Thu, Apr 25, 2024
Whatsapp

ਹੁਣ ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ ,ਇਸ ਸੂਬੇ 'ਚ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ  

Written by  Shanker Badra -- June 01st 2021 01:16 PM
ਹੁਣ ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ ,ਇਸ ਸੂਬੇ 'ਚ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ  

ਹੁਣ ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ ,ਇਸ ਸੂਬੇ 'ਚ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ  

ਨਵੀਂ ਦਿੱਲੀ : ਹੁਣ ਦਿੱਲੀ ਵਿਚ ਵੀ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਹੋ ਗਈ ਹੈ। ਦਿੱਲੀ ਸਰਕਾਰ ਨੇ ਮੋਬਾਈਲ ਐਪ ਜਾਂ ਆਨਲਾਈਨ ਵੈੱਬ ਪੋਰਟਲ ਰਾਹੀਂ ਸ਼ਰਾਬ ਦੀ ਹੋਮ ਡਿਲੀਵਰੀਕਰਨ ਦੀ ਆਗਿਆ ਦਿੱਤੀ ਹੈ। ਇਸ ਤੋਂ ਪਹਿਲਾਂ ਛੱਤੀਸਗੜ੍ਹ ਸਰਕਾਰ ਨੇ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਕੀਤੀ ਸੀ। ਇਸ ਪਿੱਛੇ ਦੀਆਂ ਸਰਕਾਰਾਂ ਦਾ ਤਰਕ ਇਹ ਹੈ ਕਿ ਇਸ ਫੈਸਲੇ ਕਾਰਨ ਕੋਰੋਨਾ ਪੀਰੀਅਡ ਦੌਰਾਨ ਸ਼ਰਾਬ ਦੀਆਂ ਦੁਕਾਨਾਂ 'ਤੇ ਕੋਈ ਇਕੱਠ ਨਹੀਂ ਹੋਵੇਗਾ। ਪੜ੍ਹੋ ਹੋਰ ਖ਼ਬਰਾਂ : LPG ਗੈਸ ਸਿਲੰਡਰ ਦੇ ਰੇਟ ਵਿਚ ਵੱਡੀ ਕਟੌਤੀ, ਪੜ੍ਹੋ ਇਸ ਮਹੀਨੇ ਦਾ ਨਵਾਂ ਰੇਟ [caption id="attachment_502225" align="aligncenter" width="300"] ਹੁਣ ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ ,ਇਸ ਸੂਬੇ 'ਚ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ[/caption] ਦਿੱਲੀ ਆਬਕਾਰੀ (ਸੋਧ) ਨਿਯਮ 2021 ਦੇ ਅਨੁਸਾਰ ਐਲ -13 ਲਾਇਸੰਸ ਧਾਰਕਾਂ ਨੂੰ ਲੋਕਾਂ ਦੇ ਘਰਾਂ ਵਿੱਚ ਸ਼ਰਾਬ ਪਹੁੰਚਾਉਣ ਦੀ ਆਗਿਆ ਹੋਵੇਗੀ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ, 'ਲਾਇਸੰਸਧਾਰਕ ਮੋਬਾਈਲ ਐਪ ਜਾਂ ਆਨਨਲਾਈਨ ਵੈੱਬ ਪੋਰਟਲ ਰਾਹੀਂ ਆਰਡਰ ਮਿਲਣ 'ਤੇ ਸਿਰਫ ਘਰਾਂ ਵਿੱਚ ਹੀ ਸ਼ਰਾਬ ਦੀ ਹੋਮ ਡਿਲੀਵਰੀ ਕਰੇਗਾ ਅਤੇ ਕਿਸੇ ਵੀ ਹੋਸਟਲ, ਦਫਤਰ ਅਤੇ ਸੰਸਥਾ ਨੂੰ ਹੋਮ ਡਿਲੀਵਰੀਨਹੀਂ ਕੀਤੀ ਜਾਵੇਗੀ। [caption id="attachment_502222" align="aligncenter" width="246"]Alcohol Home delivery Online in Delhi via app, website allowed under amended excise rules ਹੁਣ ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ ,ਇਸ ਸੂਬੇ 'ਚ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ[/caption] ਪਹਿਲਾਂ ਈ-ਮੇਲ ਜਾਂ ਫੈਕਸ ਕਰਨ 'ਤੇ ਹੀ ਮਿਲਦੀ ਸੀ ਹੋਮ ਡਿਲੀਵਰੀ ਹਾਲਾਂਕਿ ਪਹਿਲਾਂ ਵੀ ਸ਼ਰਾਬ ਦੀ ਹੋਮ ਡਿਲੀਵਰੀਦੀ ਇਜਾਜ਼ਤ ਸੀ ਪਰ ਲਾਇਸੰਸਧਾਰਕ ਈ-ਮੇਲ ਜਾਂ ਫੈਕਸ ਰਾਹੀਂ ਆਰਡਰ ਮਿਲਣ ਤੋਂ ਬਾਅਦ ਹੀ ਸ਼ਰਾਬ ਦੀ ਹੋਮ ਡਿਲੀਵਰੀ ਕਰ ਸਕਦੇ ਸਨ। ਹੁਣ ਸ਼ਰਾਬ ਦੀ ਹੋਮ ਡਿਲੀਵਰੀਮੋਬਾਈਲ ਐਪ ਜਾਂ ਆਨਨਲਾਈਨ ਪੋਰਟਲ 'ਤੇ ਆਰਡਰ ਕਰਨ 'ਤੇ ਹੀ ਸ਼ਰਾਬ ਦੀ ਹੋਮ ਡਿਲੀਵਰੀ ਮਿਲੇਗੀ। ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਤੁਰੰਤ ਘਰ ਦੀ ਸ਼ਰਾਬ ਦੀ ਹੋਮ ਡਿਲੀਵਰੀਕਰਨ ਦਾ ਅਧਿਕਾਰ ਦਿੱਤਾ ਜਾਵੇਗਾ। [caption id="attachment_502221" align="aligncenter" width="300"]Alcohol Home delivery Online in Delhi via app, website allowed under amended excise rules ਹੁਣ ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ ,ਇਸ ਸੂਬੇ 'ਚ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ[/caption]  ਸ਼ਰਾਬ ਦੀ ਹੋਮ ਡਿਲੀਵਰੀ 'ਤੇ ਵਿਚਾਰ ਕਰੇ ਸੂਬਾ : SC ਪਿਛਲੇ ਸਾਲ ਹੀ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀ ਕਿ ਰਾਜਾਂ ਨੂੰ ਸ਼ਰਾਬ ਦੀ ਹੋਮ ਡਿਲੀਵਰੀ 'ਤੇ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਭੀੜ ਨੇ ਕੋਰੋਨਾ ਨਿਯਮਾਂ ਦੀ ਅਣਦੇਖੀ ਕਰਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਜਿਵੇਂ ਹੀ ਕੋਰੋਨਾ ਦੀ ਦੂਜੀ ਲਹਿਰ ਆਈ  ਤਾਂ ਦਿੱਲੀ ਵਿਚ ਸ਼ਰਾਬ ਦੀਆਂ ਦੁਕਾਨਾਂ ਦੁਬਾਰਾ ਬੰਦ ਕਰ ਦਿੱਤੀਆਂ ਗਈਆਂ। [caption id="attachment_502220" align="aligncenter" width="300"]Alcohol Home delivery Online in Delhi via app, website allowed under amended excise rules ਹੁਣ ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ ,ਇਸ ਸੂਬੇ 'ਚ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ[/caption] ਸ਼ਰਾਬ ਦੀਆਂ ਦੁਕਾਨਾਂ ਬੰਦ, ਹੋਮ ਡਿਲੀਵਰੀ ਸ਼ੁਰੂ  ਕੋਰੋਨਾ ਦੇ ਘਟਦੇ ਕੇਸ ਦੇ ਮੱਦੇਨਜ਼ਰ ਦਿੱਲੀ ਨੂੰ ਖੋਲ੍ਹਣ ਦੀ ਪ੍ਰਕਿਰਿਆ ਹੌਲੀ ਹੌਲੀ ਫਿਰ ਤੋਂ ਸ਼ੁਰੂ ਹੋ ਗਈ ਹੈ ਪਰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਸਰਕਾਰ ਨੇ ਸ਼ਰਾਬ ਦੀ ਹੋਮ ਡਿਲੀਵਰੀ ਦੀ ਆਗਿਆ ਦੇ ਦਿੱਤੀ ਹੈ। -PTCNews


Top News view more...

Latest News view more...