ਦੇਸ਼ ਨੂੰ ਨਿਰਣਾਇਕ ਅਤੇ ਸਪੱਸ਼ਟ ਸੋਚ ਵਾਲੀ ਲੀਡਰਸ਼ਿਪ ਦੀ ਲੋੜ: ਪ੍ਰਕਾਸ਼ ਸਿੰਘ ਬਾਦਲ

By  Jashan A March 31st 2019 09:12 AM

ਦੇਸ਼ ਨੂੰ ਨਿਰਣਾਇਕ ਅਤੇ ਸਪੱਸ਼ਟ ਸੋਚ ਵਾਲੀ ਲੀਡਰਸ਼ਿਪ ਦੀ ਲੋੜ: ਪ੍ਰਕਾਸ਼ ਸਿੰਘ ਬਾਦਲ,ਚੰਡੀਗੜ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਦੇਸ਼ ਨੂੰ ਇੱਕ ਅਜਿਹੀ ਮਜ਼ਬੂਤ ਅਤੇ ਨਿਰਣਾਇਕ ਲੀਡਰਸ਼ਿਪ ਦੀ ਲੋੜ ਹੈ, ਜਿਸ ਕੋਲ ਇੱਕ ਨਵੀਂ ਗਲੋਬਲ ਸ਼ਕਤੀ ਵਜੋਂ ਦੇਸ਼ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਅਗਵਾਈ ਕਰਨ ਦੀ ਕਾਬਲੀਅਤ ਹੋਵੇ।ਬਾਦਲ ਨੇ ਇਹ ਟਿੱਪਣੀ ਅੱਜ ਗਾਂਧੀਨਗਰ ਵਿਖੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਸੰਬੰਧੀ ਰੱਖੇ ਇੱਕ ਸਮਾਗਮ ਵਿੱਚ ਬੋਲਦਿਆਂ ਕੀਤੀ।

ਬਾਦਲ ਨੇ ਕਿਹਾ ਕਿ ਭਾਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਾਡਾ ਦੇਸ਼ ਦੁਨੀਆਂ ਦੀਆਂ ਪੰਜ ਵੱਡੀਆਂ ਅਰਥ ਵਿਵਸਥਾਵਾਂ ਵਿਚੋਂ ਇੱਕ ਗਲੋਬਲ ਸੁਪਰ ਸ਼ਕਤੀ ਵਜੋਂ ਉੱਭਰ ਚੁੱਕਿਆ ਹੈ ਅਤੇ ਫੌਜੀ ਸਮਰੱਥਾ ਅਤੇ ਵਿਗਿਆਨਕ ਖੋਜ ਵਿਚ ਦੁਨੀਆਂ ਦੇ ਆਗੂਆਂ ਵਜੋਂ ਜਾਣਿਆਂ ਜਾਣ ਲੱਗਿਆ ਹੈ, ਪਰ ਅਜੇ ਵੀ ਇਸ ਨੂੰ ਇੱਕ ਨਿਰਣਾਇਕ, ਮਜ਼ਬੂਤ ਅਤੇ ਸਪੱਸ਼ਟ ਸੋਚ ਵਾਲੇ ਆਗੂ ਦੀ ਅਗਵਾਈ ਵਾਲੀ ਸਰਕਾਰ ਦੀ ਲੋੜ ਹੈ।

ਹੋਰ ਪੜ੍ਹੋ:ਸਾਊਦੀ ਅਰਬ ਵਿਚ ਫਸੇ ਪੰਜਾਬੀ ਕਾਮਿਆਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਅੱਗੇ ਆਈ: ਹਰਸਿਮਰਤ ਬਾਦਲ

ਉਹਨਾਂ ਕਿਹਾ ਕਿ ਅੱਜ ਸਿਰਫ ਨਰਿੰਦਰ ਮੋਦੀ ਹੀ ਦੇਸ਼ ਦੀ ਅਜਿਹੀ ਨਿਰਣਾਇਕ ਅਗਵਾਈ ਕਰਨ ਦੀ ਸਮਰੱਥਾ ਰੱਖਦੇ ਹਨ।ਸਰਦਾਰ ਬਾਦਲ ਨੇ ਸ੍ਰੀ ਅਮਿਤ ਸ਼ਾਹ ਨੂੰ ਦੇਸ਼ ਵਿਚ ਮੋਦੀ ਤੋਂ ਬਾਅਦ ਇੱਕ ਮਹਾਨ ਪ੍ਰਬੰਧਕ ਅਤੇ ਪ੍ਰਚਾਰਕ ਕਰਾਰ ਦਿੱਤਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਸ਼ਾਹ ਦੇ ਜੁੜੇ ਹੋਣ ਸਦਕਾ ਮੋਦੀ ਨੂੰ ਸਿਆਸੀ ਲਾਮਬੰਦੀ ਦੀਆਂ ਸਮਾਂ-ਖਪਾਊ ਗਤੀਵਿਧੀਆਂ ਤੋਂ ਰਾਹਤ ਮਿਲੀ ਹੈ।

ਉਹਨਾਂ ਕਿਹਾ ਕਿ ਇਸ ਤਰ੍ਹਾਂ ਪ੍ਰਧਾਨ ਮੰਤਰੀ ਆਪਣੀ ਸਾਰੀ ਊਰਜਾ ਵਿਕਾਸ, ਚੰਗੇ ਪ੍ਰਸਾਸ਼ਨ ਅਤੇ ਲੋਕਾਂ ਖਾਸ ਕਰਕੇ ਗਰੀਬਾਂ ਦੀ ਸੇਵਾ ਦੇ ਕੰਮਾਂ ਉਤੇ ਕੇਂਦਰਿਤ ਕਰ ਪਾਏ ਹਨ।ਬਾਦਲ ਨੇ ਐਨਡੀਏ ਲਈ ਹੂੰਝਾ ਫੇਰ ਜਿੱਤ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਮੋਦੀ ਦੀ ਲੀਡਰਸ਼ਿਪ ਹੇਠ ਸਾਡਾ ਦੇਸ਼ ਜਲਦੀ ਦੁਨੀਆਂ ਦੀਆਂ ਵੱਡੀਆਂ ਆਰਥਿਕ ਅਤੇ ਫੌਜੀ ਤਾਕਤਾਂ ਅਮਰੀਕਾ, ਰੂਸ ਅਤੇ ਚੀਨ ਨਾਲ ਜਾ ਰਲੇਗਾ।

-PTC News

Related Post