ਕੱਚੇ ਅਧਿਆਪਕਾਂ ਦੀ ਹੜਤਾਲ ਕਾਰਨ ਸਰਹੱਦੀ ਖੇਤਰ ਅਜਨਾਲਾ ਦੇ ਕਈ ਸਕੂਲ ਅੱਜ ਦੂਜੇ ਦਿਨ ਵੀ ਬੰਦ

By  Shanker Badra November 23rd 2021 03:09 PM

ਅਜਨਾਲਾ : ਕੱਚੇ ਅਧਿਆਪਕਾਂ ਵੱਲੋਂ ਪੱਕੇ ਹੋਣ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਸੇ ਦੇ ਚਲਦੇ ਕੱਚੇ ਅਧਿਆਪਕ ਯੂਨੀਅਨ ਵੱਲੋਂ 22 ਤੋਂ 24 ਤੱਕ ਸਕੂਲਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਉਸੇ ਦੇ ਚਲਦੇ ਅੱਜ ਦੂਸਰੇ ਦਿਨ ਸਰਹੱਦੀ ਤਹਿਸੀਲ ਅਜਨਾਲਾ ਦੇ ਕੁਝ ਸਕੂਲ ਦੂਸਰੇ ਦਿਨ ਫ਼ਿਰ ਬੰਦ ਨਜ਼ਰ ਆਏ ਹਨ ਅਤੇ ਬੱਚੇ ਸਕੂਲ ਆ ਕੇ ਵਾਪਸ ਮੁੜਦੇ ਦੇਖੇ ਗਏ ਹਨ। [caption id="attachment_551305" align="aligncenter" width="300"] ਕੱਚੇ ਅਧਿਆਪਕਾਂ ਦੀ ਹੜਤਾਲ ਕਾਰਨ ਸਰਹੱਦੀ ਖੇਤਰ ਅਜਨਾਲਾ ਦੇ ਕਈ ਸਕੂਲ ਅੱਜ ਦੂਜੇ ਦਿਨ ਵੀ ਬੰਦ[/caption] ਇਸ ਮੌਕੇ ਸਕੂਲਾਂ ਦਾ ਬਾਈਕਾਟ ਕਰਨ ਵਾਲੇ ਕੱਚੇ ਅਧਿਆਪਕਾਂ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਪੱਕੇ ਹੋਣ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਉੱਥੇ ਹੀ ਉਨ੍ਹਾਂ ਦਾ ਮੁਹਾਲੀ ਵਿਖੇ ਵੀ ਪਿਛਲੇ ਕਈ ਮਹੀਨਿਆਂ ਤੋਂ ਧਰਨਾ ਚੱਲ ਰਿਹਾ ਹੈ ਪਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪੰਜਾਬ ਸਰਕਾਰ ਹਮੇਸ਼ਾਂ ਹੀ ਉਨ੍ਹਾਂ ਨਾਲ ਲਾਰਾ ਲਾ ਕੇ ਬਾਅਦ ਵਿੱਚ ਮੁੱਕਰ ਜਾਂਦੀ ਹੈ। [caption id="attachment_551304" align="aligncenter" width="300"] ਕੱਚੇ ਅਧਿਆਪਕਾਂ ਦੀ ਹੜਤਾਲ ਕਾਰਨ ਸਰਹੱਦੀ ਖੇਤਰ ਅਜਨਾਲਾ ਦੇ ਕਈ ਸਕੂਲ ਅੱਜ ਦੂਜੇ ਦਿਨ ਵੀ ਬੰਦ[/caption] ਉਨ੍ਹਾਂ ਮੰਗ ਕੀਤੀ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਵੀ ਦਿਲ ਨਹੀਂ ਕਰਦਾ ਕਿ ਉਹ ਸਕੂਲਾਂ ਨੂੰ ਛੱਡ ਕੇ ਜਾਣ। ਉਨ੍ਹਾਂ ਕਿਹਾ ਕਿ ਹੁਣ ਤਾਂ ਸਾਨੂੰ ਵੀ ਸਾਡਾ ਭਵਿੱਖ ਖ਼ਤਰੇ ਵਿੱਚ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ 6 ਇੱਕ ਹਜ਼ਾਰ ਰੁਪਏ ਵਿਚ ਉਨ੍ਹਾਂ ਦਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਚੁੱਕਿਆ ਹੈ ਅਤੇ ਹੁਣ ਤਾਂ ਉਹ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹਨ। -PTCNews

Related Post