ਪੰਜਾਬ ਦੇ ਇਸ ਪਿੰਡ ਵਿੱਚ ਲੋਕਾਂ ਨੇ ਕਿਸੇ ਵੀ ਉਮੀਦਵਾਰ ਨੂੰ ਨਹੀਂ ਪਈ ਵੋਟ , ਇਸ ਨਿਸ਼ਾਨ 'ਤੇ ਲਾਈ ਮੋਹਰ

By  Shanker Badra December 30th 2018 12:24 PM

ਪੰਜਾਬ ਦੇ ਇਸ ਪਿੰਡ ਵਿੱਚ ਲੋਕਾਂ ਨੇ ਕਿਸੇ ਵੀ ਉਮੀਦਵਾਰ ਨੂੰ ਨਹੀਂ ਪਈ ਵੋਟ , ਇਸ ਨਿਸ਼ਾਨ 'ਤੇ ਲਾਈ ਮੋਹਰ:ਪੰਜਾਬ 'ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ।ਜਿਸ ਦੇ ਲਈ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਕਰਕੇ ਅੱਜ ਸਵੇਰੇ ਤੋਂ ਹੀ ਔਰਤਾਂ /ਪੁਰਸ਼ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਹਨ।ਇਸ ਦੌਰਾਨ ਵੋਟਰਾਂ ਨੂੰ ਆਪਣੇ ਮਨ ਪਸੰਦ ਦਾ ਨੁਮਾਇੰਦਾ ਚੁਣਨ ਵਾਸਤੇ ਠੰਡ ਦੀ ਕੋਈ ਪ੍ਰਵਾਹ ਨਹੀਂ ਹੈ।ਇਹ ਵੋਟਾਂ ਸ਼ਾਮ 4 ਵਜੇ ਤੱਕ ਹੀ ਪੈਣੀਆਂ ਹਨ ਅਤੇ ਜਿਸ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋਣਗੇ।ਇੰਨ੍ਹਾਂ ਚੋਣਾਂ 'ਚ ਖਾਸ ਗੱਲ ਇਹ ਵੀ ਹੈ ਕਿ ਚੋਣਾਂ 'ਚ ਕਿਸੇ ਉਮੀਦਵਾਰ ਨੂੰ ਪਸੰਦ ਨਾ ਕਰਨ 'ਤੇ ਵੋਟਰ ਨੋਟਾ ਦਾ ਵੀ ਬਟਨ ਦਬਾ ਸਕਦੇ ਹਨ। [caption id="attachment_234259" align="aligncenter" width="300"]Sangrur Village Kheri Dalit community Panchayat candidates Boycott vote for nota
ਪੰਜਾਬ ਦੇ ਇਸ ਪਿੰਡ ਵਿੱਚ ਲੋਕਾਂ ਨੇ ਕਿਸੇ ਵੀ ਉਮੀਦਵਾਰ ਨੂੰ ਨਹੀਂ ਪਈ ਵੋਟ , ਇਸ ਨਿਸ਼ਾਨ 'ਤੇ ਲਾਈ ਮੋਹਰ[/caption] ਇਸ ਤਰ੍ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਖੇੜੀ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਕਿਸੇ ਵੀ ਉਮੀਦਵਾਰ ਨੂੰ ਵੋਟਾਂ ਨਹੀਂ ਪਾਈਆਂ ਸਗੋਂ ਉਨ੍ਹਾਂ ਨੇ ਨੋਟਾ 'ਤੇ ਮੋਹਰ ਲਗਾ ਦਿੱਤੀ ਹੈ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਖੇਡੀ ਪਿੰਡ ਵਿੱਚ ਦਲਿਤ ਭਾਈਚਾਰੇ ਨੂੰ ਸਰਕਾਰ ਨੇ ਕਲੋਨੀਆਂ ਕੱਟ ਨੇ ਦਿਤੀਆਂ ਸਨ ਪਰ ਉਨ੍ਹਾਂ ਕਲੋਨੀਆਂ 'ਤੇ ਕੁੱਝ ਲੋਕਾਂ ਨੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਹੈ।ਜਿਸ ਕਰਕੇ ਪਿੰਡ ਦੇ ਦਲਿਤ ਭਾਈਚਾਰੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। [caption id="attachment_234258" align="aligncenter" width="300"]Sangrur Village Kheri Dalit community Panchayat candidates Boycott vote for nota
ਪੰਜਾਬ ਦੇ ਇਸ ਪਿੰਡ ਵਿੱਚ ਲੋਕਾਂ ਨੇ ਕਿਸੇ ਵੀ ਉਮੀਦਵਾਰ ਨੂੰ ਨਹੀਂ ਪਈ ਵੋਟ , ਇਸ ਨਿਸ਼ਾਨ 'ਤੇ ਲਾਈ ਮੋਹਰ[/caption] ਉਨ੍ਹਾਂ ਨੇ ਪਿੰਡ ਦੀ ਪੰਚਾਇਤ 'ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਕਿਸੇ ਵੀ ਪੰਚਾਇਤ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਨਾ ਹੀ ਉਨ੍ਹਾਂ ਦਾ ਸਾਥ ਦਿੱਤਾ ਹੀ ,ਜਿਸ ਕਰਕੇ ਉਨ੍ਹਾਂ ਨੇ ਇਨ੍ਹਾਂ ਵੋਟਾਂ ਦਾ ਬਾਈਕਾਟ ਕੀਤਾ ਹੈ। [caption id="attachment_234260" align="aligncenter" width="300"]Sangrur Village Kheri Dalit community Panchayat candidates Boycott vote for nota
ਪੰਜਾਬ ਦੇ ਇਸ ਪਿੰਡ ਵਿੱਚ ਲੋਕਾਂ ਨੇ ਕਿਸੇ ਵੀ ਉਮੀਦਵਾਰ ਨੂੰ ਨਹੀਂ ਪਈ ਵੋਟ , ਇਸ ਨਿਸ਼ਾਨ 'ਤੇ ਲਾਈ ਮੋਹਰ[/caption] ਦੱਸ ਦੇਈਏ ਕਿ ਪੰਜਾਬ ਭਰ 'ਚ ਪੰਚਾਇਤੀ ਚੋਣਾਂ ਲਈ 1,27,87,395 ਵੋਟਰ ਹਨ, ਜਿੰਨ੍ਹਾਂ 'ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਹਨ।ਇਸ ਦੇ ਨਾਲ ਹੀ 13276 ਪੰਚਾਇਤਾਂ 'ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।ਪੰਜਾਬ ਅੰਦਰ ਸਰਪੰਚੀ ਦੀਆਂ 8913 ਸੀਟਾਂ ਲਈ 22801 ਤੇ ਪੰਚੀ ਲਈ 76960 ਉਮੀਦਵਾਰ ਚੋਣ ਮੈਦਾਨ 'ਚ ਹਨ ਸੂਬੇ 'ਚ ਪੰਚਾਇਤ ਚੋਣਾਂ ਲਈ 17,268 ਪੋਲਿੰਗ ਬੂਥ ਬਣਾਏ ਗਏ ਹਨ। -PTCNews

Related Post