'84 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ "ਸੱਚ ਦੀ ਕੰਧ" ਤੋਂ ਰਾਹੁਲ ਗਾਂਧੀ ਦੇ ਘਰ ਤੱਕ ਕੱਢਿਆ ਜਾ ਰਿਹੈ ਰੋਸ ਮਾਰਚ

By  Joshi November 3rd 2018 11:40 AM -- Updated: November 3rd 2018 12:03 PM

'84 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ "ਸੱਚ ਦੀ ਕੰਧ" ਤੋਂ ਰਾਹੁਲ ਗਾਂਧੀ ਦੇ ਘਰ ਤੱਕ ਕੱਢਿਆ ਜਾ ਰਿਹੈ ਰੋਸ ਮਾਰਚ,ਦਿੱਲੀ: ਦਿੱਲੀ ਵਿੱਚ ਅੱਜ 1984 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ "ਸੱਚ ਦੀ ਕੰਧ" ਤੋਂ ਰਾਹੁਲ ਗਾਂਧੀ ਦੇ ਘਰ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ।

delhiਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇਹ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਸ ਮੌਕੇ '84 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮਾਰਚ ਵਿੱਚ ਅਕਾਲੀ ਦਲ ਦੇ ਕਈ ਦਿੱਗਜ਼ ਨੇਤਾ ਵੀ ਸ਼ਿਰਕਤ ਕਰ ਰਹੇ ਹਨ,

ਹੋਰ ਪੜ੍ਹੋ: ਅਬੋਹਰ ਰੈਲੀ ਦੀ ਤਿਆਰੀ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਰੱਖੀ ਮੀਟਿੰਗ ਹੀ ਰੈਲੀ ਵਿਚ ਬਦਲੀ

delhi protest sadਜਿਸ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਹਰਸਿਮਰਤ ਕੌਰ ਬਾਦਲ,ਬਿਕਰਮਜੀਤ ਸਿੰਘ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਵੀ ਰੋਸ਼ ਮਾਰਚ ਵਿੱਚ ਹਾਜ਼ਰ ਰਹਿਣਗੇ। ਇਸੇ ਦੌਰਾਨ ਇਸ ਮਾਰਚ ਵਿੱਚ ਭਾਰੀ ਗਿਣਤੀ ਵਿੱਚ ਲੋਕ ਕਾਲੀਆਂ ਝੰਡੀਆਂ ਲੈ ਕੇ '84 ਦੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

—PTC News

Related Post