#SchoolVanincident: ਸੰਗਰੁਰ ਦੇ ਕਸਬਾ ਲੌਂਗੋਵਾਲ ਵਿਖੇ ਵੱਡਾ ਹਾਦਸਾ,ਜਿਊਂਦੇ ਸੜੇ 4 ਨੰਨ੍ਹੇ ਬੱਚੇ,8 ਹੋਰ ਬੱਚੇ ਜ਼ਖਮੀ

By  Shanker Badra February 15th 2020 07:21 PM -- Updated: February 16th 2020 10:46 AM

#SchoolVanincident: ਸੰਗਰੁਰ ਦੇ ਕਸਬਾ ਲੌਂਗੋਵਾਲ ਵਿਖੇ ਵੱਡਾ ਹਾਦਸਾ,ਜਿਊਂਦੇ ਸੜੇ 4 ਨੰਨ੍ਹੇ ਬੱਚੇ,8 ਹੋਰ ਬੱਚੇ ਜ਼ਖਮੀ:ਲੌਂਗੋਵਾਲ : ਸੰਗਰੁਰ ਦੇ ਕਸਬਾ ਲੌਂਗੋਵਾਲ ਵਿਖੇ ਅੱਜ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨਚਾਰ ਨੰਨ੍ਹੇਬੱਚੇਜਿੰਦਾ ਸੜ ਗਏ ਹਨ,ਜਦਕਿ 8 ਹੋਰਨਾਂ ਬੱਚਿਆਂ ਨੂੰ ਖੇਤਾਂ 'ਚ ਕੰਮ ਕਰਦੇ ਲੋਕਾਂ ਨੇ ਜੱਦੋ-ਜਹਿਦ ਕਰਕੇ ਜਿਊਂਦਾ ਬਚਾ ਲਿਆ ਹੈ। ਜਿਉਂ ਹੀ ਇਹ ਖ਼ਬਰ ਇਲਾਕੇ ਵਿੱਚ ਫੈਲੀ ਤਾਂਉਨ੍ਹਾਂ ਦੀਆਂ ਲਾਸ਼ਾਂ ਨੂੰ ਦੇਖ ਕੇ ਹਰ ਕੋਈ ਭੁੱਬਾਂ ਮਾਰ ਉਠਿਆ ,ਕਿਉਂਕਿ ਸਾਰੇ ਮ੍ਰਿਤਕ ਬੱਚਿਆਂ ਦੀ ਉਮਰ 4-5 ਸਾਲ ਦੱਸੀ ਜਾ ਰਹੀ ਹੈ।

Sangrur Town Longowal School Van Incident, Four School children Death, 8 more children injured #SchoolVanincident: ਸੰਗਰੁਰ ਦੇ ਕਸਬਾ ਲੌਂਗੋਵਾਲ ਵਿਖੇ ਵੱਡਾ ਹਾਦਸਾ,ਜਿਊਂਦੇ ਸੜੇ 4 ਨੰਨ੍ਹੇ ਬੱਚੇ,8 ਹੋਰ ਬੱਚੇ ਜ਼ਖਮੀ

ਇਸ ਦੁਖਦਾਈ ਘਟਨਾ 'ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਦੁੱਖ ਪ੍ਰਗਟਾਇਆ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਵਿਜੇਇੰਦਰਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿਚ ਸਕੂਲ ਮੈਨੇਜਮੈਂਟ ਸਮੇਤ ਅਧਿਕਾਰੀਆਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ।

Sangrur Town Longowal School Van Incident, Four School children Death, 8 more children injured #SchoolVanincident: ਸੰਗਰੁਰ ਦੇ ਕਸਬਾ ਲੌਂਗੋਵਾਲ ਵਿਖੇ ਵੱਡਾ ਹਾਦਸਾ,ਜਿਊਂਦੇ ਸੜੇ 4 ਨੰਨ੍ਹੇ ਬੱਚੇ,8 ਹੋਰ ਬੱਚੇ ਜ਼ਖਮੀ

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਦੇ ਕਸਬਾ ਲੌਂਗੋਵਾਲ 'ਚ ਵਾਪਰੇ ਸਕੂਲ ਵੈਨ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਇਸ ਸੰਬੰਧੀ ਟਵੀਟ ਕੀਤਾ ਅਤੇ ਲਿਖਿਆ, ''ਸੰਗਰੂਰ ਵਿਖੇ ਬੱਚਿਆਂ ਦੀ ਸਕੂਲ ਵੈਨ ਅੱਗ ਦਾ ਸ਼ਿਕਾਰ ਹੋ ਗਈ, ਜਿਸ ਨਾਲ ਚਾਰ ਬੱਚਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਡੇ ਸਾਰਿਆਂ ਲਈ ਅਸਹਿ ਹੈ। ਉਨ੍ਹਾਂ ਨੂੰ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਜੋ ਵੀ ਇਸ ਪਿੱਛੇ ਜ਼ਿੰਮੇਵਾਰ ਹੈ ਉਹ ਬਖ਼ਸ਼ਿਆ ਨਹੀਂ ਜਾਵੇਗਾ।

Sangrur Town Longowal School Van Incident, Four School children Death, 8 more children injured #SchoolVanincident: ਸੰਗਰੁਰ ਦੇ ਕਸਬਾ ਲੌਂਗੋਵਾਲ ਵਿਖੇ ਵੱਡਾ ਹਾਦਸਾ,ਜਿਊਂਦੇ ਸੜੇ 4 ਨੰਨ੍ਹੇ ਬੱਚੇ,8 ਹੋਰ ਬੱਚੇ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਇਸ ਸਕੂਲ ਵੈਨ 'ਚ 12 ਬੱਚੇ ਸਵਾਰ ਸਨ। ਇਸ ਦੌਰਾਨ ਸਕੂਲ 'ਚ ਛੁੱਟੀ ਹੋਣ ਤੋਂ ਬਾਅਦ ਵੈਨ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਇਸ ਦੌਰਾਨ ਵੈਨ 'ਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਖੇਤਾਂ 'ਚ ਕੰਮ ਕਰਦੇ ਲੋਕ ਤੁਰੰਤ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਬੜੀ ਸਖ਼ਤ ਮਸ਼ੱਕਤ ਤੋਂ ਬਾਅਦ 8 ਬੱਚਿਆਂ ਨੂੰ ਵੈਨ 'ਚੋਂ ਬਾਹਰ ਕੱਢਿਆ ਹੈ, ਜਦਕਿ ਚਾਰ ਬੱਚੇ ਜਿਊਂਦੇ ਸੜ ਗਏ ਹਨ ਅਤੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਹੈ।

Sangrur Town Longowal School Van Incident, Four School children Death, 8 more children injured #SchoolVanincident: ਸੰਗਰੁਰ ਦੇ ਕਸਬਾ ਲੌਂਗੋਵਾਲ ਵਿਖੇ ਵੱਡਾ ਹਾਦਸਾ,ਜਿਊਂਦੇ ਸੜੇ 4 ਨੰਨ੍ਹੇ ਬੱਚੇ,8 ਹੋਰ ਬੱਚੇ ਜ਼ਖਮੀ

ਇਹ ਮੰਦਭਾਗੀ ਵੈਨ ਇੱਥੋਂ ਦੀ ਸਿੱਧ ਸਮਾਧਾਂ ਰੋਡ 'ਤੇ ਸਥਿਤ ਸਿਮਰਨ ਪਬਲਿਕ ਸਕੂਲ ਦੀ ਸੀ ,ਜੋ ਬੱਚਿਆਂ ਨੂੰ ਛੁੱਟੀ ਹੋਣ ਉਪਰੰਤ ਲੌਂਗੋਵਾਲ ਵਿਖੇ ਘਰਾਂ ਵਿੱਚ ਛੱਡਣ ਲਈ ਜਾ ਰਹੀ ਸੀ। ਇਸ ਦੌਰਾਨ ਵੈਨ ਦੀ ਖਸਤਾ ਹਾਲਤ ਨੂੰ ਲੈ ਕੇ ਇੱਥੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਵਿੱਚ ਭਾਰੀ ਰੋਹ ਦੇਖਣ ਨੂੰ ਮਿਲਿਆ ਹੈ। ਪੁਲਿਸ ਵੱਲੋਂ ਸਕੂਲ ਦੇ ਮਾਲਕ ਅਤੇ ਪ੍ਰਿੰਸੀਪਲ ਲਖਵਿੰਦਰ ਸਿੰਘ ਦੇ ਨਾਲ-ਨਾਲ ਡਰਾਈਵਰ ਦਲਬੀਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

Sangrur Town Longowal School Van Incident, Four School children Death, 8 more children injured #SchoolVanincident: ਸੰਗਰੁਰ ਦੇ ਕਸਬਾ ਲੌਂਗੋਵਾਲ ਵਿਖੇ ਵੱਡਾ ਹਾਦਸਾ,ਜਿਊਂਦੇ ਸੜੇ 4 ਨੰਨ੍ਹੇ ਬੱਚੇ,8 ਹੋਰ ਬੱਚੇ ਜ਼ਖਮੀ

ਦੱਸ ਦੇਈਏ ਕਿ ਇਸ ਵੈਨ ਵਿਚ ਅੱਗ ਬੁਝਾਊ ਯੰਤਰ ਤਕ ਨਹੀਂ ਸੀ ਅਤੇ ਕਈ ਦਹਾਕੇ ਪੁਰਾਣੀ ਇਹ ਵੈਨ ਅੱਜ ਪਹਿਲੇ ਦਿਨ ਹੀ ਬੱਚਿਆਂ ਨੂੰ ਛੱਡਣ ਗਈ ਸੀ। ਓਥੇ ਮੌਜੂਦ ਕੁਝ ਲੋਕਾਂ ਅਨੁਸਾਰ ਸਕੂਲ ਵਾਲੇ ਇਕ ਦਿਨ ਪਹਿਲਾਂ ਹੀ ਖਸਤਾ ਹਾਲ ਵੈਨ ਨੂੰ ਖਰੀਦ ਕੇ ਲਿਆਏ ਸਨ। ਇੱਕ ਹੋਰ ਰਾਹਗੀਰ ਅਨੁਸਾਰ ਵੈਨ ਨੂੰ ਕਾਫੀ ਦੇਰ ਤੋਂ ਅੱਗ ਲੱਗੀ ਹੋਈ ਸੀ ਪਰ ਡਰਾਈਵਰ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਉਸ ਨੇ ਅੱਗੇ ਮੋਟਰਸਾਈਕਲ ਕਰ ਕੇ ਵੈਨ ਰੋਕੀ ਤੇ ਕੁਝ ਬੱਚਿਆਂ ਨੂੰ ਬਾਹਰ ਕੱਢਿਆ ਪਰ ਇਸ ਤੋਂ ਬਾਅਦ ਅੱਗ ਤੇਜ਼ ਹੋ ਗਈ ਤੇ ਵੇਖਦੇ ਵੇਖਦੇ ਬੱਚੇ ਪੂਰੀ ਤਰ੍ਹਾਂ ਸੜ ਗਏ।

-PTCNews

Related Post