ਸਊਦੀ ਅਰਬ 'ਚ ਵਿਦਿਆਰਥੀਆਂ ਦੇ ਨਵੇਂ ਸਲੇਬਸ 'ਚ ਸ਼ਾਮਿਲ ਕੀਤੀ ਰਾਮਾਇਣ ਤੇ ਮਹਾਂਭਾਰਤ, ਇਹ ਹੈ ਵਜ੍ਹਾ 

By  Shanker Badra April 23rd 2021 05:49 PM

ਰਿਆਦ : ਸਊਦੀ ਅਰਬ ਨੇ ਵਿਦਿਆਰਥੀਆਂ ਦੀ ਨਵੀਂ ਪਾਠ ਪੁਸਤਕ ਵਿਚ ਰਾਮਾਇਣ ਤੇ ਮਹਾਂਭਾਰਤਨੂੰ ਸ਼ਾਮਲ ਕੀਤਾ ਹੈ। ਹੁਣ ਸਕੂਲ ਦੇ ਵਿਦਿਆਰਥੀਆਂ ਨੂੰ ਹੋਰ ਕਿਤਾਬਾਂ ਦੇ ਨਾਲ ਰਾਮਾਇਣ, ਮਹਾਂਭਾਰਤ ਵੀ ਪੜ੍ਹਾਈ ਜਾਵੇਗੀ। ਸਊਦੀ ਅਰਬ ਦੇ ਵਿਦਿਆਰਥੀਆਂ ਨੂੰ ਹੁਣ ਗੀਤਾ ਦਾ ਗਿਆਨ ਦਿੱਤਾ ਜਾਵੇਗਾ ਅਤੇ ਭਾਰਤੀ ਸੰਸਕ੍ਰਿਤੀ ਅਤੇ ਜੀਵਨ ਤੋਂ ਜਾਣੂ ਕਰਵਾਇਆ ਜਾਵੇਗਾ।

Saudi Arabia includes Ramayana, Mahabharata in new curriculum for students Saudi Arabia includes Ramayana, Mahabharata in new curriculum for students

ਪੜ੍ਹੋ ਹੋਰ ਖ਼ਬਰਾਂ : ਹੁਣ ਚੰਡੀਗੜ੍ਹ 'ਚ ਨਹੀਂ ਲੱਗੇਗਾ Lockdown ਅਤੇ ਵੀਕਐਂਡ ਲੌਕਡਾਊਨ

ਸਊਦੀ ਅਰਬ ਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਪਾਠਕ੍ਰਮ ਵਿੱਚ ਰਾਮਾਇਣ ਤੇ ਮਹਾਂਭਾਰਤ ਦੇ ਨਾਲ -ਨਾਲ ਹਿੰਦੂ ਧਰਮ ਬਾਰੇ ਸਿੱਖਿਆ ਦਿੱਤੀ ਜਾਏਗੀ। ਸਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨੇਸਊਦੀ ਅਰਬ ਲਈ ਇੱਕ ਨਵੀਂ ਸਿੱਖਿਆ ਪ੍ਰਣਾਲੀ ਜਾਰੀ ਕੀਤੀ ਹੈ ,ਜਿਸ ਵਿੱਚ ਰਾਮਾਇਣ ਮਹਾਂਭਾਰਤ ਦੇ ਨਾਲ-ਨਾਲ ਹਿੰਦੂ ਸਭਿਅਤਾ ਨੂੰ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ।

Saudi Arabia includes Ramayana, Mahabharata in new curriculum for students Saudi Arabia includes Ramayana, Mahabharata in new curriculum for students

ਸਊਦੀ ਅਰਬ ਦੀ ਸਰਕਾਰ ਨੇ ਇਕ ਨਵਾਂ ਪਾਠਕ੍ਰਮ ਜਾਰੀ ਕੀਤਾ ਹੈ, ਜਿਸ ਵਿਚ ਭਾਰਤੀ ਸੰਸਕ੍ਰਿਤੀ ਦੇ ਨਾਲ ਯੋਗ ਅਤੇ ਆਯੁਰਵੈਦ ਨੂੰ ਵੱਖ-ਵੱਖ ਕਲਾਸਾਂ ਦੀਆਂ ਕਿਤਾਬਾਂ ਵਿਚ ਸ਼ਾਮਲ ਕੀਤਾ ਗਿਆ ਹੈ। ਸਊਦੀ ਅਰਬ ਦੀ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਇਹ ਹੈ ਕਿ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੱਖ-ਵੱਖ ਸੱਭਿਆਚਾਰ ਨੂੰ ਜਾਨਣ ਅਤੇ ਰਾਮਾਇਣ -ਮਹਾਂਭਾਰਤ, ਭਾਰਤੀ ਸੰਸਕ੍ਰਿਤੀ, ਯੋਗਾ ਅਤੇ ਆਯੁਰਵੈਦ ਨੂੰ ਪੜਨ ਅਤੇ ਜਾਣਕਾਰੀ ਹਾਸਿਲ ਕਰਨ।

Saudi Arabia includes Ramayana, Mahabharata in new curriculum for students Saudi Arabia includes Ramayana, Mahabharata in new curriculum for students

ਦਰਅਸਲ,  ਸਊਦੀ ਅਰਬ ਵਿੱਚ ਸਿੱਖਿਆ ਦੇ ਖੇਤਰ ਦਾ ਵਿਸਤਾਰ ਕਰਦੇ ਸਮੇਂ  ਸਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨੇ ਵਿਜ਼ਨ -2030 ਜਾਰੀ ਕੀਤਾ ਹੈ, ਜਿਸ ਵਿੱਚ ਭਾਰਤੀ ਸੱਭਿਆਚਾਰ  ਅਤੇ ਰਾਮਾਇਣ-ਮਹਾਂਭਾਰਤ ਨੂੰ ਪ੍ਰਮੁੱਖ ਰੂਪ ਵਿੱਚ ਦਰਸਾਇਆ ਗਿਆ ਹੈ।ਸਊਦੀ ਅਰਬਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਵਿਜ਼ਨ 2030 ਵਿਚ ਅੰਗਰੇਜ਼ੀ ਭਾਸ਼ਾ ਨੂੰ ਦੇਸ਼ ਲਈ ਪੂਰੀ ਤਰ੍ਹਾਂ ਲਾਜ਼ਮੀ ਕਰ ਦਿੱਤਾ ਗਿਆ ਹੈ। ਯਾਨੀ ਹੁਣ  ਸਊਦੀ ਅਰਬਦੇ ਵਿਦਿਆਰਥੀਆਂ ਨੂੰ ਲਾਜ਼ਮੀ ਭਾਸ਼ਾ ਵਜੋਂ ਅੰਗ੍ਰੇਜ਼ੀ ਦੀ ਪੜ੍ਹਾਈ ਕਰਨੀ ਪਏਗੀ।

Saudi Arabia includes Ramayana, Mahabharata in new curriculum for students Saudi Arabia includes Ramayana, Mahabharata in new curriculum for students

ਸਊਦੀ ਅਰਬਦੀ ਅਰਬ ਦੇ ਇੱਕ ਟਵਿੱਟਰ ਉਪਭੋਗਤਾ ਨੇ ਨਵੇਂ ਕੋਰਸ ਬਾਰੇ ਇੱਕ ਸਕ੍ਰੀਨ ਸਾਉਟ ਸਾਂਝਾ ਕੀਤਾ ਹੈ। ਜਿਸ ਵਿੱਚ ਉਸਨੇ ਲਿਖਿਆ ਹੈ ਕਿ ਸਊਦੀ ਅਰਬ ਦਾ ਨਵਾਂ ਵਿਜ਼ਨ 2030 , ਨਵਾਂ ਪਾਠਕ੍ਰਮ ਅਤੇ ਸਿਲੇਬਸ ਇੱਕ ਅਜਿਹਾ ਭਵਿੱਖ ਬਣਾਉਣ ਵਿੱਚ ਸਹਾਇਤਾ ਕਰੇਗਾ, ਜੋ ਸੰਮਲਤ, ਉਦਾਰਵਾਦੀ ਅਤੇ ਸਹਿਣਸ਼ੀਲ ਹੋਵੇ।

Saudi Arabia includes Ramayana, Mahabharata in new curriculum for students Saudi Arabia includes Ramayana, Mahabharata in new curriculum for students

ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ ,13 ਮਰੀਜ਼ਾਂ ਦੀ ਮੌਤ

ਉਸਨੇ ਅੱਗੇ ਲਿਖਿਆ ਕਿ ‘ਸਕੂਲ ਦੀ ਪ੍ਰੀਖਿਆ ਦੇ ਸਿਲੇਬਸ ਵਿੱਚ ਹਿੰਦੂ, ਬੁੱਧ, ਰਮਾਇਣ, ਮਹਾਭਾਰਤ, ਕਰਮ, ਧਰਮ ਅਤੇ ਇਤਿਹਾਸ ਦੀਆਂ ਧਾਰਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।  ਵਿਦਿਆਰਥੀਆਂ ਨੂੰ ਨਵੇਂ ਪਾਠਕ੍ਰਮ ਦਾ ਅਧਿਐਨ ਕਰਨ ਵਿਚ ਬਹੁਤ ਮਜ਼ਾ ਆਵੇਗਾ ਅਤੇ ਉਨ੍ਹਾਂ ਨੂੰ ਵੱਖ-ਵੱਖ ਧਰਮਾਂ ਬਾਰੇ ਜਾਣਕਾਰੀ ਮਿਲੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਹਰ ਧਰਮ ਪ੍ਰਤੀ ਸਹਿਣਸ਼ੀਲ ਰਹਿਣਗੀਆਂ।

-PTCNews

Related Post