ਸਮਾਣਾ :ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦਾ ਫੂਕਿਆ

By  Shanker Badra September 1st 2018 12:48 PM

ਸਮਾਣਾ :ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦਾ ਫੂਕਿਆ:ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅੱਜ ਸੜਕਾਂ 'ਤੇ ਉੱਤਰ ਕੇ ਕਾਂਗਰਸ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ।ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਭਰ 'ਚ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦੇ ਪੁਤਲੇ ਫੂਕੇ ਜਾ ਰਹੇ ਹਨ।ਇਸ ਤਰ੍ਹਾਂ ਹੀ ਸਮਾਣਾ 'ਚ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦਾ ਪੁਤਲਾ ਫੂਕਿਆ ਹੈ।

ਅਕਾਲੀ ਆਗੂਆਂ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਗਾਇਆ ਹੈ ਕਿ ਆਈ.ਐੱਸ.ਆਈ. ਨਾਲ ਮਿਲੇ ਅਖੌਤੀ ਪੰਥਕ ਆਗੂਆਂ ਦੀ ਮਿਲੀ ਭੁਗਤ ਨਾਲ ਕਾਂਗਰਸ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਸ ਕਰਕੇ ਕਾਂਗਰਸ ਦੇ ਨਾਲ-ਨਾਲ ਮੁਤਵਾਜ਼ੀ ਜਥੇਦਾਰਾਂ ਦੇ ਵੀ ਪੁਤਲੇ ਸਾੜੇ ਗਏ ਹਨ।

ਦੱਸ ਦੇਈਏ ਕਿ ਬੇਅਦਬੀ ਮੁੱਦੇ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕਾਂਗਰਸ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਮਾੜੀ ਸ਼ਬਦਾਵਲੀ ਵਰਤਣ 'ਤੇ ਲੋਕਾਂ 'ਚ ਰੋਸ ਹੈ।

ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਵੱਲੋਂ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਜੋ ਰਾਜਨੀਤੀ ਕੀਤੀ ਜਾ ਰਹੀ ਹੈ ,ਉਸ ਦੇ ਖਿਲਾਫ ਅੱਜ ਅਕਾਲੀ ਦਲ ਵੱਲੋਂ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

-PTCNews

Related Post