ਪੇਸ਼ੀ ਭੁਗਤ ਕੇ ਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, 1 ਦੀ ਮੌਤ 6 ਜ਼ਖਮੀ, ਦੇਖੋ ਤਸਵੀਰਾਂ

By  Jashan A March 19th 2019 05:09 PM -- Updated: March 19th 2019 05:17 PM

ਪੇਸ਼ੀ ਭੁਗਤ ਕੇ ਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, 1 ਦੀ ਮੌਤ 6 ਜ਼ਖਮੀ, ਦੇਖੋ ਤਸਵੀਰਾਂ,ਸੰਗਰੂਰ: ਗੁਰੂਦੁਆਰਾ ਮਸਤੂਆਣਾ ਸਾਹਿਬ-ਸੰਗਰੂਰ ਰੋਡ ਕੋਲ ਇੱਕ ਵਾਹਨ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ 1 ਦੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ ਹਨ।

acci ਪੇਸ਼ੀ ਭੁਗਤ ਕੇ ਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, 1 ਦੀ ਮੌਤ 6 ਜ਼ਖਮੀ, ਦੇਖੋ ਤਸਵੀਰਾਂ

ਮਿਲੀ ਜਾਣਕਾਰੀ ਮੁਤਾਬਕ ਬਰਨਾਲਾ ਤੋਂ ਪਟਿਆਲਾ ਕਿਸੇ ਕੇਸ 'ਚ ਪੇਸ਼ੀ ਭੁਗਤ ਕੇ ਜਾ ਰਹੇ ਸਨ ਤੇ ਅਚਾਨਕ ਗੁਰੂਦੁਆਰਾ ਮਸਤੂਆਣਾ ਸਾਹਿਬ-ਸੰਗਰੂਰ ਰੋਡ ਕੋਲ ਵਾਹਨ ਦਾ ਟਾਇਰ ਫੱਟ ਗਿਆ ਅਤੇ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਹਾਦਸਾਗ੍ਰਸਤ ਹੋ ਗਈ।

ਹੋਰ ਪੜ੍ਹੋ: ਦੂਜੇ ਵਿਸ਼ਵ ਯੁੱਧ ਦਾ ਲੜਾਕੂ ਵਿਮਾਨ ਹੋਇਆ ਦੁਰਘਟਨਾਗ੍ਰਸਤ, 2 ਲੋਕਾਂ ਦੀ ਮੌਕੇ ‘ਤੇ ਮੌਤ

acci ਪੇਸ਼ੀ ਭੁਗਤ ਕੇ ਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, 1 ਦੀ ਮੌਤ 6 ਜ਼ਖਮੀ, ਦੇਖੋ ਤਸਵੀਰਾਂ

ਦੱਸਿਆ ਜਾ ਰਿਹਾ ਕਿ ਜ਼ਖਮੀਆਂ ਨੂੰ ਪਹਿਲਾਂ ਸੰਗਰੂਰ ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।ਇਹਨਾਂ ਜ਼ਖਮੀਆਂ 'ਚ ਔਰਤਾਂ ਸਮੇਤ ਬੱਚੇ ਵੀ ਸ਼ਾਮਿਲ ਹਨ।

-PTC News

Related Post