ਜਨਮ ਦਿਨ 'ਤੇ ਵਿਸ਼ੇਸ਼: 57 ਸਾਲ ਦੇ ਹੋਏ ਸੁਖਬੀਰ ਸਿੰਘ ਬਾਦਲ, ਜਾਣੋ ਉਹਨਾਂ ਦੇ ਸਿਆਸੀ ਸਫ਼ਰ ਬਾਰੇ ਕੁਝ ਅਹਿਮ ਗੱਲਾਂ

By  Jashan A July 9th 2019 10:08 AM

ਜਨਮ ਦਿਨ 'ਤੇ ਵਿਸ਼ੇਸ਼: 57 ਸਾਲ ਦੇ ਹੋਏ ਸੁਖਬੀਰ ਸਿੰਘ ਬਾਦਲ, ਜਾਣੋ ਉਹਨਾਂ ਦੇ ਸਿਆਸੀ ਸਫ਼ਰ ਬਾਰੇ ਕੁਝ ਅਹਿਮ ਗੱਲਾਂ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ 57 ਸਾਲਾਂ ਦੇ ਹੋ ਗਏ ਹਨ। ਉਹਨਾਂ ਨੇ ਅੱਜ 58ਵੇਂ ਸਾਲ ਵਿੱਚ ਪੈਰ ਧਰ ਲਿਆ ਹੈ। ਉਨ੍ਹਾਂ ਦਾ ਜਨਮ 9 ਜੁਲਾਈ 1962 ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਹੋਇਆ।ਉਹਨਾਂ ਦੇ ਜਨਮ ਦਿਨ 'ਤੇ ਸੋਸ਼ਲ ਮੀਡੀਆ 'ਤੇ ਸੋਮਵਾਰ ਰਾਤ ਤੋਂ ਹੀ ਉਨ੍ਹਾਂ ਦੇ ਹਮਾਇਤੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।ਸੁਖਬੀਰ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਮੌਜੂਦਾ ਸੰਸਦ ਮੈਂਬਰ ਹੈ।

ਤੁਹਾਨੂੰ ਦੱਸ ਦੇਈਏ ਕਿ ਸਿਆਸਤ ਉਨ੍ਹਾਂ ਨੂੰ ਵਿਰਸੇ ਵਿੱਚ ਮਿਲੀ ਹੈ, ਜਿਸ ਨੂੰ ਸੁਖਬੀਰ ਬਾਦਲ ਨੇ ਅੱਗੇ ਹੀ ਵਧਾਇਆ ਹੈ। ਸਭ ਤੋਂ ਛੋਟੀ ਉਮਰ 'ਚ ਸ਼੍ਰੋ੍ਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦਾ ਸੁਭਾਗ ਵੀ ਸੁਖਬੀਰ ਬਾਦਲ ਨੂੰ ਹੀ ਪ੍ਰਾਪਤ ਹੋਇਆ ਹੈ।

ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸਿਆਸਤ 'ਚ ਉਦੋਂ ਚਮਕੇ ਜਦੋਂ ਮੋਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਹਿਲੀ ਪਾਰੀ 2002 ਵੇਲੇ ਅਕਾਲੀ ਲੀਡਰਾਂ, ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਧਰਮ ਸੁਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਖੁਦ ਸੁਖਬੀਰ ਸਿੰਘ ਬਾਦਲ, ਅਜੀਤ ਸਿੰਘ ਕੋਹਾੜ, ਜਥੇਦਾਰ ਤੋਤਾ ਸਿੰਘ ਤੋਂ ਇਲਾਵਾ ਹੋਰਨਾਂ ਸੈਕੜੇਂ ਆਗੂਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਅਕਾਲੀ ਦਲ ਨੂੰ ਅਸਿੱਧੇ ਤੌਰ 'ਤੇ ਖਤਮ ਕਰਨ ਦੀ ਕੋਂਝੀ ਹਰਕਤ ਕੀਤੀ।

ਹੋਰ ਪੜ੍ਹੋ:ਅਟਲ ਬਿਹਾਰੀ ਵਾਜਪਾਈ ਦੀ ਬਾਇਓਪਿਕ ਰਿਲੀਜ਼ ਹੋਣ ਵਾਲੀ ਸੀ ਉਨ੍ਹਾਂ ਦੇ 94ਵੇਂ ਜਨਮ ਦਿਨ ਤੇ, ਸ਼ਾਮਲ ਕੀਤੀਆਂ ਜਾਣੀਆਂ ਸੀ ਉਨ੍ਹਾਂ ਵੱਲੋਂ ਲਿਖੀਆਂ ਰਚਨਾਵਾਂ

ਸੁਖਬੀਰ ਸਿੰਘ ਬਾਦਲ ਉਸ ਸਮੇ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਸਨ, ਨੇ ਕੈਪਟਨ ਸਰਕਾਰ ਨਾਲ ਸਿੱਧੀ ਟੱਕਰ ਲਈ ਅਤੇ ਯੂਥ ਅਕਾਲੀ ਦਲ ਨੂੰ ਇੰਨਾਂ ਤਾਕਤਵਰ ਬਣਾਇਆ ਕਿ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖਲੋਅ ਗਿਆ ਅਤੇ ਅੱਗੇ ਹੋ ਕੇ ਲੜਾਈ ਲੜੀ।

ਸੁਖਬੀਰ ਸਿੰਘ ਬਾਦਲ ਜਨਵਰੀ 2008 'ਚ ਸ਼੍ਰੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਭ ਤੋਂ ਪਹਿਲਾਂ ਕੰਮ ਪਾਰਟੀ ਦਾ ਮੁੱਖ ਦਫਤਰ ਚੰਡੀਗੜ੍ਹ ਸਥਾਪਤ ਕੀਤਾ ਤੇ ਉਹਨਾਂ ਦੀ ਅਵਗਾਈ ਵਿੱਚ ਪਾਰਟੀ ਨੂੰ ਦਿੱਲੀ, ਹਰਿਆਣਾ ਅਤੇ ਉਤਰਾਖੰਡ ਆਦਿ ਸੂਬਿਆਂ ਵਿੱਚ ਵੀ ਪੈਰ ਪਸਾਰੇ। ਇਕ ਸਾਲ ਤੋਂ ਬਾਅਦ ਜਨਵਰੀ 2009 ਨੂੰ ਉਹ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਬਣੇ ਪਰ ਹਾਊਸ ਦੇਂ ਮੈਂਬਰ ਨਾ ਬਣਨ ਕਰਕੇ ਉਨ੍ਹਾਂ 6 ਮਹੀਨਿਆਂ ਮਗਰੋਂ ਜੁਲਾਈ ਵਿੱਚ ਅਸਤੀਫਾਂ ਦੇ ਦਿੱਤਾ।

ਅਗਸਤ, 2009 'ਚ ਉਹ ਜਲਾਲਾਬਾਦ ਹਲਕੇ ਤੋਂ ਉਪ ਚੋਣ 80 ਹਜ਼ਾਰ ਵੋਟਾਂ ਨਾਲ ਜਿੱਤ ਕੇ ਮੁੜ ਸੂਬੇ ਦੇ ਡਿਪਟੀ ਮੁੱਖ ਮੰਤਰੀ ਬਣੇ ਅਤੇ ਮਾਰਚ 2017 ਤੱਕ ਇਸ ਅਹੁਦੇ ਤੇ ਲਗਾਤਾਰ ਸਾਢੇ 7 ਸਾਲ ਤੋਂ ਵੱਧ ਸਮਾ ਰਹੇ।

2019 ਦੀਆਂ ਲੋਕ ਸਭਾ ਚੋਣਾਂ ਸਮੇ ਪਾਰਟੀ ਨੂੰ ਸੁਖਬੀਰ ਸਿੰਘ ਬਾਦਲ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ। ਸੁਖਬੀਰ ਸਿੰਘ ਬਾਦਲ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਬੂਰੀ ਤਰ੍ਹਾਂ ਮਧੋਲਿਆਂ ਅਤੇ 6 ਲੱਖ ਤੋਂ ਵੱਧ ਵੋਟਾਂ ਹਾਸਲ ਕਰ 2 ਲੱਖ ਦੇ ਕਰੀਬ ਵੋਟਾਂ ਤੇ ਜਿੱਤ ਪ੍ਰਾਪਤ ਕੀਤੀ।

-PTC News

Related Post