ਸ਼ਾਹਕੋਟ ਦੀ ਜ਼ਿਮਨੀ ਚੋਣ 28 ਮਈ ਨੂੰ ਹੋਵੇਗੀ:ਚੋਣ ਕਮਿਸ਼ਨ

By  Shanker Badra April 26th 2018 04:52 PM -- Updated: April 26th 2018 05:02 PM

ਸ਼ਾਹਕੋਟ ਦੀ ਜ਼ਿਮਨੀ ਚੋਣ 28 ਮਈ ਨੂੰ ਹੋਵੇਗੀ:ਚੋਣ ਕਮਿਸ਼ਨ:ਹਲਕਾ ਸਾਹਕੋਟ ਦੀ ਜ਼ਿਮਨੀ ਚੋਣ ਦੇ ਲਈ ਅੱਜ ਚੋਣ ਕਮਿਸ਼ਨ ਨੇ ਐਲਾਨ ਕਰ ਦਿੱਤਾ ਹੈ।ਚੋਣ ਕਮਿਸ਼ਨ ਨੇ ਐਲਾਨ ਮੁਤਾਬਿਕ ਇਹ ਜ਼ਿਮਨੀ ਚੋਣ 28 ਮਈ ਨੂੰ ਹੋਵੇਗੀ।ਜਿਸ ਦੇ ਲਈ 10 ਮਈ ਨੂੰ ਨਾਮਜ਼ਦਗੀਆਂ ਭਰੀਆਂ ਜਾਣਗੀਆਂ।ਉਮੀਦਵਾਰ ਵਲੋਂ ਨਾਮ ਵਾਪਿਸ ਲੈਣ ਦੀ ਆਖਰੀ ਮਿਤੀ 14-5-2018 ਹੋਵੇਗੀ।ਇਨ੍ਹਾਂ ਚੋਣਾਂ ਦਾ ਨਤੀਜਾ 31-5-201 ਨੂੰ ਐਲਾਨਿਆ ਜਾਵੇਗਾ।ਦੱਸਿਆ ਜਾਂਦਾ ਹੈ ਕਿ ਸ਼ਾਹਕੋਟ ਦੀ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਜੀਤ ਸਿੰਘ ਕੁਹਾੜ ਦੀ ਬੇਵਕਤੀ ਮੌਤ ਨਾਲ ਖਾਲੀ ਹੋ ਗਈ ਸੀ। -PTCNews

Related Post