ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਾਂਗਰਸੀ ਸਾਂਸਦ ਸੰਤੋਖ ਸਿੰਘ ਦੀ ਗ੍ਰਿਫਤਾਰੀ ਦੀ ਮੰਗ

By  Jashan A March 19th 2019 06:58 PM

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਾਂਗਰਸੀ ਸਾਂਸਦ ਸੰਤੋਖ ਸਿੰਘ ਦੀ ਗ੍ਰਿਫਤਾਰੀ ਦੀ ਮੰਗ,ਚੰਡੀਗੜ: ਫੰਡਾਂ ਦੀ ਕਮੀ ਤੋਂ ਤੰਗ ਕਾਂਗਰਸ ਸਾਂਸਦ ਸੰਤੋਖ ਸਿੰਘ ਨੇ ਲੋਕਾਂ ਕੋਲੋਂ ਲਏ ਜਾਣ ਵਾਲੇ ਚੋਣ ਚੰਦਿਆਂ ਨੂੰ 'ਭਵਿੱਖ ਲਈ ਨਿਵੇਸ਼' ਕਰਾਰ ਦਿੱਤਾ ਹੈ ਅਤੇ ਵਾਅਦਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਯੂਪੀਏ ਦੀ ਸਰਕਾਰ ਬਣੇਗੀ ਅਤੇ ਚੋਣ ਚੰਦਾ ਦੇਣ ਵਾਲਿਆਂ ਨੂੰ ਵੱਡੇ ਫਾਇਦੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਕਾਂਗਰਸ ਵਿਚ ਨਿਵੇਸ਼ ਕਰਨਾ ਇੱਕ ਫਾਇਦਾ ਵਾਲਾ ਸੌਦਾ ਸਾਬਿਤ ਹੋਵੇਗਾ। [caption id="attachment_271737" align="aligncenter" width="300"]sad ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਾਂਗਰਸੀ ਸਾਂਸਦ ਸੰਤੋਖ ਸਿੰਘ ਦੀ ਗ੍ਰਿਫਤਾਰੀ ਦੀ ਮੰਗ[/caption] ਇਸ ਸੰਬੰਧੀ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿਘ ਬਾਦਲ ਨੇ ਕਿਹਾ ਕਿ ਨਵੀਂ ਦਿੱਲੀ ਵਿਚ ਇੱਕ ਟੀਵੀ ਚੈਨਲ ਵੱਲੋਂ ਕੀਤੇ ਇੱਕ ਸਟਿੰਗ ਆਪਰੇਸ਼ਨ ਵਿਚ ਸੰਤੋਖ ਸਿੰਘ ਇਹ ਸਭ ਗੱਲਾਂ ਕੈਮਰੇ ਉੱਤੇ ਕਹਿੰਦਾ ਫੜਿਆ ਗਿਆ ਹੈ। ਉਹਨਾਂ ਕਿਹਾ ਕਿ ਪਰੰਤੂ ਜਦੋਂ ਚੈਨਲ ਦੇ ਰਿਪੋਰਟਰਾਂ ਨੇ ਸੰਤੋਖ ਸਿੰਘ ਤੋਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਤਾਂ ਉਹ ਸਾਫ ਮੁੱਕਰ ਗਿਆ ਕਿ ਉਸ ਨੇ ਅਜਿਹਾ ਕੋਈ ਬਿਆਨ ਦਿੱਤਾ ਹੈ ਅਤੇ ਉਸ ਵੀਡਿਓ ਕਲਿੱਪ ਨੂੰ ਵੀ ਸੁਣਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿਚ ਉਹ ਕਥਿਤ ਬਿਆਨਬਾਜ਼ੀ ਕਰਦਾ ਸੁਣਾਈ ਦੇ ਰਿਹਾ ਸੀ। ਬਾਦਲ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਸੰਤੋਖ ਸਿੰਘ ਖ਼ਿਲਾਫ ਇੱਕ ਅਪਰਾਧਿਕ ਮਾਮਲਾ ਦਰਜ ਕਰਨਾ ਚਾਹੀਦਾ ਹੈ। ਇੰਨਾ ਹੀ ਨਹੀਂ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਚੋਣ ਕਮਿਸ਼ਨ ਨੂੰ ਵੀ ਕਾਂਗਰਸ ਸਾਂਸਦ ਦੀ ਇਸ ਘਿਣਾਉਣੀ ਹਰਕਤ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਉਸ ਖ਼ਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ। ਹੋਰ ਪੜ੍ਹੋ:ਚੰਡੀਗੜ੍ਹ: ਹਰਿਆਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਯੂਨਿਟ ਦੀ ਹੋਈ ਮੀਟਿੰਗ ਬਾਦਲ ਨੇ ਕਿਹਾ ਕਿ ਸੰਤੋਖ ਸਿੰਘ ਨੇ ਇਹ ਕਹਿੰਦਿਆਂ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਾਰਟੀ ਸਾਂਸਦ ਕੋਲ ਕੋਈ ਵੀ ਕੰਮ ਕਰਵਾਉਣ ਲਈ ਨਹੀਂ ਆਉਂਦਾ। ਉਹ ਸ਼ਾਇਦ ਭੁੱਲ ਗਿਆ ਹੈ ਕਿ ਉਹ ਪਾਰਟੀ ਲਈ ਚੰਦੇ ਵਾਸਤੇ ਖੁੱਲ•ਾ ਸੱਦਾ ਦੇ ਰਿਹਾ ਸੀ ਕਿ ਇਸ ਨੂੰ ਭਵਿੱਖ ਲਈ ਨਿਵੇਸ਼ ਸਮਝਣਾ ਚਾਹੀਦਾ ਹੈ, ਜਿਹੜਾ ਚੋਣਾਂ ਤੋਂ ਬਾਅਦ ਕਈ ਗੁਣਾ ਹੋ ਕੇ ਵਾਪਸ ਆਵੇਗਾ। ਬਾਦਲ ਨੇ ਕਿਹਾ ਕਿ ਅਜਿਹੀਆਂ ਖੁੱਲ•ੀਆਂ ਪੇਸ਼ਕਸ਼ਾਂ ਨਾ ਸਿਰਫ ਕਾਲਾ ਧਨ ਰੱਖਣ ਵਾਲੇ ਧਨਾਢਾਂ ਨੂੰ ਭਰਮਾਉਂਦੀਆਂ ਹਨ, ਸਗੋਂ ਦੂਜਿਆਂ ਲਈ ਇੱਕ ਖ਼ਤਰਾ ਵੀ ਖੜਾ ਕਰਦੀਆਂ ਹਨ ਕਿ ਯੂਪੀਏ ਸੱਤਾ ਵਿਚ ਆ ਰਹੀ ਹੈ , ਜਿਸ ਨਾਲ ਦੁਬਾਰਾ ਤੋਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਜਾਵੇਗਾ ਅਤੇ ਉਹਨਾਂ ਨੂੰ ਹਰ ਕੰਮ ਕਢਵਾਉਣ ਲਈ ਜੇਬਾਂ ਢਿੱਲੀਆਂ ਕਰਨੀਆਂ ਪਿਆ ਕਰਨਗੀਆਂ। [caption id="attachment_271738" align="aligncenter" width="300"]sad ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਾਂਗਰਸੀ ਸਾਂਸਦ ਸੰਤੋਖ ਸਿੰਘ ਦੀ ਗ੍ਰਿਫਤਾਰੀ ਦੀ ਮੰਗ[/caption] ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਾਂਗਰਸ ਸਰਕਾਰ ਦੇ ਦੋ ਸਾਲਾਂ ਕਾਰਜਕਾਲ ਦੌਰਾਨ ਹੀ ਬਹੁਤ ਸਾਰੇ ਘੁਟਾਲੇ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਗੈਰ ਕਾਨੂੰਨੀ ਢੰਗ ਨਾਲ ਰੇਤ ਖੱਡਾਂ ਦੇ ਠੇਕੇ ਲੈਣ ਕਰਕੇ ਅਸਤੀਫਾ ਦੇਣਾ ਪਿਆ ਸੀ ਅਤੇ ਇੱਕ ਹੋਰ ਮੰਤਰੀ ਭਾਰਤ ਭੂਸ਼ਣ ਆਸ਼ੂ ਉੱਤੇ ਜ਼ਮੀਨ-ਮਾਫੀਆ ਨਾਲ ਰਲੇ ਹੋਣ ਦੇ ਦੋਸ਼ ਲੱਗ ਰਹੇ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿਚ ਕਾਂਗਰਸ ਮੰਤਰੀ ਨਵਜੋਤ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਇੱਕ ਵੱਡੇ ਅਧਿਕਾਰੀ ਨੂੰ ਇਸ ਲਈ ਅਸਤੀਫਾ ਦੇਣਾ ਪਿਆ, ਕਿਉਂਕਿ ਉਹ ਵਜ਼ੀਰਾਂ ਵੱਲੋਂ ਪਾਏ ਜਾ ਰਹੇ ਨਜਾਇਜ਼ ਦਬਾਅ ਨੂੰ ਬਰਦਾਸ਼ਤ ਨਹੀਂ ਕਰ ਸਕਿਆ। [caption id="attachment_271736" align="aligncenter" width="300"]sad ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਾਂਗਰਸੀ ਸਾਂਸਦ ਸੰਤੋਖ ਸਿੰਘ ਦੀ ਗ੍ਰਿਫਤਾਰੀ ਦੀ ਮੰਗ[/caption] ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 2014 ਵਿਚ ਕਾਂਗਰਸ ਪਾਰਟੀ ਰਾਸ਼ਟਰ ਮੰਡਲ ਖੇਂਡਾਂ, ਕੋਲੇ ਦੀਆਂ ਖਦਾਨਾਂ ਦੀ ਨੀਲਾਮੀ ਵਰਗੇ ਬਹੁਤ ਸਾਰੇ ਘੁਟਾਲਿਆਂ ਕਰਕੇ ਸੱਤਾ ਵਿਚੋਂ ਬਾਹਰ ਹੋਈ ਸੀ। ਉਹਨਾਂ ਕਿਹਾ ਕਿ ਹੁਣ ਇਹ ਪਾਰਟੀ ਪਰੇਸ਼ਾਨ ਹੈ, ਕਿਉਂਕਿ ਸੱਤਾ ਵਿਚ ਬਾਹਰ ਹੋਣ ਮਗਰੋਂ ਰਿਸ਼ਵਤ ਰਾਹੀਂ ਆਉਣ ਵਾਲਾ ਪੈਸਾ ਬੰਦ ਹੋ ਗਿਆ ਹੈ ਅਤੇ ਐਨਡੀਏ ਸਰਕਾਰ ਵੱਲੋਂ ਲਏ ਕੁੱਝ ਠੋਸ ਫੈਸਲਿਆਂ ਕਰਕੇ ਇਸ ਪਾਰਟੀ ਨੂੰ ਮਿਲਣ ਵਾਲੇ ਚੰਦੇ ਘੱਟ ਹੋ ਗਏ ਹਨ। -PTC News

Related Post