ਸੇਵਾ ਸਿੰਘ ਸੇਖਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪਾਰਟੀ 'ਚੋਂ ਦਿਖਾਇਆ ਬਾਹਰ ਦਾ ਰਸਤਾ

By  Shanker Badra August 26th 2021 01:40 PM -- Updated: August 26th 2021 01:48 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਸੇਵਾ ਸਿੰਘ ਸੇਖਵਾਂ ਨੂੰ ਅਕਾਲੀ ਦਲ ਸੰਯੁਕਤ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁੱਖ ਬੁਲਾਰੇ ਅਤੇ ਜਰਨਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਸੇਵਾ ਸਿੰਘ ਸੇਖਵਾਂ ਨੇ ਇਕ ਨਹੀ ਤਿੰਨ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਸਹੁੰ ਖਾ ਕੇ ਪ੍ਰਣ ਲਿਆ ਸੀ ਕਿ ਉਹ ਅਕਾਲੀ ਸੀ ਅਕਾਲੀ ਹਨ ਤੇ ਅਕਾਲੀ ਰਹਿਣਗੇ ਪਰ ਹੁਣ ਜਦ ਉਹ ਬੀਮਾਰੀ ਦੇ ਬਿਸਤਰੇ ਤੋਂ ਮਸਾ ਮਸਾ ਥੋੜਾ ਤੰਦਰੁਸਤ ਹੋਏ ਹਨ ਤਾਂ ਉਹਨਾਂ ਨੂੰ ਪੰਥ , ਪੰਜਾਬ, ਪੰਜਾਬੀਆਂ ਨਾਲੋਂ ਆਪਣਾ ਬੇਟਾ ਪਹਿਲਾਂ ਨਜ਼ਰ ਆਇਆ ਹੈ।

ਸੇਵਾ ਸਿੰਘ ਸੇਖਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪਾਰਟੀ 'ਚੋਂ ਦਿਖਾਇਆ ਬਾਹਰ ਦਾ ਰਸਤਾ

ਪੜ੍ਹੋ ਹੋਰ ਖ਼ਬਰਾਂ : ਕਾਬੁਲ ਹਵਾਈ ਅੱਡੇ 'ਤੇ 3000 ਰੁਪਏ 'ਚ ਮਿਲ ਰਹੀ ਹੈ ਪਾਣੀ ਦੀ ਬੋਤਲ , 7500 ਰੁਪਏ 'ਚ ਚਾਵਲ ਦੀ ਪਲੇਟ

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਡਸਾ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜਾਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਕਸਮਾ ਖਾਣ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਪਿਉ ਪੁੱਤ ਨੂੰ ਥੋੜਾ ਬਹੁਤ ਤਾਂ ਸੋਚ ਵਿਚਾਰ ਕਰ ਲੈਣੀ ਚਾਹੀਦੀ ਸੀ ਕਿ ਉਹ ਆਪੇ ਪਾਰਟੀ ਬਣਾਕੇ ਹੁਣ ਆਪ ਹੀ ਪਾਰਟੀ ਨੂੰ ਤਿਲਾਂਜਲੀ ਦੇਣ ਜਾ ਰਹੇ ਹਨ।

ਸੇਵਾ ਸਿੰਘ ਸੇਖਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪਾਰਟੀ 'ਚੋਂ ਦਿਖਾਇਆ ਬਾਹਰ ਦਾ ਰਸਤਾ

ਉਹਨਾਂ ਸਪੱਸ਼ਟ ਕੀਤਾ ਕਿ ਹੁਣ ਸੇਵਾ ਸਿੰਘ ਸੇਖਵਾਂ ਦਾ ਆਤਮਘਾਤੀ ਫੈਸਲਾ ਉਹਨਾਂ ਦਾ ਆਪਣਾ ਹੈ , ਉਹ ਸ਼੍ਰੋਮਣੀ ਕਾਲੀ ਦਲ ਸੰਯੁਕਤ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਹੋ ਚੁੱਕੇ ਹਨ, ਸਾਡੀ ਲੀਡਰਸ਼ਿਪ ਨੂੰ ਖਾਰਜ ਕਰਨ ਦੀ ਲੋੜ ਹੀ ਨਹੀ ਪਈ। ਉਨ੍ਹਾਂ ਦੇ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਕੋਈ ਫਰਕ ਨਹੀਂ ਪੈਣਾ।

ਸੇਵਾ ਸਿੰਘ ਸੇਖਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪਾਰਟੀ 'ਚੋਂ ਦਿਖਾਇਆ ਬਾਹਰ ਦਾ ਰਸਤਾ

ਕੇਜਰੀਵਾਲ ਉਹਨਾਂ ਦੀ ਸਿਹਤ ਦਾ ਪਤਾ ਲੈਣ ਲਈ ਨਹੀ ਆ ਰਹੇ ਬਲਕਿ ਉਹਨਾਂ ਦੀ ਮਰ ਚੁੱਕੀ ਜਮੀਰ ਨੂੰ ਦਫ਼ਨਾਉਣ ਆ ਰਹੇ ਹਨ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਮੇਰੇ ਕੇਜਰੀਵਾਲ ਨਾਲ 2012 ਤੋਂ ਲਗਾਤਾਰ ਨਜ਼ਦੀਕੀ ਸਬੰਧ ਹਨ ਪਰ ਧਾਰਮਿਕ ਅਤੇ ਰਾਜਨੀਤਕ ਤੌਰ 'ਤੇ ਉਹ ਸਭ ਤੋਂ ਪਹਿਲਾਂ ਪੰਥ ਪੰਜਾਬ ਪੰਜਾਬੀਆਂ ਦੇ ਹਿੱਤ ਸਭ ਤੋਂ ਪਹਿਲਾਂ ਰੱਖਦੇ ਆਏ ਹਨ ਤੇ ਹਮੇਸਾ ਰੱਖਣਗੇ।

-PTCNews

Related Post