ਇੰਗਲੈਂਡ ’ਚ ਸਿੱਖ ਵਕੀਲ ਨੂੰ ਕ੍ਰਿਪਾਨ ਸਮੇਤ ਅਦਾਲਤ ’ਚ ਜਾਣ ਤੋਂ ਰੋਕਣ ਦੀ SGPC ਵੱਲੋਂ ਨਿੰਦਾ  

By  Shanker Badra April 15th 2021 10:33 PM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੰਗਲੈਂਡ ’ਚ ਅੰਮ੍ਰਿਤਧਾਰੀ ਵਕੀਲ ਸ. ਜਸਕੀਰਤ ਸਿੰਘ ਨੂੰ ਈਲਿੰਗ ਮੈਜਿਸਟਰੇਟ ਅਦਾਲਤ ’ਚ ਜਾਣ ਸਮੇਂ ਕ੍ਰਿਪਾਨ ਉਤਾਰਨ ਲਈ ਮਜਬੂਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

SGPC condemns Not Enter Sikh lawyer to court with Kirpan in England ਇੰਗਲੈਂਡ ’ਚ ਸਿੱਖ ਵਕੀਲ ਨੂੰ ਕ੍ਰਿਪਾਨ ਸਮੇਤ ਅਦਾਲਤ ’ਚ ਜਾਣ ਤੋਂ ਰੋਕਣ ਦੀ SGPC ਵੱਲੋਂ ਨਿੰਦਾ

ਪੜ੍ਹੋ ਹੋਰ ਖ਼ਬਰਾਂ : ਕਣਕ ਦੀ ਵਾਢੀ 'ਚ ਰੁੱਝੇ ਕਿਸਾਨ , ਹੁਣ ਬੀਬੀਆਂ ਨੇ ਸੰਭਾਲੀ ਕਿਸਾਨੀ ਮੋਰਚਿਆਂ ਦੀ ਕਮਾਨ  

ਬੀਬੀ ਜਗੀਰ ਕੌਰ ਨੇ ਇਸ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖਾਂ ਲਈ ਕ੍ਰਿਪਾਨ ਕਕਾਰਾਂ ਦਾ ਇਕ ਅਹਿਮ ਹਿੱਸਾ ਹੈ, ਜੋ ਸਿੱਖ ਲਈ ਲਾਜ਼ਮੀ ਹੈ ਅਤੇ ਖ਼ਾਲਸਾਈ ਰਹਿਣੀ ਦਾ ਅਹਿਮ ਅੰਗ ਹੈ।

SGPC condemns Not Enter Sikh lawyer to court with Kirpan in England ਇੰਗਲੈਂਡ ’ਚ ਸਿੱਖ ਵਕੀਲ ਨੂੰ ਕ੍ਰਿਪਾਨ ਸਮੇਤ ਅਦਾਲਤ ’ਚ ਜਾਣ ਤੋਂ ਰੋਕਣ ਦੀ SGPC ਵੱਲੋਂ ਨਿੰਦਾ

ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਭਲਾਈ ਲਈ ਸਦਾ ਯਤਨਸ਼ੀਲ ਰਹੀ ਹੈ। ਵਿਦੇਸ਼ਾਂ ਅੰਦਰ ਸਿੱਖਾਂ ਨੇ ਆਪਣੀ ਮਿਹਨਤ ਸਦਕਾ ਉੱਚ ਮੁਕਾਮ ਹਾਸਲ ਕੀਤੇ ਹਨ ਅਤੇ ਸਬੰਧਤ ਦੇਸ਼ਾਂ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ। ਅੱਜ ਸਿੱਖ ਵਿਦੇਸ਼ਾਂ ਅੰਦਰ ਸਰਕਾਰਾਂ ਦਾ ਵੀ ਹਿੱਸਾ ਬਣੇ ਹੋਏ ਹਨ।

ਇੰਗਲੈਂਡ ’ਚ ਸਿੱਖ ਵਕੀਲ ਨੂੰ ਕ੍ਰਿਪਾਨ ਸਮੇਤ ਅਦਾਲਤ ’ਚ ਜਾਣ ਤੋਂ ਰੋਕਣ ਦੀ SGPC ਵੱਲੋਂ ਨਿੰਦਾ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਕੂੜਾ ਸੁੱਟਣ ਵਾਲੀ ਗੱਡੀ 'ਚ ਲਿਜਾਇਆ ਗਿਆ

ਉਨ੍ਹਾਂ ਕਿਹਾ ਕਿ ਦੇਸ਼ ਦੁਨੀਆਂ ਅੰਦਰ ਅੰਮ੍ਰਿਤਧਾਰੀ ਸਿੱਖ ਕ੍ਰਿਪਾਨ ਸਮੇਤ ਆਪਣੇ ਕਕਾਰ ਪਹਿਨ ਕੇ ਵਿਚਰਦੇ ਹਨ। ਅਜਿਹੇ ਵਿਚ ਇੰਗਲੈਂਡ ਅੰਦਰ ਕ੍ਰਿਪਾਨ ਪਹਿਨਣ ਕਰਕੇ ਸਿੱਖ ਨੌਜਵਾਨ ਨੂੰ ਪ੍ਰੇਸ਼ਾਨ ਕਰਨਾ ਮੰਦਭਾਗਾ ਹੈ। ਬੀਬੀ ਜਗੀਰ ਕੌਰ ਨੇ ਸਿੱਖਾਂ ਨਾਲ ਹੁੰਦੀ ਵਿਤਕਰੇਬਾਜੀ ਨੂੰ ਰੋਕਣ ਲਈ ਭਾਰਤ ਸਰਕਾਰ ਨੂੰ ਤੁਰੰਤ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ।

-PTCNews

Related Post