Vulgar Content ਬਣਾਉਣ ਵਾਲੀ ਪ੍ਰੀਤ ਜੱਟੀ ਨੂੰ ਮਿਲ ਰਹੀਆਂ ਧਮਕੀਆਂ, ਰੋ-ਰੋ ਮੰਗੀ ਮੁਆਫੀ ਤੇ ਕਿਹਾ...
Preet Jatti News : ਪੰਜਾਬ ਦੀ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਰੀਲਾਂ ਨਾਲ ਵਾਇਰਲ ਹੋਈ ਪ੍ਰੀਤ ਜੱਟੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।ਇਸ ਸਬੰਧੀ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਇੱਕ ਆਡੀਓ ਵੀ ਸ਼ੇਅਰ ਕੀਤੀ ਗਈ ਹੈ ਅਤੇ ਰੋ-ਰੋ ਕੇ ਮੁਆਫੀ ਵੀ ਮੰਗੀ ਗਈ ਹੈ।
ਪ੍ਰੀਤ ਜੱਟੀ ਨੇ ਕਿਹਾ ਕਿ ਉਸ ਨੂੰ ਕੋਈ ਅਣਪਛਾਤੇ ਨੰਬਰ ਤੋਂ ਕਾਲ ਆ ਰਹੀ ਹੈ ਜਿੱਥੇ ਉਸਨੂੰ ਸੂਟਾਂ ਵਾਲੀਆਂ ਵੀਡੀਓਜ਼ ਵੀ ਅਪਲੋਡ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਨ੍ਹਾਂ ਹੀ ਨਹੀਂ ਜੇਕਰ ਉਸ ਨੇ ਅਜਿਹਾ ਕੀਤਾ ਤਾਂ ਉਸਦਾ ਹਾਲ ਬਹੁਤ ਬੁਰਾ ਹੋਵੇਗਾ।
ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਪ੍ਰੀਤ ਜੱਟੀ ਨੇ ਕਿਹਾ ਕਿ ਉਸਨੂੰ ਕਿਸੇ ਵੀ ਤਰ੍ਹਾਂ ਦੀ ਵੀਡੀਓ ਨਾ ਪਾਉਣ ਦੀ ਧਮਕੀ ਦਿੱਤੀ ਗਈ ਹੈ। ਨਾਲ ਹੀ ਕਿਹਾ ਗਿਆ ਹੈ ਕਿ ਕਮਲ ਭਾਬੀ ਦੇ ਵਾਂਗ ਹੀ ਉਸਦੀ ਵੀ ਲਾਸ਼ ਮਿਲੇਗੀ। ਧਮਕੀ ਦੇਣ ਵਾਲੇ ਨੇ ਕਿਹਾ ਹੈ ਕਿ ਨਾ ਉਸਦੀ ਅਤੇ ਨਾ ਹੀ ਉਸਦੇ ਬੱਚੇ ਦੀ ਪਰਵਾਹ ਕੀਤੀ ਜਾਵੇਗੀ। ਜਿਸ ਤੋਂ ਬਾਅਦ ਪ੍ਰੀਤ ਜੱਟੀ ਨੇ ਸਾਰਿਆਂ ਕੋਲੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਉਸਨੇ ਕਾਫੀ ਸਮੇਂ ਤੋਂ ਹੀ ਅਸ਼ਲੀਲ ਵੀਡੀਓ ਪਾਉਣੇ ਬੰਦ ਕਰ ਦਿੱਤੇ ਹਨ। ਪਰ ਉਸਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਵੀਡੀਓ ਵੀ ਪਾਉਣ ਤੋਂ ਮਨਾ ਕੀਤਾ ਜਾ ਰਿਹਾ ਹੈ ਜੋਕਿ ਗਲਤ ਹੈ।
ਉਸਨੇ ਅੱਗੇ ਕਿਹਾ ਕਿ ਉਸ ਨੂੰ ਬਾਹਰ ਦੇ ਨੰਬਰ ਤੋਂ ਕਾਲ ਆਈ ਸੀ ਜਿਸ ’ਚ ਉਸ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਉਸਨੇ ਵੀਡੀਓ ਪਾਉਣੀਆਂ ਬੰਦ ਨਹੀਂ ਕੀਤੀਆਂ ਤਾਂ ਦੋ ਤਿੰਨ ਤੱਕ ਉਸਦਾ ਵੀ ਉਸੇ ਤਰ੍ਹਾਂ ਦਾ ਹਾਲ ਕਰ ਦਿੱਤਾ ਜਾਵੇਗਾ ਜਿਸਵੇ ਕਮਲ ਭਾਬੀ ਦਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : “ਸਜ਼ਾ ਇੱਕ ਕਤਲ ਦੀ ਹੋਵੇ ਜਾਂ ਪੰਜ ਦੀ...”, ਭਾਬੀ ਕਮਲ ਕੌਰ ਦੇ ਕਤਲ ਪਿੱਛੋਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ Vulgar Content ਵਾਲਿਆਂ ਨੂੰ ਸਿੱਧੀ ਧਮਕੀ
- PTC NEWS