ਨਹੀਂ ਰਹੇ ਸੀਨੀਅਰ ਵਕੀਲ ਰਾਮ ਜੇਠਮਲਾਨੀ, ਅੱਜ ਸ਼ਾਮ ਹੋਵੇਗਾ ਅੰਤਿਮ ਸਸਕਾਰ

By  Jashan A September 8th 2019 10:40 AM

ਨਹੀਂ ਰਹੇ ਸੀਨੀਅਰ ਵਕੀਲ ਰਾਮ ਜੇਠਮਲਾਨੀ, ਅੱਜ ਸ਼ਾਮ ਹੋਵੇਗਾ ਅੰਤਿਮ ਸਸਕਾਰ,ਨਵੀਂ ਦਿੱਲੀ: ਸੀਨੀਅਰ ਵਕੀਲ ਰਾਮ ਜੇਠਮਲਾਨੀ ਅੱਜ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। 95 ਸਾਲਾਂ ਰਾਮ ਜੇਠਮਲਾਨੀ ਲੰਬੇ ਸਮੇਂ ਤੋਂ ਬੀਮਾਰ ਸਨ, ਜਿਨ੍ਹਾਂ ਨੇ ਅੱਜ ਸਵੇਰੇ ਆਖਰੀ ਸਾਹ ਲਏ।

https://twitter.com/ANI/status/1170540822938304512?s=20

ਰਾਮ ਜੇਠਮਲਾਨੀ ਦਾ ਅੰਤਿਮ ਸਸਕਾਰ ਅੱਜ ਸ਼ਾਮ ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦਾ ਬੇਟਾ ਮਹੇਸ਼ ਜੇਠਮਲਾਨੀ ਮਸ਼ਹੂਰ ਵਕੀਲ ਹਨ ਅਤੇ ਬੇਟੀ ਅਮਰੀਕਾ 'ਚ ਰਹਿੰਦੀ ਹੈ।

ਹੋਰ ਪੜ੍ਹੋ:ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਦਾਈ ਤੋਂ 20 ਮਿੰਟ ਬਾਅਦ ਹੋਈ ਲਾੜੀ ਦੀ ਮੌਤ

https://twitter.com/ANI/status/1170548696913563648?s=20

ਉਹਨਾਂ ਦੀ ਮੌਤ ਦੀ ਖਬਰ ਮਿਲਦਿਆਂ ਰਾਜਨੀਤਿਕ ਗਲਿਆਰੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ ਸਪੀਕਰ ਓਮ ਬਿਰਲਾ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ਕਈਆਂ ਨੇ ਰਾਮ ਜੇਠਮਲਾਨੀ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ।

https://twitter.com/AmitShah/status/1170551185117331457?s=20

https://twitter.com/ANI/status/1170554469160898561?s=20

ਤੁਹਾਨੂੰ ਦੱਸ ਦਈਏ ਕਿ ਇਕ ਸੀਨੀਅਰ ਵਕੀਲ ਹੋਣ ਤੋਂ ਇਲਾਵਾ ਰਾਮ ਜੇਠਮਲਾਨੀ ਕੇਂਦਰੀ ਕਾਨੂੰਨ ਮੰਤਰੀ ਵੀ ਸਨ। ਉਹਨਾਂ ਬਹੁਤ ਸਾਰੇ ਮਸ਼ਹੂਰ ਅਤੇ ਵਿਵਾਦਪੂਰਨ ਮਾਮਲਿਆਂ ਦੀ ਵਕਾਲਤ ਕੀਤੀ। ਉਹਨਾਂ ਨੇ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦੇ ਦੋਸ਼ੀਆਂ ਤੋਂ ਲੈ ਕੇ ਚਾਰਾ ਘੋਟਾਲਾ ਮਾਮਲੇ 'ਚ ਦੋਸ਼ੀ ਲਾਲੂ ਪ੍ਰਸਾਦ ਯਾਦਵ ਤੱਕ ਦਾ ਕੇਸ ਲੜਿਆ ਸੀ।

-PTC News

Related Post