ਸੰਗਰੂਰ : ਨਸ਼ਾ ਛੁਡਾਓ ਕੇਂਦਰ ਵਿਚ ਦਾਖ਼ਲ ਵਿਅਕਤੀ ਦੀ ਕੁੱਟਮਾਰ ਨਾਲ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

By  Shanker Badra May 2nd 2019 01:06 PM

ਸੰਗਰੂਰ : ਨਸ਼ਾ ਛੁਡਾਓ ਕੇਂਦਰ ਵਿਚ ਦਾਖ਼ਲ ਵਿਅਕਤੀ ਦੀ ਕੁੱਟਮਾਰ ਨਾਲ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ:ਸੰਗਰੂਰ : ਸੰਗਰੂਰ ਨੇੜਲੇ ਕਸਬਾ ਸੂਲਰਘਰਾਟ ਵਿਖੇ ਸਥਿਤ ਇੱਕ ਨਿੱਜੀ ਨਸ਼ਾ ਛੁਡਾਓ ਕੇਂਦਰ ਵਿਚ ਦਾਖ਼ਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਵਿਅਕਤੀ ਦੀ ਪਛਾਣ ਕੇਵਲ ਸਿੰਘ (45) ਪਿੰਡ ਸ਼ੇਰੋ ਵਜੋਂ ਹੋਈ ਹੈ। ਨਸ਼ਾ ਛੁਡਾਓ ਕੇਂਦਰ ਵਿਚ ਦਾਖ਼ਲ ਵਿਅਕਤੀ ਦੀ ਮੌਤ ਮਗਰੋਂ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਕਿ ਉਸ ਵਿਅਕਤੀ ਦੀ ਮੌਤ ਅਚਾਨਕ ਨਹੀਂ ਸਗੋਂ ਕਥਿਤ ਕੁੱਟਮਾਰ ਪਿੱਛੋਂ ਹੋਈ ਹੈ। [caption id="attachment_290282" align="aligncenter" width="300"]Sangrur Drug Reduction Center Admitted person Strangled Death ਸੰਗਰੂਰ : ਨਸ਼ਾ ਛੁਡਾਓ ਕੇਂਦਰ ਵਿਚ ਦਾਖ਼ਲ ਵਿਅਕਤੀ ਦੀ ਕੁੱਟਮਾਰ ਨਾਲ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ[/caption] ਇਸ ਦੌਰਾਨ ਮ੍ਰਿਤਕ ਵਿਅਕਤੀ ਦੇ ਪੁੱਤਰ ਗੁਰਲਾਲ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਕੇਵਲ ਸਿੰਘ ਸ਼ਰਾਬ ਪੀਣ ਦਾ ਆਦੀ ਸੀ ,ਜਿਸ ਕਰਕੇ ਉਨ੍ਹਾਂ ਨੂੰ 22 ਅਪ੍ਰੈਲ ਨੂੰ ਸੂਲਰਘਰਾਟ ਵਿਖੇ ਸਥਿਤ ਇੱਕ ਨਿੱਜੀ ਨਸ਼ਾ ਛੁਡਾਓ ਕੇਂਦਰ ਵਿਚ ਛੱਡ ਕੇ ਆਇਆ ਸੀ।ਇਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਕੇਵਲ ਸਿੰਘ ਦੀ ਮੌਤ ਕੁੱਟਮਾਰ ਨਾਲ ਹੋਈ ਹੈ। [caption id="attachment_290283" align="aligncenter" width="300"]Sangrur Drug Reduction Center Admitted person Strangled Death ਸੰਗਰੂਰ : ਨਸ਼ਾ ਛੁਡਾਓ ਕੇਂਦਰ ਵਿਚ ਦਾਖ਼ਲ ਵਿਅਕਤੀ ਦੀ ਕੁੱਟਮਾਰ ਨਾਲ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ[/caption] ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਕਾਂਗਰਸੀ ਨੇਤਾ ਪਰਿਵਾਰ ਨੂੰ ਪੈਸੇ ਦੇ ਕੇ ਸਮਝੌਤਾ ਕਰਨ ਦਾ ਦਵਾ ਪਾ ਰਹੇ ਹਨ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਾਂਗਰਸੀ ਆਗੂਆਂ ਵੱਲੋਂ ਸਮਝੌਤਾ ਕਰਨ ਲਈ ਵਾਰ -ਵਾਰ ਫੋਨ ਕੀਤੇ ਜਾ ਰਹੇ ਹਨ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post