ਸੰਗਰੂਰ ਜ਼ਿਲ੍ਹੇ ਦਾ ਪਹਿਲਾ ਕੋਰੋਨਾ ਪਾਜ਼ੀਟਿਵ ਮਰੀਜ਼ ਹੋਇਆ ਠੀਕ, ਪਿੰਡ ਪਹੁੰਚਣ 'ਤੇ ਕੀਤਾ ਸਵਾਗਤ, ਦੂਜੇ ਮਰੀਜ਼ ਦੀ ਰਿਪੋਰਟ ਵੀ ਆਈ ਨੈਗੇਟਿਵ

By  Shanker Badra April 23rd 2020 06:03 PM

ਸੰਗਰੂਰ ਜ਼ਿਲ੍ਹੇ ਦਾ ਪਹਿਲਾ ਕੋਰੋਨਾ ਪਾਜ਼ੀਟਿਵ ਮਰੀਜ਼ ਹੋਇਆ ਠੀਕ, ਪਿੰਡ ਪਹੁੰਚਣ 'ਤੇ ਕੀਤਾ ਸਵਾਗਤ, ਦੂਜੇ ਮਰੀਜ਼ ਦੀ ਰਿਪੋਰਟ ਵੀ ਆਈ ਨੈਗੇਟਿਵ:ਸੰਗਰੂਰ : ਪੰਜਾਬ ‘ਚ ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ,ਓਥੇ ਹੀ ਕੋਰੋਨਾ ਖੌਫ਼ ਵਿਚਾਲੇ ਅੱਜ ਸੰਗਰੂਰ ਤੋਂ ਵੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਸੰਗਰੂਰ ਦੇ ਪਹਿਲੇ ਕੋਰੋਨਾ ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਸਨੂੰ ਘਰ ਭੇਜ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਕੋਰੋਨਾ ਖ਼ਿਲਾਫ਼ ਜੰਗ ਜਿੱਤ ਲਈ ਹੈ। ਸੰਗਰੂਰ ਦੇ ਨੇੜਲੇ ਪਿੰਡ ਗੱਗੜਪੁਰ ਦਾ ਅਮਰਜੀਤ ਸਿੰਘ 9 ਅਪ੍ਰੈਲ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ, ਜੋ ਕਿ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਸੀ।

ਉਸਦਾ ਦੂਜਾ ਟੈੱਸਟ ਵੀ ਨੈਗੇਟਿਵ ਆਉਣ 'ਤੇ ਘਰ ਭੇਜ ਦਿੱਤਾ ਹੈ। ਇਸ ਦੌਰਾਨ ਪਿੰਡ ਗੱਗੜਪੁਰ ਪਹੁੰਚਣ 'ਤੇ ਸਵਾਗਤ ਕੀਤਾ ਗਿਆ ਹੈ। ਇਸੇ ਤਰ੍ਹਾਂ ਦੂਜਾ ਮਰੀਜ਼ ਜੋ ਪਿੰਡ ਦਹਿਲੀਜ਼ ਕਲਾਂ (ਅਹਿਮਦਗੜ੍ਹ) ਦਾ ਹੈ, ਦਾ ਪਹਿਲਾ ਟੈੱਸਟ ਨੈਗੇਟਿਵ ਆਇਆ ਹੈ। ਹੁਣ ਸਾਡੇ ਜ਼ਿਲ੍ਹੇ ਵਿੱਚ ਇਕ ਹੀ ਪਾਜ਼ੀਟਿਵ ਕੇਸ ਰਹਿ ਗਿਆ ਹੈ।

-PTCNews

Related Post