ਸੰਯੁਕਤ ਕਿਸਾਨ ਮੋਰਚੇ ਵੱਲੋਂ ਰਜਿੰਦਰ ਦੀਪ ਸਿੰਘ ਵਾਲੇ ਨੂੰ ਇੱਕ ਹਫ਼ਤੇ ਲਈ ਕੀਤਾ ਗਿਆ ਸਸਪੈਂਡ

By  Shanker Badra June 2nd 2021 01:11 PM

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਦੀਪ ਸਿੰਘ ਵਾਲਾ ਨੂੰ ਇੱਕ ਹਫ਼ਤੇ ਲਈ ਕਿਸਾਨ ਮੋਰਚੇ 'ਚੋਂ ਸਸਪੈਂਡ ਕੀਤਾ ਗਿਆ ਹੈ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਰਜਿੰਦਰ ਦੀਪ ਸਿੰਘ ਵਾਲੇ ਨੂੰ ਇੱਕ ਹਫ਼ਤੇ ਲਈ ਕੀਤਾ ਗਿਆ ਸਸਪੈਂਡ

ਪੜ੍ਹੋ ਹੋਰ ਖ਼ਬਰਾਂ : LPG ਗੈਸ ਸਿਲੰਡਰ ਦੇ ਰੇਟ ਵਿਚ ਵੱਡੀ ਕਟੌਤੀ, ਪੜ੍ਹੋ ਇਸ ਮਹੀਨੇ ਦਾ ਨਵਾਂ ਰੇਟ  

ਸੰਯੁਕਤ ਕਿਸਾਨ ਮੋਰਚਾ ਦੇ ਫੈਸਲੇ ਖਿਲਾਫ ਲਿਖੀ ਗਈ ਚਿੱਠੀ ਵੀ ਵਾਪਸ ਲਈ ਜਾਵੇਗੀ। ਕੁਝ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੇ ਜਾਣ ਦਾ ਚਿੱਠੀ ਜਰੀਏ ਵਿਰੋਧ ਕੀਤਾ ਸੀ। ਸੰਯੁਕਤ ਕਿਸਾਨ ਮੋਰਚਾ ਦੀ 9 ਮੈਬਰੀ ਕਮੇਟੀ ਨੂੰ ਸਾਰੇ ਅਧਿਕਾਰ ਦਿੱਤੇ ਗਏ ਹਨ।

Sanyukt Kisan Morcha suspend farmer union leader Rajinder deep singh wala for one week ਸੰਯੁਕਤ ਕਿਸਾਨ ਮੋਰਚੇ ਵੱਲੋਂ ਰਜਿੰਦਰ ਦੀਪ ਸਿੰਘ ਵਾਲੇ ਨੂੰ ਇੱਕ ਹਫ਼ਤੇ ਲਈ ਕੀਤਾ ਗਿਆ ਸਸਪੈਂਡ

ਦੱਸ ਦੇਈਏ ਕਿ ਬਲਵੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚਡੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ, ਅਭਿਮਨਿਉ ਕੋਹਾੜ9 ਮੈਬਰੀ ਕਮੇਟੀ ਵਿੱਚ ਸ਼ਾਮਿਲ ਹਨ।

Connection lost.

ਪੜ੍ਹੋ ਹੋਰ ਖ਼ਬਰਾਂ : ਹੁਣ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ , Mobile App ਰਾਹੀਂ ਕਰ ਸਕੋਗੇ ਆਨਲਾਈਨ ਆਰਡਰ

ਦੱਸਣਯੋਗ ਹੈ ਕਿਰਜਿੰਦਰ ਦੀਪ ਸਿੰਘ ਵਾਲਾ 26 ਜਨਵਰੀ ਨੂੰ ਦਿੱਲੀ ਲਾਲ ਕਿਲ੍ਹੇ 'ਤੇ ਵਾਪਰੀ ਘਟਨਾ ਤੋਂ ਬਾਅਦ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਖ਼ਿਲਾਫ਼ ਬੋਲਣ ਕਰਕੇ ਕਾਫ਼ੀ ਚਰਚਾ ਵਿੱਚ ਆਇਆ ਸੀ। ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੇ ਜਾਣ ਦੇ ਵਿਰੋਧ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

-PTCNews

Related Post