ਲੋਕ ਮੁੱਦਿਆਂ 'ਤੇ ਬਹਿਸ ਕਰਨ ਤੋਂ ਭੱਜੀ ਪੰਜਾਬ ਸਰਕਾਰ: ਬਿਕਰਮ ਮਜੀਠੀਆ

By  Jashan A February 25th 2019 03:35 PM -- Updated: February 25th 2019 03:57 PM

ਲੋਕ ਮੁੱਦਿਆਂ 'ਤੇ ਬਹਿਸ ਕਰਨ ਤੋਂ ਭੱਜੀ ਪੰਜਾਬ ਸਰਕਾਰ: ਬਿਕਰਮ ਮਜੀਠੀਆ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਪੰਜਾਬ ਵਿਧਾਨ ਸਭਾ ਬਜਟ ਇਜਲਾਸ 'ਤੇ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ। ਜਿਸ ਦੌਰਾਨ ਬਿਕਰਮ ਮਜੀਠੀਆ ਵੱਲੋਂ ਸੂਬਾ ਸਰਕਾਰ 'ਤੇ ਤੰਜ ਕਸੀ ਜਾ ਰਹੀ ਹੈ।ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਬਜਟ ਦਾ ਅਖੀਰ ਵਾਲਾ ਦਿਨ ਹੈ, ਇਹ ਬਜਟ ਸਰਕਾਰ ਨੇ ਪਾਸ ਕਰਵਾਉਣਾ ਹੈ। [caption id="attachment_261298" align="aligncenter" width="300"]majithia ਲੋਕ ਮੁੱਦਿਆਂ 'ਤੇ ਬਹਿਸ ਕਰਨ ਤੋਂ ਭੱਜੀ ਪੰਜਾਬ ਸਰਕਾਰ: ਬਿਕਰਮ ਮਜੀਠੀਆ[/caption] ਜਦੋ ਸੈਸ਼ਨ ਸ਼ੁਰੂ ਹੋਇਆ ਸੀ ਉਸ ਵੇਲੇ ਅਸੀਂ ਕਿਹਾ ਸੀ ਜੋ ਲੋਕਾਂ ਨਾਲ ਜੁੜੇ ਮੁੱਦੇ ਚੁੱਕਾਂਗੇ ਪਰ ਅੱਜ ਬੜੇ ਅਫਸੋਸ ਨਾਲ ਕਿਹਣਾ ਪੈ ਰਿਹਾ ਕਿ ਜਦੋ ਸੱਚ ਸਾਮਣੇ ਰੱਖਿਆ ਗਿਆ ਉਸ ਵੇਲੇ ਸਰਕਾਰ ਨੂੰ ਕਿਵੇਂ ਪਰੇਸ਼ਾਨੀ ਹੁੰਦੀ ਹੈ ਇਸ ਬਾਰੇ ਪਤਾ ਚੱਲਿਆ ਹੈ। ਉਹਨਾਂ ਇਹ ਵੀ ਕਿਹਾ ਕਿ ਲੋਕ ਮੁੱਦਿਆਂ ਨੂੰ ਵਿਧਾਨ ਸਭਾ 'ਚ ਚੁੱਕਣਾ ਸਾਡੀ ਜਿੰਮੇਵਾਰੀ ਹੈ ਤੇ ਪੰਜਾਬ ਸਰਕਾਰ ਲੋਕ ਮੁੱਦਿਆਂ 'ਤੇ ਬਹਿਸ ਕਰਨ ਤੋਂ ਪੰਜਾਬ ਸਰਕਾਰ ਨੇ ਕੰਨੀ ਕਤਰਾਈ ਹੈ। [caption id="attachment_261299" align="aligncenter" width="300"]majithia ਲੋਕ ਮੁੱਦਿਆਂ 'ਤੇ ਬਹਿਸ ਕਰਨ ਤੋਂ ਭੱਜੀ ਪੰਜਾਬ ਸਰਕਾਰ: ਬਿਕਰਮ ਮਜੀਠੀਆ[/caption] ਇਥੇ ਉਹਨਾਂ ਇਹ ਵੀ ਕਿਹਾ ਕਿ ਪਹਿਲੇ ਦਿਨ ਅਸੀਂ ਕਿਸਾਨਾਂ ਦਾ ਮੁੱਦਾ ਚੁੱਕਿਆ ਜਿਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਖ਼ੁਦਕੁਸ਼ੀ ਕੀਤੀ ,ਜਿਨ੍ਹਾਂ ਨੂੰ ਸਰਕਾਰ ਦੇ ਵਾਅਦੇ ਅਨੁਸਾਰ ਕੁਝ ਨਹੀਂ ਮਿਲਿਆ। ਪਰ ਜਨਤਾ ਦੇ ਹੱਕ 'ਚ ਹਮੇਸ਼ਾ ਆਵਾਜ਼ ਬੁਲੰਦ ਕਰਦਾ ਰਹਾਂਗਾ। ਉਹਨਾਂ ਕਿਹਾ ਕਿ ਪੰਜਾਬ ਦੇ ਮੰਤਰੀਆਂ ਨੂੰ ਵਿਰੋਧੀ ਧਿਰ ਦੀ ਆਵਾਜ਼ ਰਾਸ ਨਹੀਂ ਆ ਰਹੀ ਹੈ। [caption id="attachment_261300" align="aligncenter" width="300"]majithia ਲੋਕ ਮੁੱਦਿਆਂ 'ਤੇ ਬਹਿਸ ਕਰਨ ਤੋਂ ਭੱਜੀ ਪੰਜਾਬ ਸਰਕਾਰ: ਬਿਕਰਮ ਮਜੀਠੀਆ[/caption] ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੀ ਵਿਧਾਨਸਭਾ ਵਿਚ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਵਲੋਂ ਆਪ ਵਾਲਿਆਂ ਤੋਂ ਮੁੱਦਾ ਖੁਦ ਚੁਕਵਾਇਆ ਗਿਆ ਤਾਂਕਿ ਉਹਨਾਂ ਦਾ ਮੁੱਦਾ ਠੰਡਾ ਹੋ ਜਾਵੇ। -PTC News

Related Post