ਸ਼ਿਮਲਾ : ਕਾਰ ਖਾਈ 'ਚ ਡਿੱਗਣ ਨਾਲ ਵਾਪਰਿਆ ਦਰਦਨਾਕ ਹਾਦਸਾ, 5 ਲੋਕਾਂ ਦੀ ਮੌਤ

By  Joshi June 27th 2018 12:59 PM -- Updated: June 27th 2018 01:00 PM

ਸ਼ਿਮਲਾ : ਕਾਰ ਖਾਈ 'ਚ ਡਿੱਗਣ ਨਾਲ ਵਾਪਰਿਆ ਦਰਦਨਾਕ ਹਾਦਸਾ, 5 ਲੋਕਾਂ ਦੀ ਮੌਤ (ਵੀਡੀਓ) ਸ਼ਿਮਲਾ ਦੇ ਨਾਰਕੰਡਾ 'ਚ  'ਚ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਹੈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ। ਸਾਰੇ ਮ੍ਰਿਤਕ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਮ੍ਰਿਤਕਾਂ ਦੀ ਪਹਿਚਾਣ ਜੇਹੂ ਰਾਮ, ਰਾਹੁਲ, ਅੰਸ਼ੁਲ ਹੈਪੀ ਅਤੇ ਬਾਲ ਕ੍ਰਿਸ਼ਨ, ਵਜੋਂ ਹੋਈ ਹੈ। ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਅੇਸਪੀ ਨੇ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਬੀਤੀ ਰਾਤ ਸਮੇਂ ਵਾਪਰਿਆ ਹੈ, ਜਿਸ ਨੇ ਕੁੱਲ ੫ ਜਾਨਾਂ ਲੈ ਲਈਆਂ ਹਨ। ਉਹਨਾਂ ਦੱਸਿਆ ਕਿ ਹਾਦਸਾ ਰਾਤ ਸਮੇਂ ਵਾਪਰਿਆ ਹੋਣ ਕਰਕੇ ਮਿਰਤਕ ਦੇਹਾਂ ਕੱਢਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। —PTC News

Related Post