਰ ਸਿੰਘ ਨੇ ਕਰਜ਼ੇ ਤੋਂ ਦੁਖੀ ਹੋ ਕੇ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਮਹਿਜ਼ ਡੇਢ ਏਕੜ ਜ਼ਮੀਨ 'ਤੇ ਖੇਤੀ ਕਰਦਾ ਸੀ ਅਤੇ ਉਸ ਦੇ ਸਿਰ ਲਗਭਗ 10 ਲੱਖ ਰੁਪਏ ਦਾ ਕਰਜ਼ਾ ਸੀ।ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਕਿਸਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ:ਸਿੱਖਿਆ ਮੰਤਰੀ ਨੇ ਉਡਾਈਆਂ ਚੋਣ ਜ਼ਾਬਤੇ ਦੀਆਂ ਧੱਜੀਆਂ ,ਪੰਜਾਬ 'ਚ ਚੋਣ ਜ਼ਾਬਤੇ ਦੌਰਾਨ ਕੀਤੇ ਵੱਡੇ ਐਲਾਨ

ਜ਼ਿਕਰ ਏ ਖਾਸ ਹੈ ਕਿ ਕੈਪਟਨ ਸਰਕਾਰ ਨੇ ਸੱਤਾ ਤੋਂ ਪਹਿਲਾਂ ਪੰਜਾਬ 'ਚ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਵੀ ਪੰਜਾਬ ਦਾ ਕਿਸਾਨ ਆਪ ਕਰਜ਼ੇ ਕਾਰਨ ਮੌਤ ਨੂੰ ਗਲ ਲਗਾ ਰਹੇ ਹਨ।

-PTC News

Related Post