#SchoolVanincident: ਲੌਂਗੋਵਾਲ ਸਕੂਲ ਵੈਨ ਹਾਦਸੇ 'ਚ ਮਾਰੇ ਗਏ ਮਾਸੂਮ ਬੱਚਿਆਂ ਲਈ ਕੱਢਿਆ ਸ਼ਰਧਾਂਜਲੀ ਮਾਰਚ

By  Shanker Badra February 22nd 2020 12:22 PM -- Updated: February 22nd 2020 12:31 PM

#SchoolVanincident: ਲੌਂਗੋਵਾਲ ਸਕੂਲ ਵੈਨ ਹਾਦਸੇ 'ਚ ਮਾਰੇ ਗਏ ਮਾਸੂਮ ਬੱਚਿਆਂ ਲਈ ਕੱਢਿਆ ਸ਼ਰਧਾਂਜਲੀ ਮਾਰਚ:ਲੌਂਗੋਵਾਲ :  ਸੰਗਰੂਰ ਦੇ ਕਸਬਾ ਲੌਂਗੋਵਾਲ 'ਚ ਵਾਪਰੇ ਸਕੂਲ ਵੈਨ ਹਾਦਸੇ 'ਚ ਮਾਰੇ ਗਏ ਚਾਰ ਮਾਸੂਮ ਬੱਚਿਆਂ ਲਈ ਬੀਤੀ ਰਾਤ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ ਮਾਰਚ ਕੱਢ ਕੇ ਵਿਛੜੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਘਟਨਾ ਦੇ ਅਸਲ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਸਰਕਾਰੀ ਨੌਕਰੀਆਂ ਦਿਵਾਉਣ ਤੋਂ ਇਲਾਵਾ ਜ਼ਖ਼ਮੀ ਬੱਚਿਆਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਗਈ ਹੈ।

#SchoolVanincident: Tribute march for Killed children in Longowal school van Incident #SchoolVanincident: ਲੌਂਗੋਵਾਲ ਸਕੂਲ ਵੈਨ ਹਾਦਸੇ 'ਚ ਮਾਰੇ ਗਏ ਮਾਸੂਮ ਬੱਚਿਆਂ ਲਈ ਕੱਢਿਆ ਸ਼ਰਧਾਂਜਲੀ ਮਾਰਚ

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ( ਉਗਰਾਹਾਂ) ਦੇ ਸੂਬਾ ਆਗੂ ਜਸਵਿੰਦਰ ਸਿੰਘ ਸੋਮਾ ਨੇ ਗੱਲਬਾਤ ਕਰਦਿਆਂ ਨੇ ਦੱਸਿਆ ਕਿ ਇਹ ਮਾਰਚ ਦੇਸ਼ ਭਗਤ ਯਾਦਗਾਰ ਤੋਂ ਸ਼ੁਰੂ ਹੋ ਕੇ ਕਸਬੇ ਦੇ ਵੱਖ-ਵੱਖ ਮਹੱਲਿਆਂ ਤੇ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਬੱਸ ਸਟੈਂਡ 'ਤੇ ਆ ਕੇ ਸਮਾਪਤ ਹੋਇਆ ਹੈ। ਜਿੱਥੇ ਸੈਂਕੜੇ ਲੋਕਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਬੱਚਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।

#SchoolVanincident: Tribute march for Killed children in Longowal school van Incident #SchoolVanincident: ਲੌਂਗੋਵਾਲ ਸਕੂਲ ਵੈਨ ਹਾਦਸੇ 'ਚ ਮਾਰੇ ਗਏ ਮਾਸੂਮ ਬੱਚਿਆਂ ਲਈ ਕੱਢਿਆ ਸ਼ਰਧਾਂਜਲੀ ਮਾਰਚ

ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਦੋਸ਼ੀ ਕੋਈ ਇਕ ਵਿਅਕਤੀ ਨਹੀਂ ਬਲਕਿ ਪੂਰਾ ਸਰਕਾਰੀ ਤੰਤਰ ਹੀ ਇਸ ਘਟਨਾ ਦਾ ਦੋਸ਼ੀ ਹੈ ਕਿਉਂਕਿ ਘਟਨਾ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਦੇ ਤਹਿਤ ਸੈਂਕੜੇ ਹੀ ਸਕੂਲੀ ਵਾਹਨਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਬੰਦ ਕਰ ਦਿੱਤਾ ਗਿਆ ਹੈ। ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸਰਕਾਰ ਦੀ ਨਾਲਾਇਕੀ ਕਾਰਨ ਕਿੰਨੇ ਸਕੂਲ ਵਾਹਨ ਸੜਕਾਂ 'ਤੇ ਸਕੂਲੀ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਦੇ ਫਿਰ ਰਹੇ ਹਨ।

#SchoolVanincident: Tribute march for Killed children in Longowal school van Incident #SchoolVanincident: ਲੌਂਗੋਵਾਲ ਸਕੂਲ ਵੈਨ ਹਾਦਸੇ 'ਚ ਮਾਰੇ ਗਏ ਮਾਸੂਮ ਬੱਚਿਆਂ ਲਈ ਕੱਢਿਆ ਸ਼ਰਧਾਂਜਲੀ ਮਾਰਚ

ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਸਹਿਮਤ ਹੋਣ ਜਾਂ ਨਾ ਹੋਣ ਪਰ ਸਾਡਾ ਸੰਘਰਸ਼ ਜਾਰੀ ਰਹੇਗਾ ਅਤੇ ਪਰਿਵਾਰ ਨੂੰ ਜੋ ਸਰਕਾਰ ਵੱਲੋਂ ਰਾਸ਼ੀ ਐਲਾਨੀ ਗਈ ਹੈ ਉਸ ਤੋਂ ਅਸੀਂ ਸੰਤੁਸ਼ਟ ਨਹੀਂ ਹਾਂ। ਉਨ੍ਹਾਂ ਕਿਹਾ ਕਿ ਘੱਟੋ-ਘੱਟ 50-50 ਲੱਖ ਰੁਪਏ ਦੀ ਰਾਸ਼ੀ ਹਰ ਪੀੜਤ ਪਰਿਵਾਰ ਨੂੰ ਸਰਕਾਰ ਮੁਆਵਜ਼ੇ ਵਜੋਂ ਦੇਵੇ ਅਤੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਅੱਜ ਚੱਕਾ ਜਾਮ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।

#SchoolVanincident: Tribute march for Killed children in Longowal school van Incident #SchoolVanincident: ਲੌਂਗੋਵਾਲ ਸਕੂਲ ਵੈਨ ਹਾਦਸੇ 'ਚ ਮਾਰੇ ਗਏ ਮਾਸੂਮ ਬੱਚਿਆਂ ਲਈ ਕੱਢਿਆ ਸ਼ਰਧਾਂਜਲੀ ਮਾਰਚ

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਦੇ ਆਗੂ ਕਮਲਜੀਤ ਸਿੰਘ ਵਿੱਕੀ, ਦੇਸ਼ ਭਗਤ ਯਾਦਗਰ ਦੇ ਜੁਝਾਰ ਸਿੰਘ ਲੌਂਗੋਵਾਲ, ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਬਲਵੀਰ ਚੰਦ ਲੌਂਗੋਵਾਲ, ਕਿਸਾਨ ਆਗੂ ਅਮਰ ਸਿੰਘ ਵਡਿਆਣੀ, ਅਜੈਬ ਸਿੰਘ ਕਾਮਰੇਡ ਸੱਤਪਾਲ ਸੱਤਾ ਆਰ ਸੀ. ਪੀ. ਆਈ ਦੇ ਕਾਮਰੇਡ ਮੰਗਤ ਰਾਮ ਲੌਂਗੋਵਾਲ, ਚਮਕੌਰ ਸਿੰਘ ਸ਼ਾਹਪੁਰ, ਮੱਖਣ ਸਿੰਘ ਸ਼ਾਹਪੁਰ, ਮਨਪ੍ਰੀਤ ਸਿੰਘ ਨਮੋਲ, ਅੰਮ੍ਰਿਤਪਾਲ ਸਿੰਗਲਾ ਅਤੇ ਸ਼ਿਸ਼ਨਪਾਲ ਗਰਗ ਆਦਿ ਵੀ ਹਾਜ਼ਰ ਸਨ।

#SchoolVanincident: Tribute march for Killed children in Longowal school van Incident #SchoolVanincident: ਲੌਂਗੋਵਾਲ ਸਕੂਲ ਵੈਨ ਹਾਦਸੇ 'ਚ ਮਾਰੇ ਗਏ ਮਾਸੂਮ ਬੱਚਿਆਂ ਲਈ ਕੱਢਿਆ ਸ਼ਰਧਾਂਜਲੀ ਮਾਰਚ

ਜ਼ਿਕਰਯੋਗ ਹੈ ਕਿ ਪਿਛਲੇ ਸ਼ਨੀਵਾਰ ਨੂੰ ਸਕੂਲ 'ਚ ਛੁੱਟੀ ਹੋਣ ਤੋਂ ਬਾਅਦ ਵੈਨ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਇਸ ਦੌਰਾਨ ਸ਼ਾਰਟ ਸਰਕਿਟ ਕਾਰਨ ਵੈਨ 'ਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਖੇਤਾਂ 'ਚ ਕੰਮ ਕਰਦੇ ਲੋਕ ਤੁਰੰਤ ਮੌਕੇ 'ਤੇ ਪਹੁੰਚ ਕੇ 8 ਬੱਚਿਆਂ ਨੂੰ ਵੈਨ 'ਚੋਂ ਬਾਹਰ ਕੱਢਿਆ, ਜਦਕਿ ਚਾਰ ਬੱਚੇ ਜਿਊਂਦੇ ਸੜ ਗਏ ਅਤੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਇਹ ਮੰਦਭਾਗੀ ਵੈਨ ਇੱਥੋਂ ਦੀ ਸਿੱਧ ਸਮਾਧਾਂ ਰੋਡ 'ਤੇ ਸਥਿਤ ਸਿਮਰਨ ਪਬਲਿਕ ਸਕੂਲ ਦੀ ਸੀ।

ਹੋਰ ਖ਼ਬਰਾਂ ਪੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ: ਸੰਗਰੁਰ ਦੇ ਕਸਬਾ ਲੌਂਗੋਵਾਲ ਵਿਖੇ ਵੱਡਾ ਹਾਦਸਾ,ਜਿਊਂਦੇ ਸੜੇ 4 ਨੰਨ੍ਹੇ ਬੱਚੇ,8 ਹੋਰ ਬੱਚੇ ਜ਼ਖਮੀ

#SchoolVanincident: Tribute march for Killed children in Longowal school van Incident #SchoolVanincident: ਲੌਂਗੋਵਾਲ ਸਕੂਲ ਵੈਨ ਹਾਦਸੇ 'ਚ ਮਾਰੇ ਗਏ ਮਾਸੂਮ ਬੱਚਿਆਂ ਲਈ ਕੱਢਿਆ ਸ਼ਰਧਾਂਜਲੀ ਮਾਰਚ

ਦੱਸ ਦੇਈਏ ਕਿ ਜਿਸ ਵੈਨ ਨੂੰ ਅੱਗ ਲੱਗੀ ਹੈ, ਉਸ ਨੂੰ ਇੱਕ-ਦੋ ਦਿਨ ਪਹਿਲਾਂ ਹੀ ਕਬਾੜ 'ਚੋਂ ਖਰੀਦਿਆ ਗਿਆ ਸੀ।ਇਸ ਵੈਨ ਵਿਚ ਅੱਗ ਬੁਝਾਊ ਯੰਤਰ ਤਕ ਨਹੀਂ ਸੀ ਅਤੇ ਕਈ ਦਹਾਕੇ ਪੁਰਾਣੀ ਇਹ ਵੈਨ ਅੱਜ ਪਹਿਲੇ ਦਿਨ ਹੀ ਬੱਚਿਆਂ ਨੂੰ ਛੱਡਣ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਮੇਤ ਵੈਨ ਡਰਾਈਵਰ ਦਲਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

-PTCNews

Related Post