ਸੰਗਰੂਰ ਦੀ ਮੁਟਿਆਰ ਨੇ UK 'ਚ ਕਰਾਈ ਬੱਲੇ -ਬੱਲੇ , ਫਾਈਨਾਂਸ ਵਿਭਾਗ 'ਚ ਬਣੀ ਅਧਿਕਾਰੀ

By  Shanker Badra February 11th 2019 09:00 PM -- Updated: February 11th 2019 09:05 PM

ਸੰਗਰੂਰ ਦੀ ਮੁਟਿਆਰ ਨੇ UK 'ਚ ਕਰਾਈ ਬੱਲੇ -ਬੱਲੇ , ਫਾਈਨਾਂਸ ਵਿਭਾਗ 'ਚ ਬਣੀ ਅਧਿਕਾਰੀ:ਸੰਗਰੂਰ : ਹੁਣ ਪੰਜਾਬੀ ਦੇਸ਼ਾਂ -ਵਿਦੇਸ਼ਾਂ ਵਿੱਚ ਜਾ ਕੇ ਜਿੱਤ ਦੇ ਝੰਡੇ ਗੱਡ ਰਹੇ ਹਨ ,ਜਿਸ ਦੀਆਂ ਆਏ ਦਿਨ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਹੁਣ ਇੱਕ ਵਾਰ ਫ਼ਿਰ ਪੰਜਾਬੀਆਂ ਦੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਇੱਕ ਧੀ ਨੇ ਯੂ.ਕੇ. 'ਚ ਪੰਜਾਬ ਦਾ ਨਾਮ ਚਮਕਾ ਦਿੱਤਾ ਹੈ।

Sangrur Girl chahat Sekhon UK Civil Services Civil servant Appointed ਸੰਗਰੂਰ ਦੀ ਮੁਟਿਆਰ ਨੇ UK 'ਚ ਕਰਾਈ ਬੱਲੇ -ਬੱਲੇ , ਫਾਈਨਾਂਸ ਵਿਭਾਗ 'ਚ ਬਣੀ ਅਧਿਕਾਰੀ

ਸੰਗਰੂਰ ਦੀ ਇੱਕ ਮੁਟਿਆਰ ਨੇ ਯੂ.ਕੇ. 'ਚ ਬੱਲੇ -ਬੱਲੇ ਕਰਵਾ ਦਿੱਤੀ ਹੈ।ਸੰਗਰੂਰ ਦੀ ਨੌਜਵਾਨ ਕੁੜੀ ਚਾਹਤ ਸੇਖੋਂ ਯੂ.ਕੇ. ਦੀ ਸਿਵਲ ਸਰਵਿਸਜ਼ ਵਿਚ ਬਤੌਰ ਸਿਵਲ ਅਧਿਕਾਰੀ ਨਿਯੁਕਤ ਹੋ ਗਈ ਹੈ।ਉਸ ਦੀ ਨਿਯੁਕਤੀ ਸਕਾਟਿਸ਼ ਸਰਕਾਰ ਯੂ.ਕੇ. ਦੇ ਵਿੱਤ ਵਿਭਾਗ ਵਿਚ ਬਤੌਰ ਅਰਥਸ਼ਾਸਤਰੀ ਹੋਈ ਹੈ।ਜਿਸ ਤੋਂ ਬਾਅਦ ਇਕੱਲੇ ਸੰਗਰੂਰ 'ਚ ਨਹੀਂ ਬਲਕਿ ਪੂਰੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

Sangrur Girl chahat Sekhon UK Civil Services Civil servant Appointed ਸੰਗਰੂਰ ਦੀ ਮੁਟਿਆਰ ਨੇ UK 'ਚ ਕਰਾਈ ਬੱਲੇ -ਬੱਲੇ , ਫਾਈਨਾਂਸ ਵਿਭਾਗ 'ਚ ਬਣੀ ਅਧਿਕਾਰੀ

ਦਰਅਸਲ 'ਚ ਚਾਹਤ ਸੇਖੋਂ ਨੇ ਯੂਨੀਵਰਸਿਟੀ ਆਫ ਏਡਨਬਰਗ ਸਕਾਟਲੈਂਡ (ਯੂ.ਕੇ.) ਤੋਂ ਸਾਲ 2018 ਵਿਚ ਅਰਥਸ਼ਾਸਤਰ ਅਤੇ ਫਾਈਨਾਂਸ ਦੀ ਐੱਮ.ਐਸ.ਸੀ. ਦੀ ਡਿੱਗਰੀ ਪ੍ਰਾਪਤ ਕਰਕੇ ਉਪਲੱਬਧੀ ਹਾਸਲ ਕੀਤੀ ਹੈ।ਜਿਸ ਤੋਂ ਬਾਅਦ ਉਸਨੇ ਯੂ.ਕੇ. ਦੀ ਸਿਵਲ ਸਰਵਿਸਜ਼ ਵਿਚ ਬਤੌਰ ਸਿਵਲ ਅਧਿਕਾਰੀ ਜਨਵਰੀ 2019 ਵਿਚ ਜੁਆਇਨ ਕਰ ਲਿਆ ਹੈ।

Sangrur Girl chahat Sekhon UK Civil Services Civil servant Appointed ਸੰਗਰੂਰ ਦੀ ਮੁਟਿਆਰ ਨੇ UK 'ਚ ਕਰਾਈ ਬੱਲੇ -ਬੱਲੇ , ਫਾਈਨਾਂਸ ਵਿਭਾਗ 'ਚ ਬਣੀ ਅਧਿਕਾਰੀ

ਦੱਸ ਦੇਈਏ ਕਿ ਚਾਹਤ ਸੇਖੋਂ ਦੇ ਪਿਤਾ ਕਿਰਣਜੀਤ ਸਿੰਘ ਸੇਖੋਂ ਵਕੀਲ ਦੇ ਤੌਰ 'ਤੇ ਪ੍ਰੈਕਟਿਸ ਕਰਦੇ ਹਨ।ਉਨ੍ਹਾਂ ਨੇ ਦੱਸਿਆ ਕਿ ਚਾਹਤ ਨੇ ਸੰਗਰੂਰ ਵਿਚ ਨਰਸਰੀ ਤੋਂ ਲੈ ਕੇ ਦੱਸਵੀਂ ਤੱਕ ਦੀ ਪੜ੍ਹਾਈ ਇੰਗਲਿੰਸ਼ ਵਿਚ ਕੀਤੀ ਸੀ। ਇਸ ਤੋਂ ਬਾਅਦ 12ਵੀਂ ਕਲਾਸ ਲਾਰੇਂਸ ਸਕੂਲ ਸਨਾਵਰ ਤੋਂ ਕੀਤੀ ਅਤੇ ਗ੍ਰੈਜੂਏਸ਼ਨ ਦੀ ਡਿੱਗਰੀ ਆਨਰਜ ਇਨ ਇਕਨਾਮਿਕਸ ਸਰਕਾਰੀ ਕਾਲਜ ਲੜਕੀਆਂ ਚੰਡੀਗੜ੍ਹ ਤੋਂ ਹਾਸਲ ਕੀਤੀ ਹੈ। ਉਸਨੇ ਪੀ.ਯੂ. ਚੰਡੀਗੜ੍ਹ ਤੋਂ ਐੱਮ.ਏ. ਦੀ ਡਿੱਗਰੀ ਫਰਸਟ ਡਿਵੀਜ਼ਨ ਵਿਚ ਪ੍ਰਾਪਤ ਕੀਤੀ ਅਤੇ ਸਾਲ 2017 ਵਿਚ ਅਰਥਸ਼ਾਸਤਰ ਦੇ ਵਿਸ਼ੇ ਵਿਚ ਉਚ ਸਿੱੱਖਿਆ ਹਾਸਲ ਕਰਨ ਲਈ ਯੂਨੀਵਰਸਿਟੀ ਆਫ ਏਡਨਬਰਗ ਸਕਾਟਲੈਂਡ (ਯੂ.ਕੇ.) ਵਿਚ ਦਾਖਲਾ ਲੈ ਕੇ ਐੱਮ.ਐਸ.ਸੀ. ਇਨ ਇਕਨਾਮਿਕਸ ਅਤੇ ਫਾਈਨਾਂਸ ਦੀ ਡਿੱਗਰੀ ਪ੍ਰਾਪਤ ਕੀਤੀ ਹੈ।

-PTCNews

Related Post