ਸੰਗਰੂਰ : ਧੂਰੀ 'ਚ ਫਰਜ਼ੀ ਵੋਟਿੰਗ ਦਾ ਅਜੀਬੋ-ਗਰੀਬ ਮਾਮਲਾ ,ਚੋਣ ਅਮਲੇ ਦਾ ਅਧਿਕਾਰੀ ਜਾਅਲੀ ਵੋਟਾਂ ਪਾਉਂਦਾ ਕਾਬੂ

By  Shanker Badra September 19th 2018 04:34 PM

ਸੰਗਰੂਰ : ਧੂਰੀ 'ਚ ਫਰਜ਼ੀ ਵੋਟਿੰਗ ਦਾ ਅਜੀਬੋ-ਗਰੀਬ ਮਾਮਲਾ ,ਚੋਣ ਅਮਲੇ ਦਾ ਅਧਿਕਾਰੀ ਜਾਅਲੀ ਵੋਟਾਂ ਪਾਉਂਦਾ ਕਾਬੂ:ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।ਇਸ ਦੌਰਾਨ ਕਾਂਗਰਸ ਸਰਕਾਰ ਬੇਸ਼ੱਕ ਨਿਰਪੱਖ ਚੋਣਾਂ ਕਰਵਾਉਣ ਦੇ ਦਾਅਵੇ ਕਰ ਰਹੀ ਹੈ ,ਪਰ ਵੱਖ -ਵੱਖ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ। ਜ਼ਿਲ੍ਹਾ ਸੰਗਰੂਰ ਦੇ ਧੂਰੀ ਹਲਕੇ 'ਚ ਫਰਜ਼ੀ ਵੋਟਿੰਗ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਚੋਣ ਅਮਲੇ ਦਾ ਇੱਕ ਅਧਿਕਾਰੀ ਜਾਅਲੀ ਵੋਟਾਂ ਪਾਉਂਦਾ ਕਾਬੂ ਕੀਤਾ ਹੈ। ਇਸ ਸਬੰਧੀ ਵਰਕਰਾਂ ਨੇ ਪੋਲਿੰਗ ਬੂਥ 'ਤੇ ਜਾ ਕੇ ਵੀਡੀਓ ਬਣਾਈ ਹੈ।ਜਾਣਕਾਰੀ ਅਨੁਸਾਰ ਚੋਣ ਅਮਲੇ ਦਾ ਇਹ ਅਧਿਕਾਰੀ ਦਰਵਾਜ਼ਾ ਬੰਦ ਕਰਕੇ ਵੋਟਾਂ ਪਾ ਰਿਹਾ ਸੀ। -PTCNews

Related Post