ਰੇਲ ਰੋਕੂ ਮਾਮਲਾ: ਸੰਗਰੂਰ ਤੋਂ ਵਿਧਾਇਕ ਵਿਜੇਇੰਦਰ ਸਿੰਗਲਾ ਖਿਲਾਫ ਅਦਾਲਤ ਨੇ ਲਿਆ ਇਹ ਵੱਡਾ ਫ਼ੈਸਲਾ

By  Jashan A November 21st 2018 02:47 PM -- Updated: November 21st 2018 02:57 PM

ਰੇਲ ਰੋਕੂ ਮਾਮਲਾ: ਸੰਗਰੂਰ ਤੋਂ ਵਿਧਾਇਕ ਵਿਜੇਇੰਦਰ ਸਿੰਗਲਾ ਖਿਲਾਫ ਅਦਾਲਤ ਨੇ ਲਿਆ ਇਹ ਵੱਡਾ ਫ਼ੈਸਲਾ,ਸੰਗਰੂਰ: ਪੰਜਾਬ ਦੇ ਕੈਬਿਨੇਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ 2015 ਦੇ ਇੱਕ ਰੇਲ ਰੋਕਣ ਦੇ ਮਾਮਲੇ ਵਿੱਚ 6 ਮਹੀਨੇ ਦੀ ਨੇਕ ਚਲਨੀ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਮੌਕੇ ਵਿਰੋਧੀ ਧਿਰ ਸਿੰਗਲਾ ਦੇ ਅਹੁਦੇ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ।

ਦਰਅਸਲ 2015 'ਚ ਸਰਕਾਰ 'ਚ ਨਹੀਂ ਰਹਿੰਦੇ ਹੋਏ ਕਾਂਗਰਸੀਆਂ ਨੇ ਟਰੇਨਾਂ ਨੂੰ ਰੋਕਿਆ ਸੀ ਜਿਸ ਦੇ ਚਲਦੇ ਉਸ ਸਮੇਂ ਕਾਂਗਰਸੀ ਨੇਤਾਵਾਂ ਵਿਜੇਂਦਰ ਸਿੰਗਲਾ 'ਤੇ ਮਾਮਲ ਦਰਜ ਹੋਇਆ ਸੀ ਜਿਸ 'ਤੇ ਅੱਜ ਫੈਸਲਾ ਸੁਣਾਉਂਦੇ ਹੋਏ ਸੰਗਰੂਰ ਦੀ ਇੱਕ ਅਦਾਲਤ ਨੇ ਦੋਨਾਂ ਨੂੰ ਨਹੀਂ ਸਿਰਫ ਦੋਸ਼ੀ ਠਹਿਰਾਇਆ ਸਗੋਂ ਨੇਕ ਚਲਨੀ ਦੀ ਸਜ਼ਾ ਵੀ ਦਿੱਤੀ।

—PTC News

Related Post