Sania Mirza: ਸਾਨੀਆ ਮਿਰਜ਼ਾ ਦੀ ਧਮਾਕੇਦਾਰ ਵਾਪਸੀ , ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ

By  Shanker Badra January 18th 2020 04:09 PM

Sania Mirza: ਸਾਨੀਆ ਮਿਰਜ਼ਾ ਦੀ ਧਮਾਕੇਦਾਰ ਵਾਪਸੀ , ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ:ਨਵੀਂ ਦਿੱਲੀ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਮਾਂ ਬਣਨ ਤੋਂ ਬਾਅਦ ਟੈਨਿਸ ਕੋਰਟ 'ਤੇ ਧਮਾਕੇਦਾਰ ਵਾਪਸੀ ਕੀਤੀ ਹੈ। ਸਾਨੀਆ ਮਿਰਜ਼ਾ ਨੇ ਦੋ ਸਾਲ ਬਾਅਦ ਮੈਦਾਨ 'ਤੇ ਵਾਪਸੀ ਕਰਦਿਆਂ ਹੋਬਾਰਟ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਡਬਲਜ਼ ਫਾਈਨਲ 'ਚ ਜਿੱਤ ਹਾਸਿਲ ਕਰ ਕੇ ਖ਼ਿਤਾਬ ਆਪਣੇ ਨਾਂ ਕੀਤਾ ਹੈ।

Sania Mirza And partner Nadia win Hobart International tournament 2020 Sania Mirza : ਸਾਨੀਆ ਮਿਰਜ਼ਾ ਦੀ ਧਮਾਕੇਦਾਰ ਵਾਪਸੀ , ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ

ਇਸ ਦੌਰਾਨ ਸਾਨੀਆ ਨੇ ਆਪਣੀ ਯੂਕ੍ਰੇਨ ਦੀ ਜੋੜੀਦਾਰ ਨਾਦੀਆ ਕਿਚੇਨੋਕ ਨਾਲ ਇਹ ਯਾਦਗਾਰ ਜਿੱਤ ਹਾਸਿਲ ਕੀਤੀ ਹੈ।ਇਹ ਸਾਨੀਆ ਦਾ 42ਵਾਂ ਡਬਲਿਯੂਟੀਏ ਡਬਲਜ਼ ਖਿਤਾਬ ਹੈ, ਜਦੋਂ ਕਿ ਮਾਂ ਬਣਨ ਤੋਂ ਬਾਅਦ ਉਸ ਦਾ ਪਹਿਲਾ ਖਿਤਾਬ ਹੈ।

Sania Mirza And partner Nadia win Hobart International tournament 2020 Sania Mirza : ਸਾਨੀਆ ਮਿਰਜ਼ਾ ਦੀ ਧਮਾਕੇਦਾਰ ਵਾਪਸੀ , ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ

ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਸ਼ਨਿਚਰਵਾਰ ਨੂੰ ਹੋਬਾਰਟ ਇੰਟਰਨੈਸ਼ਨਲ ਟੈਨਿਸ ਦੇ ਫਾਈਨਲ 'ਚ ਚੀਨੀ ਜੋੜੀ ਝਾਂਗ ਸ਼ੁਈ ਤੇ ਪੇਂਗ ਸ਼ੁਈ ਨੂੰ 6-4, 6-4 ਨਾਲ ਹਰਾਇਆ ਹੈ।ਇਹ ਮੈਚ 1 ਘੰਟਾ 21 ਮਿੰਟ ਚੱਲਿਆ ਸੀ।

Sania Mirza And partner Nadia win Hobart International tournament 2020 Sania Mirza : ਸਾਨੀਆ ਮਿਰਜ਼ਾ ਦੀ ਧਮਾਕੇਦਾਰ ਵਾਪਸੀ , ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ

ਦੱਸ ਦੇਈਏ ਕਿ ਸਾਨੀਆ ਸਾਲ 2017 'ਚ ਆਖ਼ਰੀ ਵਾਰ ਟੈਨਿਸ ਕੋਰਟ 'ਤੇ ਉੱਤਰੀ ਸੀ। ਟੈਨਿਸ ਸਟਾਰ ਨੇ ਗਰਭਵਤੀ ਹੋਣ ਤੋਂ ਬਾਅਦ ਬੱਚੇ ਨੂੰ ਜਨਮ ਦੇਣ ਕਾਰਨ ਖੇਡ ਤੋਂ ਦੂਰੀ ਬਣਾਈ ਸੀ। ਸਾਲ 2018 'ਚ ਸਾਨੀਆ ਨੇ ਬੇਟੇ ਇਜ਼ਹਾਨ ਨੂੰ ਜਨਮ ਦਿੱਤਾ ਸੀ।

-PTCNews

Related Post