ਫ਼ਤਿਹਵੀਰ ਸਿੰਘ ਜਲਦ ਆਵੇਗਾ ਬਾਹਰ ,ਅੱਜ ਫ਼ਤਿਹਵੀਰ ਦਾ ਜਨਮ ਦਿਨ

By  Shanker Badra June 10th 2019 09:29 AM -- Updated: June 10th 2019 09:46 AM

ਫ਼ਤਿਹਵੀਰ ਸਿੰਘ ਜਲਦ ਆਵੇਗਾ ਬਾਹਰ ,ਅੱਜ ਫ਼ਤਿਹਵੀਰ ਦਾ ਜਨਮ ਦਿਨ:ਸੰਗਰੂਰ : ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਤੇ ਦਸ ਸਾਲ ਪੁਰਾਣੇ ਬੋਰਵੈੱਲ 'ਚ 65 ਘੰਟਿਆਂ ਤੋਂ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਅੱਜ 5ਵੇਂ ਦਿਨ ਵਿਚ ਦਾਖਲ ਹੋ ਗਿਆ ਹੈ।ਫ਼ਤਿਹਵੀਰ ਸਿੰਘ ਵੀਰਵਾਰ ਸ਼ਾਮ ਨੂੰ ਬੋਰਵੈੱਲ ਵਿਚ ਡਿੱਗਿਆ ਸੀ, ਉਸ ਦਿਨ ਤੋਂ ਹੀ ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ੀਸ਼ਾਂ ਲਗਾਤਾਰ ਜਾਰੀ ਹਨ ਅਤੇ ਉਸਨੂੰ ਕੁਝ ਦੇਰ 'ਚ ਹੀ ਬਾਹਰ ਕੱਢ ਲਿਆ ਜਾਵੇਗਾ।ਫਤਿਹਵੀਰ ਨੂੰ ਬਾਹਰ ਕੱਢਣ ਲਈ ਐੱਨ.ਡੀ.ਆਰ.ਐੱਫ. ਦਾ ਜਵਾਨ ਵੱਖਰੇ ਤੌਰ 'ਤੇ ਕੀਤੇ ਗਏ ਬੋਰ 'ਚ ਉਤਰ ਚੁੱਕਿਆ ਹੈ। [caption id="attachment_304972" align="aligncenter" width="300"]Sangrur : fatehveer singh borewell Rescue operations continues ਫ਼ਤਿਹਵੀਰ ਸਿੰਘ ਜਲਦ ਆਵੇਗਾ ਬਾਹਰ ,ਅੱਜ ਫ਼ਤਿਹਵੀਰ ਦਾ ਜਨਮ ਦਿਨ[/caption] ਦੱਸ ਦੇਈਏ ਕਿ ਫ਼ਤਿਹਵੀਰ ਦਾ ਅੱਜ ਭਾਵ 10 ਜੂਨ ਨੂੰ ਜਨਮ ਦਿਨ ਵੀ ਹੈ।ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਪਿੰਡ ਦੇ ਹੀ ਇਕ ਹੋਰ ਬੋਰਵੈੱਲ 'ਤੇ ਮੱਥਾ ਟੇਕ ਕੇ ਦੋ ਸਾਲਾਂ ਫ਼ਤਿਹਵੀਰ ਦੀ ਸਿਹਤਯਾਬੀ ਨਾਲ ਅਰਦਾਸ ਕੀਤੀ ਗਈ।ਜਿਸ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਹਾਲੇ ਵੀ ਜਾਰੀ ਹੈ।ਇਸ ਮੌਕੇ ਉਤੇ ਮੌਜੂਦ ਵੱਡੀ ਗਿਣਤੀ ਵਿਚ ਲੋਕ ਲਗਾਤਾਰ ਫ਼ਤਿਹਵੀਰ ਲਈ ਅਰਦਾਸ ਕਰ ਰਹੇ ਹਨ।ਫ਼ਤਿਹਵੀਰ ਸਿੰਘ ਦੇ ਸਹੀ ਸਲਾਮਤ ਬਾਹਰ ਕੱਢੇ ਜਾਣ ਲਈ ਲੋਕ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਵਿੱਚ ਅਰਦਾਸਾਂ ਕਰ ਰਹੇ ਹਨ। [caption id="attachment_304973" align="aligncenter" width="300"]Sangrur : fatehveer singh borewell Rescue operations continues ਫ਼ਤਿਹਵੀਰ ਸਿੰਘ ਜਲਦ ਆਵੇਗਾ ਬਾਹਰ ,ਅੱਜ ਫ਼ਤਿਹਵੀਰ ਦਾ ਜਨਮ ਦਿਨ[/caption] ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਜਿਸ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਹਾਲੇ ਵੀ ਜਾਰੀ ਹੈ।ਇਸ ਤੋਂ ਬਾਅਦ ਐੱਨ.ਡੀ.ਆਰ.ਐੱਫ ਦੀ ਟੀਮ ਲਗਾਤਾਰ ਸਥਾਨਕ ਲੋਕਾਂ ਤੇ ਡੇਰਾ ਪ੍ਰੇਮੀਆਂ ਦੀ ਮਦਦ ਨਾਲ ਰੈਸਕਿਊ ਆਪ੍ਰੇਸ਼ਨ ਚਲਾ ਰਹੀਆਂ ਹਨ। [caption id="attachment_304971" align="aligncenter" width="300"]Sangrur : fatehveer singh borewell Rescue operations continues ਫ਼ਤਿਹਵੀਰ ਸਿੰਘ ਜਲਦ ਆਵੇਗਾ ਬਾਹਰ ,ਅੱਜ ਫ਼ਤਿਹਵੀਰ ਦਾ ਜਨਮ ਦਿਨ[/caption] ਦੱਸਿਆ ਜਾਂਦਾ ਹੈ ਕਿ ਫਤਹਿਵੀਰ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਤੋਂ ਬਾਅਦ ਸਿੱਧਾ ਹਸਪਤਾਲ ਲਿਜਾਇਆ ਜਾਵੇਗਾ, ਜਿਸ ਲਈ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ।ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਐੱਨਡੀਆਰਐੱਫ, ਫੌਜ ਦੀ ਅਸਾਲਟ ਇੰਜੀਨਿਅਰਿੰਗ ਰੈਜੀਮੈਂਟ ਦੀ ਟੁੱਕੜੀ ਜੁਟੀ ਹੋਈ ਹੈ।ਪੂਰਾ ਆਪਰੇਸ਼ਨ ਕੁਝ ਮੁਸ਼ਕਲਾਂ ਦੇ ਬਾਵਜੂਦ ਜਾਰੀ ਹੈ ਤੇ ਹੁਣ ਥੋੜ੍ਹੀ ਦੇਰ ਦਾ ਇੰਤਜ਼ਾਰ ਰਹਿ ਗਿਆ ਹੈ।ਇਸ ਮੌਕੇ 'ਤੇ ਮੈਡੀਕਲ ਟੀਮਾਂ ਵੀ ਤਾਇਨਾਤ ਹੈ।ਹੁਣ ਖੁਦਾਈ ਦਾ ਕੰਮ ਹੱਥ ਨਾਲ ਕੀਤਾ ਜਾ ਰਿਹਾ ਹੈ। -PTCNews

Related Post