ਨਰਾਤੇ ਦੇ ਪਹਿਲੇ ਦਿਨ ਮਾਤਾ ਦੇ ਕੀਰਤਨ 'ਚ ਨੱਚਦੀ ਵਿਖੀ ਸਪਨਾ ਚੌਧਰੀ, ਵੀਡੀਓ ਹੋ ਰਹੀ ਵਾਇਰਲ

By  Jasmeet Singh April 3rd 2022 07:03 PM

ਚੰਡੀਗੜ੍ਹ, 3 ਅਪ੍ਰੈਲ 2022: 9 ਦਿਨਾਂ ਦਾ ਨਰਾਤੇ ਦਾ ਤਿਉਹਾਰ ਬੀਤੇ ਦਿਨ ਜਾਨੀ ਸ਼ਨੀਵਾਰ ਤੋਂ ਸ਼ੁਰੂ ਹੋ ਚੁੱਕਿਆ। ਨਰਾਤੇ ਦਾ ਤਿਉਹਾਰ ਮੁੱਖ ਤੌਰ 'ਤੇ ਸਾਲ ਵਿੱਚ ਦੋ ਵਾਰ ਬਸੰਤ ਰੁੱਤ ਦੌਰਾਨ ਚੇਤ ਦੇ ਮਹੀਨੇ ਅਤੇ ਪਤਝੜ ਦੌਰਾਨ ਆਉਂਦਾ ਹੈ। ਇਹ ਚੇਤ ਨਰਾਤੇ ਦਾ ਸਮਾਂ ਹੈ ਜੋ 2 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਅਤੇ 10 ਅਪ੍ਰੈਲ ਨੂੰ ਰਾਮ ਨੌਮੀ ਦੇ ਨਾਲ ਸਮਾਪਤ ਹੋਵੇਗਾ।

ਇਹ ਵੀ ਪੜ੍ਹੋ: ਸਰਕਾਰੀ ਰਿਹਾਇਸ਼ 'ਚੋਂ ਸਾਮਾਨ ਗਾਇਬ ਹੋਣ ਸਬੰਧੀ ਮਨਪ੍ਰੀਤ ਬਾਦਲ ਨੇ ਆਪਣਾ ਪੱਖ ਰੱਖਿਆ

ਦੇਵੀ ਦੇ ਪ੍ਰਸ਼ੰਸਕ ਅਨੁਯਾਈ ਉਤਸੁਕਤਾ ਨਾਲ ਤਿਉਹਾਰ ਦੀ ਉਡੀਕ ਕਰਦੇ ਹਨ ਅਤੇ ਮਾਂ ਦੁਰਗਾ ਦਾ ਇੱਕ ਰੂਪ ਦੇਵੀ ਸ਼ਕਤੀ ਦੀ ਪ੍ਰਾਰਥਨਾ ਕਰਦੇ ਹਨ। ਸੇਲਿਬ੍ਰਿਟੀਜ਼ ਨੂੰ ਵੀ ਆਮ ਲੋਕਾਂ ਵੰਗ ਹੀ ਇਸ ਦਿਨ ਉਡੀਕ ਰਹਿੰਦੀ ਹੈ, ਉਨ੍ਹਾਂ ਹੀ ਸੇਲਿਬ੍ਰਿਟੀਜ਼ ਵਿਚੋਂ ਬਿੱਗ ਬੌਸ ਫੇਮ ਅਤੇ ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਹਾਲ ਹੀ ਵਿੱਚ ਆਪਣੇ 4.8 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਜਿੱਥੇ ਉਹ ਚੇਤ ਨਰਾਤੇ ਦੀ ਸ਼ੁਰੂਆਤੀ ਦਿਨ ਜਸ਼ਨ ਮਨਾਉਂਦੀ ਦਿਖਾਈ ਦੇ ਰਹੀ ਹੈ।

ਇਸ ਵੀਡੀਓ ਵਿਚ ਸਪਨਾ ਚੌਧਰੀ ਇੱਕ ਮਹਿੰਦੀ ਹਰੇ ਸੂਟ ਵਿੱਚ ਦੇਖੀ ਜਾ ਸਕਦੀ ਹੈ। ਵੀਡੀਓ ਵਿਚ ਔਰਤਾਂ ਨੂੰ ਦੁਰਗਾ ਮਾਂ ਦੀ ਪੂਜਾ ਕਰਨ ਲਈ ਭਜਨ ਗਾਉਂਦੇ ਦੇਖਿਆ ਜਾ ਸਕਦਾ ਹੈ। ਕੁਝ ਔਰਤਾਂ ਸਪਨਾ ਨਾਲ ਥੋੜ੍ਹੇ ਸਮੇਂ ਲਈ ਜੁੜਦੀਆਂ ਹਨ ਪਰ ਉਸ ਦੀ ਫੁਰਤੀ ਅੱਗੇ ਮੇਲ ਨਹੀਂ ਖਾਂ ਪਾਂਦੀਆਂ। ਉਹ ਮਾਤਾ ਰਾਣੀ ਦੀ ਪੂਜਾ ਕਰਦੇ ਹੋਏ ਅਤੇ ਨੱਚਦੇ ਹੋਏ ਕਮਰੇ ਵਿੱਚ ਸਾਰੀਆਂ ਔਰਤਾਂ ਦਾ ਮਨੋਰੰਜਨ ਕਰਦੀ ਨਜ਼ਰ ਆ ਰਹੀ ਹੈ।

ਸਪਨਾ ਨੇ ਆਪਣੇ ਫਾਲੋਅਰਜ਼ ਲਈ ਸ਼ੁਭ ਕਾਮਨਾਵਾਂ ਦੇ ਨਾਲ ਹਿੰਦੀ ਵਿੱਚ ਵੀਡੀਓ ਦੇ ਨਾਲ ਇੱਕ ਸੁਨੇਹਾ ਵੀ ਲਿਖਿਆ “ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਿੰਦੂ ਨਵੇਂ ਸਾਲ ਬਿਕਮਰੀ ਸੰਬਤ 2079 ਅਤੇ ਚੇਤ ਨਰਾਤੇ ਦੀਆਂ ਬਹੁਤ ਬਹੁਤ ਖੁਸ਼ੀਆਂ ਅਤੇ ਖੁਸ਼ਹਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਮੈਂ ਤੁਹਾਡੇ ਲਈ ਨਵਾਂ ਸਾਲ ਬਹੁਤ ਖੁਸ਼ਹਾਲ ਹੋਵੇ ਅਤੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ, ਸ਼ਾਂਤੀ ਅਤੇ ਸਿਹਤ ਲੈ ਕੇ ਆਵੇ। ਮਾਤਾ ਰਾਣੀ ਤੁਹਾਡੇ ਉੱਤੇ ਅਸ਼ੀਰਵਾਦ ਰੱਖਣ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਜੈ ਮਾਤਾ ਦੀ।”

ਇਹ ਵੀ ਪੜ੍ਹੋ: ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਛੇ ਜਣੇ ਜ਼ਖ਼ਮੀ, ਕੈਬਨਿਟ ਮੰਤਰੀ ਵੱਲੋਂ ਮੁਫ਼ਤ ਇਲਾਜ ਦੇ ਨਿਰਦੇਸ਼

 

ਸਪਨਾ ਦੀ ਇਸ ਵੀਡੀਓ ਨੂੰ 6 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਇਹ ਵੀਡੀਓ ਹੁਣ ਭਾਰਤ ਭਰ 'ਚ ਵਾਇਰਲ ਜਾ ਰਹੀ ਹੈ।

-PTC News

Related Post