ਚੋਣਾਂ ਦੌਰਾਨ ਸੰਗਰੂਰ ਦੇ ਪਿੰਡ ਇਲਵਾਲ 'ਚ 2 ਧਿਰਾਂ ਵਿਚਾਲੇ ਝੜਪ, ਸਥਿਤੀ ਬਣੀ ਤਣਾਅਪੂਰਣ

By  Jashan A May 19th 2019 01:38 PM -- Updated: May 19th 2019 03:30 PM

ਚੋਣਾਂ ਦੌਰਾਨ ਸੰਗਰੂਰ ਦੇ ਪਿੰਡ ਇਲਵਾਲ 'ਚ 2 ਧਿਰਾਂ ਵਿਚਾਲੇ ਝੜਪ, ਸਥਿਤੀ ਬਣੀ ਤਣਾਅਪੂਰਣ,ਸੰਗਰੂਰ: ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦਾ ਫੈਸਲਾ ਕਰਨ ਲਈ ਲੋਕ ਸਭਾ ਚੋਣਾਂ ਦਾ ਕਾਰਵਾਂ ਅੱਜ ਆਪਣੇ ਆਖਰੀ ਭਾਵ 7ਵੇਂ ਪੜਾਅ ‘ਤੇ ਪਹੁੰਚ ਚੁੱਕਿਆ ਹੈ। ਇਸ ਪੜਾਅ ‘ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਕੁੱਲ 59 ਸੀਟਾਂ ‘ਤੇ ਵੋਟਰਾਂ ਵੱਲੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾ ਰਿਹਾ ਹੈ।ਉਥੇ ਹੀ ਪੰਜਾਬ ‘ਚ ਕਈ ਥਾਂਈ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

sang ਚੋਣਾਂ ਦੌਰਾਨ ਸੰਗਰੂਰ ਦੇ ਪਿੰਡ ਇਲਵਾਲ 'ਚ 2 ਧਿਰਾਂ ਵਿਚਾਲੇ ਝੜਪ, ਸਥਿਤੀ ਬਣੀ ਤਣਾਅਪੂਰਣ

ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿਥੇ ਪਿੰਡ ਇਲਵਾਲ 'ਚ 2 ਧਿਰਾਂ ਵਿਚਾਲੇ ਝੜਪ ਸਾਹਮਣੇ ਆਈ, ਜਿਸ ਦੌਰਾਨ ਦੋਹਾਂ ਪਾਸਿਓਂ ਡਾਂਗਾ ਸੋਟੇ ਵੀ ਚੱਲੇ, ਜਿਸ ਕਾਰਨ ਕੁਝ ਨੌਜਵਾਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

sang ਚੋਣਾਂ ਦੌਰਾਨ ਸੰਗਰੂਰ ਦੇ ਪਿੰਡ ਇਲਵਾਲ 'ਚ 2 ਧਿਰਾਂ ਵਿਚਾਲੇ ਝੜਪ, ਸਥਿਤੀ ਬਣੀ ਤਣਾਅਪੂਰਣ

ਇਸ ਘਟਨਾ ਤੋਂ ਬਾਅਦ ਪਿੰਡ ਇਲਵਾਲ 'ਚ ਬਣੀ ਸਥਿਤੀ ਤਣਾਅਪੂਰਣ ਬਣੀ ਹੋਈ ਹੈ, ਜਿਸ ਕਾਰਨ ਡੇਢ ਘੰਟਾ ਪੋਲਿੰਗ ਬੰਦ ਰਹੀ।ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਘਟਨਾ ਨੀ ਨਹੀਂ ਸਗੋਂ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

-PTC News

ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ

Related Post