ਇਸ ਟਰੇਨ ਦੀ ਛੱਤ ਤੋਂ ਦਿਖੇਗਾ ਸ਼ਿਮਲਾ ਦੀਆਂ ਖੂਬਸੂਰਤ ਵਾਦੀਆਂ ਦਾ ਨਜ਼ਾਰਾ, ਜਲਦ ਸ਼ੁਰੂ ਹੋਵੇਗੀ ਇਹ ਨਵੀਂ ਸੇਵਾ

By  Jashan A December 2nd 2018 12:15 PM

ਇਸ ਟਰੇਨ ਦੀ ਛੱਤ ਤੋਂ ਦਿਖੇਗਾ ਸ਼ਿਮਲਾ ਦੀਆਂ ਖੂਬਸੂਰਤ ਵਾਦੀਆਂ ਦਾ ਨਜ਼ਾਰਾ, ਜਲਦ ਸ਼ੁਰੂ ਹੋਵੇਗੀ ਇਹ ਨਵੀਂ ਸੇਵਾ,ਸ਼ਿਮਲਾ: ਪਹਾੜਾਂ ਦੀ ਰਾਣੀ ਸ਼ਿਮਲਾ ਦੀ ਸੈਰ ਕਰਨਾ ਹਰ ਕਿਸੇ ਦਾ ਸੁਫ਼ਨਾ ਹੁੰਦਾ ਹੈ ਖਾਸ ਕਰਕੇ ਸਰਦੀਆਂ ਦੇ ਮੌਸਮ 'ਚ ਬਰਫਬਾਰੀ ਦੇ ਸਮੇਂ ਤਾਂ ਪੂਰੇ ਹਿਮਾਚਲ ਦੇ ਰੰਗ ਦੇਖਣ ਨੂੰ ਮਿਲਦੇ ਹਨ। ਅਜਿਹੇ 'ਚ ਸੈਲਾਨੀਆਂ ਲਈ ਸ਼ਿਮਲਾ ਕਿਸੇ ਸਵਰਗ ਤੋਂ ਘੱਟ ਨਹੀਂ ਹੁੰਦਾ। ਸ਼ਿਮਲਾ ਤੱਕ ਪਹੁੰਚਣ ਲਈ ਉਂਝ ਤਾਂ ਸੜਕੀ ਰਸਤੇ ਵੀ ਹਨ ਪਰ ਕਾਲਕਾ ਤੋਂ ਸ਼ਿਮਲਾ ਵਿਚਾਲੇ ਚੱਲਣ ਵਾਲੀ ਹੈਰੀਟੇਜ ਟੁਆਏ ਟ੍ਰੇਨ 'ਚ ਬੈਠ ਕੇ ਸਫਰ ਕਰਨਾ ਵੀ ਆਪਣੇ ਆਪ 'ਚ ਇਕ ਰੋਮਾਂਚਕ ਅਨੁਭਵ ਹੈ।

shimla train ਇਸ ਟਰੇਨ ਦੀ ਛੱਤ ਤੋਂ ਦਿਖੇਗਾ ਸ਼ਿਮਲਾ ਦੀਆਂ ਖੂਬਸੂਰਤ ਵਾਦੀਆਂ ਦਾ ਨਜ਼ਾਰਾ, ਜਲਦ ਸ਼ੁਰੂ ਹੋਵੇਗੀ ਇਹ ਨਵੀਂ ਸੇਵਾ

ਜਿਸ ਦੌਰਾਨ ਭਾਰਤੀ ਰੇਲਵੇ ਵਲੋਂ ਖਾਸ ਤਰ੍ਹਾਂ ਦੇ ਵਿਸਟਾ ਡੋਮ ਕੋਚ ਤਿਆਰ ਕਰਾਏ ਗਏ ਹਨ। ਇਸ ਡੱਬਿਆਂ ਦੀ ਛੱਤ ਅਤੇ ਸੀਟ ਦੇ ਨਾਲ ਲੱਗੀ ਬਾਰੀਆਂ ਅਤੇ ਆਸਪਾਸ ਦਾ ਹਿੱਸਾ ਪੂਰੀ ਤਰ੍ਹਾਂ ਵਲੋਂ ਪਾਰਦਰਸ਼ੀ ਹੈ। ਇਨ੍ਹਾਂ ਨੂੰ ਖਾਸ ਤਰ੍ਹਾਂ ਦੇ ਪਲਾਸਟਿਕ ਵਲੋਂ ਬਣਾਇਆ ਗਿਆ ਹੈ। ਇਹਨਾਂ ਡੱਬਿਆਂ ਨੂੰ ਕਾਲਕਾ ਤੋਂ ਸ਼ਿਮਲਾ ਦੇ ਵਿਚਕਾਰ ਚੱਲਣ ਵਾਲੀ ਟੁਆਏ ਟ੍ਰੇਨ 'ਚ ਚਲਾਏ ਜਾਣ ਦੀ ਯੋਜਨਾ ਹੈ।

ਜੋ ਕਿ ਅਗਲੇ ਦਸ ਦਿਨਾਂ ਤੋਂ ਕਾਲਕਾ-ਸ਼ਿਮਲਾ ਪਟੜੀ 'ਤੇ ਦੋੜੇਗਾ। ਇਹਨਾਂ ਡੱਬਿਆਂ 'ਚ ਯਾਤਰਾ ਕਰਕੇ ਮੁਸਾਫਰਾਂ ਨੂੰ ਸ਼ਿਮਲਾ ਦੀਆਂ ਵਾਦੀਆਂ ਖੂਬਸੂਰਤ ਦਿਖਾਈ ਦੇਣਗੀਆਂ। ਸ਼ਨੀਵਾਰ ਨੂੰ ਰੇਲ ਮੰਤਰੀ ਪੀਊਸ਼ ਗੋਇਲ ਨੇ ਸ਼ਿਮਲਾ 'ਚ ਇਸ ਵਿਸਟਾ ਡੋਮ ਕੋਚ ਦਾ ਜਾਇਜਾ ਲਿਆ। ਉਹਨਾਂ ਕਿਹਾ ਕਿ ਛੇਤੀ ਹੀ ਇਹਨਾਂ ਡਿੱਬਿਆਂ ਨੂੰ ਗੱਡੀਆਂ 'ਚ ਚਲਾਉਣਾ ਸ਼ੁਰੂ ਕੀਤਾ ਜਾਵੇਗਾ।

shimla train ਇਸ ਟਰੇਨ ਦੀ ਛੱਤ ਤੋਂ ਦਿਖੇਗਾ ਸ਼ਿਮਲਾ ਦੀਆਂ ਖੂਬਸੂਰਤ ਵਾਦੀਆਂ ਦਾ ਨਜ਼ਾਰਾ, ਜਲਦ ਸ਼ੁਰੂ ਹੋਵੇਗੀ ਇਹ ਨਵੀਂ ਸੇਵਾ

ਦੱਸ ਦੇਈਏ ਕਿ ਇਹ ਪਹਿਲਾਂ ਮੌਕਾ ਹੈ ਜਿਸ ਦੌਰਾਨ ਕਾਲਕਾ ਤੋਂ ਸ਼ਿਮਲਾ ਸਫ਼ਰ ਕਰਨ ਵਾਲੇ ਯਾਤਰੀ ਹਿਮਾਚਲ ਦੀਆਂ ਹਸੀਨ ਵਾਦੀਆਂ ਅਤੇ ਕੁਦਰਤੀ ਸੁੰਦਰਤਾ ਦਾ ਨਜ਼ਾਰਾ ਦੇਖ ਸਕਣਗੇ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਡਿੱਬਿਆਂ ਵਿੱਚ ਯਾਤਰੀਆਂ ਲਈ ਖਾਸ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ।

ਖਬਰਾਂ ਮੁਤਾਬਕ ਇਸ ਕੋਚ ਦੀ ਸਮਰੱਥਾ ਇੱਕੋ ਵਾਰ 36 ਯਾਤਰੀਆਂ ਨੂੰ ਬੈਠਾ ਕੇ ਲੈ ਜਾਣ ਦੀ ਹੈ। ਇਸ 'ਚ ਅਜੇ ਖਾਣ ਪੀਣ ਅਤੇ ਟਾਇਲਟ ਜਿਹੀਆਂ ਸਹੂਲਤਾਂ ਮੁਹਈਆ ਨਹੀਂ ਕਰਵਾਈਆਂ ਗਈਆਂ, ਪਰ ਉਮੀਦ ਹੈ ਕਿ ਹੁਣ ਵਾਲੇ ਸਮੇਂ 'ਚ ਯਾਤਰੀਆਂ ਨੂੰ ਇਹ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।

—PTC News

Related Post