ਕਾਰਾਂ ਤੇ ਸੜਕਾਂ ਤੋਂ ਵੀ ਰਹਿਤ ਹੋਵੇਗਾ ਦੁਨੀਆ ਦਾ ਨਵਾਂ ਸ਼ਹਿਰ

By  Jagroop Kaur January 11th 2021 10:20 PM

ਦੁਨੀਆ ’ਚ ਵਧਦੀ ਜਾ ਰਹੀ ਕਾਰਬਨ ਨਿਕਾਸੀ ਦੇ ਖ਼ਤਰੇ ਨਾਲ ਨਿਪਟਣ ਤੇ ਵਾਤਾਵਰਣ ਦਾ ਧਿਆਨ ਰੱਖਣ ਲਈ ਸਊਦੀ ਅਰਬ ਨੇ ਜ਼ੀਰੋ ਨਿਕਾਸੀ ਵਾਲਾ ਸ਼ਹਿਰ ਬਣਾਉਣ ਦਾ ਐਲਾਨ ਕੀਤਾ ਹੈ। ਸਊਦੀ ਅਰਬ ਨੇ ਨਿਓਮ ਬਿਜ਼ਨੈੱਸ ਜ਼ੋਨ ਅਧੀਨ ਜ਼ੀਰੋ ਕਾਰਬਨ ਨਿਕਾਸੀ ਵਾਲੇ ਸ਼ਹਿਰ ਦੀ ਯੋਜਨਾ ਦਾ ਐਲਾਨ ਕੀਤਾ ਹੈ। ‘ਦ ਲਾਈਨ’ ਨਾਂ ਦਾ ਇਹ ਸ਼ਹਿਰ ਲਾਲ ਸਾਗਰ ਦੇ ਕੰਢੇ ਸਊਦੀ ਅਰਬ ਦਾ ਭਵਿੱਖ ਦਾ ਵਪਾਰਕ ਕੇਂਦਰ ਬਣੇਗਾ। ਐਤਵਾਰ 10 ਜਨਵਰੀ ਨੂੰ ਸਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇਸ ਨਵੇਂ ਸ਼ਹਿਰ ‘ਦ ਲਾਈਨ’ ਦੀ ਲਾਂਚਿੰਗ ਦਾ ਐਲਾਨ ਕੀਤਾ।

Saudi Arabia's new city 'The Line' to be car-free

ਉਹਨਾਂ ਮੁਤਾਬਕ, ਸਾਊਦੀ ਅਰਬ ਨੇ ਇਕ ਅਜਿਹਾ ਸ਼ਹਿਰ ਬਣਾਉਣ ਦਾ ਐਲਾਨ ਕੀਤਾ ਹੈ ਜਿੱਥੇ ਨਾ ਤਾਂ ਕਾਰਾਂ ਹੋਣਗੀਆਂ ਅਤੇ ਨਾ ਹੀ ਸੜਕਾਂ। ਅਸਲ ਵਿਚ ਸਾਊਦੀ ਅਰਬ ਤੇਲ 'ਤੇ ਨਿਰਭਰਤਾ ਖਤਮ ਕਰ ਕੇ ਨਵੇਂ ਇਨੋਵੇਸ਼ਨ ਵੱਲ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਯੋਜਨਾ ਉਸੇ ਦਾ ਹੀ ਹਿੱਸਾ ਹੈ। ਕੁਝ ਹੀ ਮਹੀਨਿਆਂ ਵਿਚ ਇਸ ਸ਼ਹਿਰ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ।

Everything you need to know about F1's new race in Saudi Arabia | Formula 1®bloomberg.com ਦੀ ਰਿਪੋਰਟ ਦੇ ਮੁਤਾਬਕ, ਨਵਾਂ ਸ਼ਹਿਰ ਕਰੀਬ 170 ਕਿਲੋਮੀਟਰ ਖੇਤਰ ਵਿਚ ਫੈਲਿਆ ਹੋਵੇਗਾ ਅਤੇ ਇਸ ਦਾ ਨਾਮ 'ਦੀ ਲਾਈਨ' ਹੋਵੇਗਾ। ਇਹ ਸਾਊਦੀ ਅਰਬ ਦੇ ਨਿਓਮ ਪ੍ਰਾਜੈਕਟ ਦਾ ਹਿੱਸਾ ਹੋਵੇਗਾ। ਸਾਊਦੀ ਨਿਓਮ ਪ੍ਰਾਜੈਕਟ 'ਤੇ 500 ਬਿਲੀਅਨ ਅਮਰੀਕੀ ਡਾਲਰ (ਕਰੀਬ 36 ਲੱਖ ਕਰੋੜ) ਖਰਚ ਕਰ ਰਿਹਾ ਹੈ। ਸਾਊਦੀ ਅਰਬ ਨੇ ਕਿਹਾ ਹੈ ਕਿ ਭਵਿੱਖ ਦੇ ਇਸ ਸ਼ਹਿਰ ਵਿਚ ਕਾਰਬਨ ਨਿਕਾਸੀ ਨਹੀਂ ਹੋਵੇਗੀ। ਸਾਊਦੀ ਸਰਕਾਰ ਦੀ ਪ੍ਰੈੱਸ ਰਿਲੀਜ ਦੇ ਮੁਤਾਬਕ ਨਵੇਂ ਸ਼ਹਿਰ ਵਿਚ ਲੋਕ ਪੈਦਲ ਚੱਲਣਗੇ ਅਤੇ ਇਹ ਕੁਦਰਤ ਦੇ ਕਿਨਾਰੇ ਹੋਵੇਗਾ।

ਹੋਰ ਪੜ੍ਹੋ :ਕਿਸਾਨ ਅੰਦੋਲਨ ‘ਤੇ ਸੁਪਰੀਮ ਕੋਰਟ ਕੱਲ੍ਹ ਸੁਣਾ ਸਕਦੀ ਹੈ ਸੁਪਰੀਮ ਫੈਸਲਾ

CIC Saudi Arabia (@CICSaudi) | Twitterਹੋਰ ਪੜੋ :ਅਯੁੱਧਿਆ ’ਚ ਬਣਨ ਵਾਲੀ ਮਸਜਿਦ ਦੀਆਂ ਮੂੰਹੋ ਬੋਲਦੀਆਂ ਤਸਵੀਰਾਂ ਦੀ ਝਲਕ ਆਈ ਸਾਹਮਣੇ

ਨਵੇਂ ਸ਼ਹਿਰ ਵਿਚ ਕਰੀਬ 10 ਲੱਖ ਲੋਕ ਰਹਿਣਗੇ। 2030 ਤੱਕ ਇਸ ਸ਼ਹਿਰ ਤੋਂ 3 ਲੱਖ 80 ਹਜ਼ਾਰ ਰੁਜ਼ਗਾਰ ਵੀ ਪੈਦਾ ਹੋਣਗੇ। ਸ਼ਹਿਰ ਦੀਆਂ ਬੁਨਿਆਦੀ ਬਣਾਵਟਾਂ ਦੇ ਨਿਰਮਾਣ 'ਤੇ 100 ਤੋਂ 200 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਆਵੇਗੀ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ 2017 ਵਿਚ ਨਿਓਮ ਪ੍ਰਾਜੈਕਟ ਦਾ ਐਲਾਨ ਕੀਤਾ ਸੀ। ਸਾਊਦੀ ਹੁਣ ਤੱਕ ਦੁਨੀਆ ਦਾ ਸਭ ਤੋਂ ਵੱਡਾ ਤੇਲ ਨਿਰਯਾਤਕ ਦੇਸ਼ ਰਿਹਾ ਹੈ ਪਰ ਸਲਮਾਨ ਹੁਣ ਦੇਸ਼ ਦੀ ਅਰਥਵਿਵਸਥਾ ਵਿਚ ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਭਵਿੱਖ ਵਿਚ ਸਾਊਦੀ ਦੀ ਸਥਿਤੀ ਚੰਗੀ ਬਣੀ ਰਹੇ।

Saudi Arabia announces new eco-city with 'zero cars, zero streets and zero  carbon emissions' - DiazHUB

ਸਲਮਾਨ ਨੇ ਇਸ ਅਨੋਖੇ ਸ਼ਹਿਰ ਨੂੰ ਵਸਾਉਣ ਦੀ ਯੋਜਨਾ ਪੇਸ਼ ਕਰਦਿਆਂ ਕਿਹਾ ਕਿ ਵਿਕਾਸ ਦੇ ਲਈ ਸਾਨੂੰ ਕੁਦਰਤ ਦੇ ਬਲੀਦਾਨ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਇਹ ਸ਼ਹਿਰ ਇਨਸਾਨੀਅਤ ਲਈ ਕ੍ਰਾਂਤੀ ਦੇ ਵਾਂਗ ਹੋਵੇਗਾ। ਇਸ ਸ਼ਹਿਰ ਵਿਚ ਇਕ ਵਾਰ ਵਿਚ 20 ਮਿੰਟ ਤੋਂ ਵੱਧ ਤੁਰਨ ਦੀ ਲੋੜ ਨਹੀਂ ਹੋਵੇਗੀ ਅਤੇ ਇਸ ਦੇ ਆਲੇ-ਦੁਆਲੇ ਅਲਟ੍ਰਾ ਹਾਈ ਸਪੀਡ ਟ੍ਰਾਂਜਿਟ ਅਤੇ ਆਟੋਨੋਮਸ ਮੋਬਿਲਿਟੀ ਸੋਲੂਸ਼ਨ ਮੌਜੂਦ ਰਹਿਣਗੇ।

Related Post